ਪੰਜਾਬ 'ਚ ਘੁੰਮ ਰਹੀਆਂ ਨੇ ਹੁਣ ਮਾਡਲ ਭਿਖਾਰਣਾਂ , ਪੁਲਿਸ ਨੂੰ ਪਾਈ ਬਿਪਤਾ

By  Shanker Badra July 9th 2019 03:26 PM

ਪੰਜਾਬ 'ਚ ਘੁੰਮ ਰਹੀਆਂ ਨੇ ਹੁਣ ਮਾਡਲ ਭਿਖਾਰਣਾਂ , ਪੁਲਿਸ ਨੂੰ ਪਾਈ ਬਿਪਤਾ:ਤਰਨਤਾਰਨ : ਤਰਨਤਾਰਨ ਦੇ ਸਰਹੱਦੀ ਇਲਾਕੇ ਵਿੱਚ ਕੁੱਝ ਪ੍ਰਵਾਸੀ ਮਾਡਲ ਭਿਖਾਰਣਾਂ ਝੁੰਡ ਬਣਾ ਕੇ ਘੁੰਮ ਰਹੀਆਂ ਹਨ ਅਤੇ ਰਸਤਿਆਂ ’ਚ ਖੜ ਕੇ ਰਾਹਗੀਰਾਂ ਤੋਂ ਭੀਖ ਮੰਗ ਰਹੀਆਂ ਹਨ। ਜਿਨ੍ਹਾਂ ਨੂੰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਵੱਲੋਂ ਕਾਬੂ ਕਰ ਕੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

TarnTaran border Areas Migrant model beggars ਪੰਜਾਬ 'ਚ ਘੁੰਮ ਰਹੀਆਂ ਨੇ ਹੁਣ ਮਾਡਲ ਭਿਖਾਰਣਾਂ , ਪੁਲਿਸ ਨੂੰ ਪਾਈ ਬਿਪਤਾ

ਇਹ ਪ੍ਰਵਾਸੀ ਮਾਡਲ ਭਿਖਾਰਣਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸਰਹੱਦੀ ਇਲਾਕੇ ਦੇ ਪਿੰਡਾਂ ਅਤੇ ਕਸਬਿਆਂ ਦੀਆਂ ਦੁਕਾਨਾਂ ’ਤੇ ਜਾ ਕੇ ਸੋਕਾ ਪੈਣ ਅਤੇ ਹੜ ਆਉਣ ਦਾ ਹਵਾਲਾ ਦੇ ਕੇ ਆਰਥਕ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਇਹ ਭਿਖਾਰਣਾਂ ਉਡ਼ੀਸਾ, ਮੱਧ ਪ੍ਰਦੇਸ਼, ਰਾਜਸਥਾਨ, ਕੇਰਲਾ ਅਤੇ ਕਰਨਾਟਕ ਆਦਿ ਦੀਆਂ ਹੋਣ ਦਾ ਦਾਅਵਾ ਕਰਦੀਆਂ ਹਨ।ਜਿਨ੍ਹਾਂ ਨੇ ਪੱਛਮੀ ਪਹਿਰਾਵਾ ਪੈਂਟਾਂ ਅਤੇ ਟੀ-ਸ਼ਰਟਾਂ ਪਹਿਨੀਆਂ ਹੋਈਆਂ ਹਨ।

TarnTaran border Areas Migrant model beggars ਪੰਜਾਬ 'ਚ ਘੁੰਮ ਰਹੀਆਂ ਨੇ ਹੁਣ ਮਾਡਲ ਭਿਖਾਰਣਾਂ , ਪੁਲਿਸ ਨੂੰ ਪਾਈ ਬਿਪਤਾ

ਮਿਲੀ ਜਾਣਕਾਰੀ ਮੁਤਾਬਕ ਉਕਤ ਭਿਖਾਰਣਾਂ ਸੜਕਾਂ ’ਤੇ ਝੁੰਡਾਂ ਬਣਾ ਕੇ ਖੜ ਜਾਂਦੀਆਂ ਸਨ। ਇਨ੍ਹਾਂ ਵੱਲੋਂ ਮੋਟਰਸਾਈਕਲ ਅਤੇ ਕਾਰਾਂ ਵਾਲਿਆਂ ਨੂੰ ਰੋਕ ਕੇ ਆਰਥਕ ਸਹਾਇਤਾ ਦੇ ਨਾਂ ’ਤੇ ਮੋਟੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਇਸ ਸਬੰਧੀ ਭਾਈ ਤਰਲੋਚਨ ਸਿੰਘ ਸੋਹਲ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਨੂੰ ਵੀ ਪਿੰਡ ਢੰਡ ਨਜ਼ਦੀਕ ਰੋਕ ਕੇ ਉਕਤ ‘ਮਾਡਰਣ ਭਿਖਾਰਣਾਂ’ ਵੱਲੋਂ ਸੋਕਾ ਪੈਣ ਅਤੇ ਹੜ ਆਉਣ ਦੇ ਰਟੇ-ਰਟਾਏ ਟੋਟਕਿਆਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਲੜਕੀਆਂ ਦੇ ਪਹਿਰਾਵੇ ਅਤੇ ਆਰਥਿਕ ਸਹਾਇਤਾ ਮੰਗਣ ਦੇ ਅੰਦਾਜ਼ ਤੋਂ ਉਨ੍ਹਾਂ ਨੂੰ ਸ਼ੱਕ ਪੈ ਗਿਆ ,ਜਦੋਂ ਉਨ੍ਹਾਂ ਨੇ ਲੜਕੀਆਂ ਨੂੰ ਉਨ੍ਹਾਂ ਦੇ ਸੂਬਿਆਂ ਸਬੰਧੀ ਸਵਾਲ ਕੀਤੇ ਤਾਂ ਉਹ ਤਸੱਲੀਬਖਸ਼ ਜੁਆਬ ਨਾ ਦੇ ਸਕੀਆਂ।

TarnTaran border Areas Migrant model beggars ਪੰਜਾਬ 'ਚ ਘੁੰਮ ਰਹੀਆਂ ਨੇ ਹੁਣ ਮਾਡਲ ਭਿਖਾਰਣਾਂ , ਪੁਲਿਸ ਨੂੰ ਪਾਈ ਬਿਪਤਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਵਾਨੀਗੜ੍ਹ : 240 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਇੱਕ ਕਾਰ ਸਵਾਰ ਵਿਅਕਤੀ ਕਾਬੂ

ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਇਨ੍ਹਾਂ ਪ੍ਰਵਾਸੀ ਮਾਡਲ ਭਿਖਾਰਣਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।ਇਸ ਸਬੰਧੀ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਹਿਰਾਸਤ ’ਚ ਲਈਆਂ ਗਈਆਂ ਉਕਤ ਲੜਕੀਆਂ ਬਾਰੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

-PTCNews

Related Post