ਸੁਲਤਾਨਪੁਰ ਲੋਧੀ 'ਚ ਦੀਵਾਲੀ ਮੌਕੇ ਨਹੀਂ ਚੱਲਣਗੇ ਵੱਡੇ ਪਟਾਕੇ ਤੇ ਹਵਾਈਆਂ !

By  Jashan A October 26th 2019 02:05 PM

ਸੁਲਤਾਨਪੁਰ ਲੋਧੀ 'ਚ ਦੀਵਾਲੀ ਮੌਕੇ ਨਹੀਂ ਚੱਲਣਗੇ ਵੱਡੇ ਪਟਾਕੇ ਤੇ ਹਵਾਈਆਂ !,ਸੁਲਤਾਨਪੁਰ ਲੋਧੀ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸਥਾਨਕ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਦਰਅਸਲ, ਪ੍ਰਸ਼ਾਸਨ ਵੱਲੋਂ ਸੁਲਤਾਨਪੁਰ ਲੋਧੀ ਸ਼ਹਿਰ ਦੀ ਹਦੂਦ ਅੰਦਰ ਤੇ ਮਿਉਂਸੀਪਲ ਕਮੇਟੀ ਦੀ ਹਦੂਦ ਦੇ ਬਾਹਰ 20 ਕਿਲੋਮੀਟਰ ਦੇ ਖੇਤਰ 'ਚ 24 ਅਕਤੂਬਰ ਤੋਂ ਲੈ ਕੇ 30 ਨਵੰਬਰ ਤੱਕ ਪਟਾਕੇ ਅਤੇ ਅਤਿਸ਼ਬਾਜ਼ੀ ਚਲਾਉਣ 'ਤੇ ਸਖਤੀ ਨਾਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

Fireworks ਮਿਲੀ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਵੱਲੋਂ ਪਟਾਕਿਆਂ 'ਤੇ ਰੋਕ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤੇ ਧਾਰਾ 188 ਤਹਿਤ ਪਟਾਕੇ ਅਤੇ ਹਵਾਈਆਂ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ।

ਹੋਰ ਪੜ੍ਹੋ: ਪਤੀ ਤੋਂ ਤੰਗ ਆਈ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਹੋਈ ਮੌਤ

Fireworks ਜ਼ਿਕਰਯੋਗ ਹੈ ਪਿਛਲੇ ਦਿਨੀਂ ਇੱਥੇ ਪੂਡਾ ਕਾਲੌਨੀ ਨੇੜੇ ਬੀਤੇ ਦਿਨ ਟੈਂਟ ਸਿਟੀ 'ਚ ਅੱਗ ਲੱਗ ਗਈ ਸੀ, ਜਿਸ ਨਾਲ ਭਗਦੜ ਮੱਚ ਗਈ ਸੀ ਤੇ ਟੈਂਟ ਦੇ ਬਣਾਏ ਦੋ ਵੱਡੇ ਹਾਲ ਸੜ ਗਏ ਸਨ। ਜਿਸ ਕਾਰਨ ਪਾਬੰਦੀ ਦੇ ਇਹ ਹੁਕਮ 30 ਨਵੰਬਰ ਤੱਕ ਜਾਰੀ ਰਹਿਣਗੇ।

-PTC News

Related Post