Surf Excel ਦੇ ਚੱਕਰ 'ਚ MS Excel ਦਾ ਹੋਣ ਲੱਗਾ ਬਾਈਕਾਟ, ਦੇਖੋ ਤਸਵੀਰਾਂ

By  Jashan A March 12th 2019 04:37 PM

Surf Excel ਦੇ ਚੱਕਰ 'ਚ MS Excel ਦਾ ਹੋਣ ਲੱਗਾ ਬਾਈਕਾਟ, ਦੇਖੋ ਤਸਵੀਰਾਂ,ਸੋਸ਼ਲ ਮੀਡੀਆ 'ਤੇ 2 ਦਿਨ ਪਹਿਲਾਂ ਹੀ ਸਰਫ਼ ਐਕਸਲ ਦਾ ਬਾਈਕਾਟ ਕਰਨ ਦੇ ਲਈ ਕਮਪੈਨ ਚੱਲ ਰਿਹਾ ਹੈ। ਭਾਈਚਾਰੇ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਸਰਫ਼ ਐਕਸਲ ਦੇ ਵਿਗਿਆਪਨ ਦੀ ਵਜ੍ਹਾ ਨਾਲ ਲੋਕ ਉਸ ਦਾ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ। ਦਰਅਸਲ ਇਸ ਵਿਗਿਆਪਨ 'ਚ ਇੱਕ ਹਿੰਦੂ ਬੱਚੀ ਅਤੇ ਮੁਸਲਿਮ ਬੱਚੇ ਨੂੰ ਲੈ ਕੇ ਛੋਟੀ ਜਿਹੀ ਕਹਾਣੀ ਦਿਖਾਈ ਗਈ ਹੈ।

ਇਸ ਨੂੰ ਲੈ ਕੇ ਲੋਕ ਟਵਿਟਰ 'ਤੇ ਇਸ ਬਾਈਕਾਟ ਕਰ ਰਹੇ ਹਨ। ਇਸ ਮਾਮਲੇ 'ਚ ਇੱਕ ਵਿਅਕਤੀ ਨੇ ਕੋਸ਼ਿਸ਼ ਕੀਤੀ ਕਿ ਉਹ ਸਿਰਫ ਐਕਸਲ ਵਿਗਿਆਪਨ ਦੀ ਸ਼ਿਕਾਇਤ ਉਸ ਦੇ ਮਲਿਕ ਤਕ ਪਹੁੰਚਾਏਗਾ। ਇਸ ਨੂੰ ਲੈ ਕੇ ਉਸ ਨੇ ਗੂਗਲ ਪਲੇਅ ਸਟੋਰ 'ਤੇ ਮਾਈਕਰੋਸੋਫਟ ਐਕਸਲ ਦੀ ਐਪ ਨੂੰ 1 ਸਟਾਰ ਰੇਟਿੰਗ ਦੇ ਦਿੱਤਾ ਅਤੇ ਨਾਲ ਹੀ ਲਿਖਿਆ ਕਿ bycot sarf excel. hindu birodh hai. pakisthan me ja kar business kar. ਪਲੇਅ ਸਟੋਰ 'ਤੇ ਕੀਤੇ ਗਏ ਇਸ ਰੀਵਿਊ ਦਾ ਲੋਕ ਮਜ਼ਾਕ ਬਣਾ ਰਹੇ ਹਨ ਅਤੇ ਉਸਦਾ ਸਕਰੀਨਸ਼ਾਟ ਦੇ ਨਾਲ ਟਵੀਟ ਕਰ ਰਹੇ ਹਨ।

-PTC News

Related Post