GOOGLE ਆਪਣੇ ਬਾਸ ਸੁੰਦਰ ਪਿਚਾਈ ਦਾ ਗਲਤ ਦੱਸ ਰਿਹੈ ਜਨਮਦਿਨ!

By  Baljit Singh June 10th 2021 04:45 PM

ਨਵੀਂ ਦਿੱਲੀ: ਸਭ ਤੋਂ ਵੱਡੇ ਸਰਚ ਇੰਜਨ Google ਦੇ ਸੀਈਓ Sundar Pichai ਦਾ ਅੱਜ ਯਾਨੀ 10 ਜੂਨ ਨੂੰ ਜਨਮਦਿਨ ਹੈ ਜਾਂ ਨਹੀਂ, ਇਸ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। Sundar Pichai ਦੇ ਜਨਮਦਿਨ ਉੱਤੇ ਕਈ ਲੋਕ ਅੱਜ ਟਵਿੱਟਰ ਉੱਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਕੁਝ ਟਵਿੱਟਰ ਯੂਜ਼ਰ ਉਨ੍ਹਾਂ ਦੇ ਜਨਮ ਦੀ ਤਾਰੀਖ ਵੱਖ-ਵੱਖ ਹੋਣ ਉੱਤੇ ਗੱਲ ਕਰ ਰਹੇ ਹਨ।

ਪੜੋ ਹੋਰ ਖਬਰਾਂ: ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ?

ਅੱਜ ਉਨ੍ਹਾਂ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ ਪਰ ਜਨਮ ਦੀ ਤਾਰੀਖ ਨੂੰ ਲੈ ਕੇ ਬਹਿਸ ਹੋ ਰਹੀ ਹੈ। Google ਉੱਤੇ ਹੀ ਸੁੰਦਰ ਪਿਚਾਈ ਦੀਆਂ ਦੋ ਵੱਖ-ਵੱਖ ਜਨਮ ਦੀ ਤਾਰੀਖਾਂ ਦੱਸੀਆਂ ਜਾ ਰਹੀਆਂ ਹਨ। ਇੱਕ ਤਾਰੀਖ ਤਾਂ ਅੱਜ ਦੀ ਦੱਸੀ ਜਾ ਰਹੀ ਹੈ ਜਦੋਂ ਕਿ ਦੂਜੀ 12 ਜੁਲਾਈ ਦੀ ਦੱਸੀ ਜਾ ਰਹੀ ਹੈ। ਇਸ ਉੱਤੇ Reuters ਦੇ ਇੱਕ ਫੈਕਟ ਬਾਕਸ ਅਨੁਸਾਰ ਸੁੰਦਰ ਪਿਚਾਈ ਦਾ ਜਨਮ ਤਮਿਲਨਾਡੁ ਵਿੱਚ 10 ਜੂਨ 1972 ਨੂੰ ਹੋਇਆ ਹੈ। ਇਸ ਵਿੱਚ The New Indian Express ਦਾ ਹਵਾਲਾ ਦਿੱਤਾ ਗਿਆ ਹੈ। ਹੁਣ ਸਵਾਲ ਉੱਠਦਾ ਹੈ ਫਿਰ ਗੂਗਲ ਆਪਣੇ ਹੀ ਸੀਈਓ ਦੀਆਂ ਦੋ-ਦੋ ਜਨਮ ਤਾਰੀਖਾਂ ਕਿਉਂ ਦੱਸ ਰਿਹਾ ਹੈ।

ਪੜੋ ਹੋਰ ਖਬਰਾਂ: ਕੇਂਦਰ ਦੇ ਨੋਟਿਸ ‘ਤੇ ਟਵਿੱਟਰ ਦਾ ਜਵਾਬ, ਕਿਹਾ-ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਕਰਾਂਗੇ ਕੋਸ਼ਿਸ਼

Google ਦਾ ਇਹ ਸਰਚ ਰਿਜਲਟ ਪਿਚਾਈ ਦੇ ਬਾਇਓਗ੍ਰਾਫੀ Britannica ਤੋਂ ਆ ਰਿਹਾ ਹੈ। ਇਸ ਵਿਚ ਉਨ੍ਹਾਂ ਦੇ ਬਰਥਡੇ ਨੂੰ 12 ਜੁਲਾਈ ਦੱਸਿਆ ਗਿਆ ਹੈ। Britannica ਉੱਤੇ ਬਰਥਡੇ ਜਦੋਂ ਤੋਂ ਪਬਲਿਸ਼ ਹੋਇਆ ਲੱਗਦਾ ਹੈ ਇਸ ਨੂੰ ਚੇਂਜ ਨਹੀਂ ਕੀਤਾ ਗਿਆ ਹੈ। ਇਸ ਨੂੰ ਪਹਿਲੀ ਵਾਰ 2 ਅਕਤੂਬਰ 2016 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। Sundar Pichai ਫਿਲਹਾਲ Alphabet ਦੇ ਹੈੱਡ ਹਨ। Alphabet ਗੂਗਲ ਦੀ ਪੈਰੇਂਟ ਕੰਪਨੀ ਹੈ। ਭਾਰਤੀ ਮੂਲ ਦੇ ਸੁੰਦਰ ਪਿਚਾਈ ਨੇ ਇੰਜੀਨੀਅਰਿੰਗ ਦੀ ਪੜਾਈ Indian Institute of Technology ਤੋਂ ਕੀਤੀ ਹੈ। ਉਨ੍ਹਾਂ ਦੀ ਪਰਵਰਿਸ਼ ਚੇੱਨਈ ਵਿਚ ਹੋਈ ਹੈ। ਮਿਡਿਲ ਕਲਾਸ ਤੋਂ ਨਿਕਲ ਕਰ Google ਦੇ ਸੀਈਓ ਬਣਨ ਤੱਕ ਦੇ ਸਫਰ ਵਿਚ ਉਨ੍ਹਾਂ ਨੇ ਕਾਫ਼ੀ ਸੰਘਰਸ਼ ਕੀਤਾ ਹੈ। ਇਸ ਵਜ੍ਹਾ ਨਾਲ ਉਹ ਲੱਖਾਂ ਲੋਕਾਂ ਲਈ ਪ੍ਰੇਰਣਾ ਵੀ ਹਨ।

ਪੜੋ ਹੋਰ ਖਬਰਾਂ: ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ

ਸੁੰਦਰ ਪਿਚਾਈ ਨੇ Stanford University ਤੋਂ ਮਾਸਟਰ ਡਿਗਰੀ ਲਈ ਸੀ। ਇਸ ਦੇ ਬਾਅਦ ਉਹ ਉਨ੍ਹਾਂ ਨੇ Wharton School ਤੋਂ MBA ਕੀਤਾ। ਸੁੰਦਰ ਪਿਚਾਈ 2004 ਵਿਚ Google ਦੇ ਨਾਲ ਜੁੜੇ ਸਨ। ਇਨ੍ਹਾਂ ਨੇ ਗੂਗਲ ਵਿਚ Google Toolbar ਅਤੇ ਫਿਰ Google Chrome ਦੇ ਡਿਵਲਪਮੈਂਟ ਨੂੰ ਵੀ ਸੰਭਾਲਿਆ ਸੀ। Google Chrome ਅਜੇ ਸਭ ਤੋਂ ਪਾਪੁਲਰ ਇੰਟਰਨੈੱਟ ਬ੍ਰਾਊਜ਼ਰ ਹੈ।

-PTC News

Related Post