ਕਰਜ਼ਾ ਮੁਆਫ਼ੀ ਲਈ ਕਿਸਾਨ ਨੇ 5 ਮਹੀਨੇ ਦਫਤਰਾਂ 'ਚ ਖਾਧੇ ਧੱਕੇ, ਮੁਆਫ਼ ਹੋਇਆ 1 ਰੁਪਇਆ

By  Jashan A September 24th 2019 08:30 PM -- Updated: September 24th 2019 08:31 PM

ਕਰਜ਼ਾ ਮੁਆਫ਼ੀ ਲਈ ਕਿਸਾਨ ਨੇ 5 ਮਹੀਨੇ ਦਫਤਰਾਂ 'ਚ ਖਾਧੇ ਧੱਕੇ, ਮੁਆਫ਼ ਹੋਇਆ 1 ਰੁਪਇਆ,ਤਰਨਤਾਰਨ: ਤਰਨਤਾਰਨ ਦੇ ਪਿੰਡ ਲਾਖਣੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿਸਾਨ ਗੁਰਸੇਵਕ ਸਿੰਘ ਨਾਲ ਕਰਜ਼ਾ ਮੁਆਫੀ ਦੇ ਨਾਂ 'ਤੇ ਕੌਝਾ ਮਜ਼ਾਕ ਹੋਇਆ ਹੈ। ਤੁਹਨੂੰ ਦੱਸ ਦਈਏ ਕਿ ਕਿਸਾਨ ਗੁਰਸੇਵਕ ਸਿੰਘ ਕੋਲ ਢਾਈ ਕਿੱਲੇ ਜ਼ਮੀਨ ਹੈ ਤੇ ਉਸ ਨੇ ਡੇਢ ਲੱਖ ਰੁਪਏ ਦਾ ਕਰਜ਼ਾ ਹੈ।

ਇਹ ਕਰਜ਼ਾ ਮੁਆਫ ਕਰਵਾਉਣ ਲਈ ਉਸ ਨੇ ਫਾਰਮ ਭਰੇ ਸਨ, ਜਿਸ ਦੌਰਾਨ ਉਸ ਨੇ ਕਰੀਬ 5 ਮਹੀਨੇ ਵੱਖ-ਵੱਖ ਦਫਤਰਾਂ ਦੇ ਚੱਕਰ ਕੱਟੇ। ਸਰਕਾਰੀ ਦਫਤਰਾਂ 'ਚ ਧੱਕੇ ਖਾਣ ਮਗਰੋਂ ਕਿਸਾਨ ਨੂੰ ਜਦੋਂ ਕਰਜ਼ਾ ਮੁਆਫੀ ਵਜੋਂ 1 ਰੁਪਏ ਦਾ ਚੈੱਕ ਆਇਆ ਤਾਂ ਉਸ ਦੇ ਹੋਸ਼ ਉਡ ਗਏ। ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਹੋਰ ਪੜ੍ਹੋ: IND vs SA: ਮੀਂਹ ਕਾਰਨ ਪਹਿਲਾ T20 ਮੈਚ ਰੱਦ, ਦਰਸ਼ਕਾਂ ਦੇ ਮੁਰਝਾਏ ਚਿਹਰੇ

ਇਸ ਮਾਮਲੇ ਤੋਂ ਬਾਅਦ ਕਿਸਾਨ ਨੇ ਕਰਜ਼ਾ ਮੁਆਫ਼ੀ ਲਈ ਡੀਸੀ ਨੂੰ ਗੁਹਾਰ ਲਗਾਈ ਤਾਂ ਡੀ. ਸੀ. ਨੇ ਕਿਸਾਨ ਦੀ ਕਰਜ਼ਾ ਮੁਆਫੀ ਅਰਜ਼ੀ ਸਬੰਧਤ ਅਧਿਕਾਰੀਆਂ ਨੂੰ ਭੇਜ ਕੇ ਉਸਦਾ ਹੱਕ ਦਿਵਾਉਣ ਦੀ ਗੱਲ ਕਹੀ ਹੈ।

-PTC News

Related Post