ਸਫਾਈ ਕਰਮਚਾਰੀਆਂ ਨੂੰ ਨਹੀਂ ਮਿਲ ਰਹੀਆਂ ਤਨਖਾਹਾਂ, ਅੱਕ ਕੇ ਕੀਤਾ ਇਹ ਕਾਰਾ, ਪੜ੍ਹੋ ਪੂਰੀ ਖਬਰ

By  Joshi November 6th 2018 11:34 AM -- Updated: November 6th 2018 11:53 AM

ਸਫਾਈ ਕਰਮਚਾਰੀਆਂ ਨੂੰ ਨਹੀਂ ਮਿਲ ਰਹੀਆਂ ਤਨਖਾਹਾਂ, ਅੱਕ ਕੇ ਕੀਤਾ ਇਹ ਕਾਰਾ, ਪੜ੍ਹੋ ਪੂਰੀ ਖਬਰ,ਤਰਨਤਾਰਨ: ਪਿਛਲੇ ਕੁਝ ਸਮੇਂ ਤੋਂ ਤਨਖਾਹ ਨਾ ਮਿਲਣ ਕਾਰਨ ਪ੍ਰੇਸ਼ਾਨ ਸਫਾਈ ਕਰਮਚਾਰੀਆਂ ਨੇ ਅੱਜ ਤਰਨਤਾਰਨ 'ਚ ਨਗਰ ਕੌਂਸਲ ਦੇ ਬਾਹਰ ਆਪਣਾ ਰੋਸ ਜਤਾਉਂਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਨਗਰ ਕੌਂਸਲ ਦੇ ਦਰਵਾਜ਼ੇ ਨੂੰ ਤਾਲਾ ਲੱਗਾ ਦਿੱਤਾ।

ਇਸ ਤੋਂ ਬਾਅਦ ਉਹਨਾਂ ਨੇ ਰੋਸ ਜਤਾਉਂਦੇ ਹੋਏ ਇਹ ਵੀ ਕਿਹਾ ਕਿ ਜਦੋ ਤੱਕ ਉਹਨਾਂ ਨੂੰ ਬਣਦਾ ਹੱਕ ਨਹੀਂ ਮਿਲੇਗਾ ਤਾਂ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਦੋਂ ਤੱਕ ਉਹ ਦਫਤਰ ਦਾ ਦਰਵਾਜ਼ਾ ਨਹੀਂ ਖੋਲਣਗੇ। ਉਹ ਨਾ ਹੀ ਕਿਸੇ ਵਿਅਕਤੀ ਨੂੰ ਅੰਦਰ ਜਾਣ ਦੇਣਗੇ ਅਤੇ ਨਾ ਹੀ ਕਿਸੇ ਨੂੰ ਬਾਹਰ ਆਉਣ ਦੇਣਗੇ।

ਹੋਰ ਪੜ੍ਹੋ: ਐਸ ਟੀ ਐਫ਼ ਨੂੰ ਮਿਲੀ ਵੱਡੀ ਸਫਲਤਾ, 13 ਕਿੱਲੋ ਨਸ਼ੀਲੇ ਪਦਾਰਥਾਂ ਸਮੇਤ ਇੱਕ ਨੂੰ ਦਬੋਚਿਆ

ਦੱਸਿਆ ਜਾ ਰਿਹਾ ਹੈ ਕਿ ਸਾਰੇ ਹੀ ਕਰਮਚਾਰੀ ਗੁੱਸੇ ਨਾਲ ਭੜਕੇ ਹੋਏ ਦਿਖਾਈ ਦੇ ਰਹੇ ਸਨ। ਨਾਲ ਹੀ ਉਹਨਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਪਸਾਡੀ ਮੰਗ ਨਾ ਪੂਰੀ ਹੋਈ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ।

—PTC News

Related Post