ਮੁੰਬਈ: ਮੈਰਾਥਨ ਦੌਰਾਨ 7 ਲੋਕਾਂ ਨੂੰ ਪਿਆ ਦਿਲ ਦਾ ਦੌਰਾ, 1 ਦੀ ਹੋਈ ਮੌਤ

By  Jashan A January 19th 2020 02:58 PM -- Updated: January 19th 2020 02:59 PM

ਮੁੰਬਈ: ਮੈਰਾਥਨ ਦੌਰਾਨ 7 ਲੋਕਾਂ ਨੂੰ ਪਿਆ ਦਿਲ ਦਾ ਦੌਰਾ, 1 ਦੀ ਹੋਈ ਮੌਤ,ਮੁੰਬਈ: ਅੱਜ ਮੁੰਬਈ 'ਚ ਮੈਰਾਥਨ ਦਾ ਆਯੋਜਨ ਕੀਤਾ ਗਿਆ ਸੀ। ਜਿਸ 'ਚ ਵੱਡੀ ਗਿਣਤੀ 'ਚ ਦੌੜਾਕ ਪਹੁੰਚੇ। ਇਸ ਦੌਰਾਨ 7 ਦੌੜਾਕਾਂ ਨੂੰ ਦਿਲ ਦਾ ਦੌਰਾ ਪੈਣ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ 'ਚੋ 64 ਸਾਲਾ ਗਜਾਨਨ ਮਲਜਲਕਰ ਦੀ ਮੌਤ ਹੋ ਗਈ ਜਦਕਿ 6 ਹੋਰਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਊਧਵ ਠਾਕਰੇ ਨੇ ਫਾਇਰਿੰਗ ਕਰ ਕੇ 17ਵੀਂ ਮੁੰਬਈ ਮੈਰਾਥਨ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ 'ਤੇ ਮਹਾਰਾਸ਼ਟਰ ਦੇ ਕਈ ਨੇਤਾਵਾਂ ਦੇ ਨਾਲ ਫਿਲਮ ਜਗਤ ਦੀਆਂ ਕਈ ਹਸਤੀਆਂ ਵੀ ਪਹੁੰਚੀਆਂ।

ਹੋਰ ਪੜ੍ਹੋ: ਜਦੋਂ ਬਿਜਲੀ ਕਰਮਚਾਰੀ ਪੁਲਿਸ ਫੋਰਸ ਲੈ ਕੇ ਘਰ ਵਿਚ ਜ਼ਬਰੀ ਖੰਭਾ ਲਗਾਉਣ ਆਏ ਤਾਂ ਕਿਸਾਨ ਨੂੰ ਪਿਆ ਦਿਲ ਦਾ ਦੌਰਾ

https://twitter.com/ANI/status/1218775123240673280?s=20

ਮਾਇਆਨਗਰੀ ਮੁੰਬਈ ਦੀ ਇਸ ਡ੍ਰੀਮ ਰਨ 'ਚ ਮੈਰਾਥਨ ਨੂੰ ਲੈ ਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕਾਂ 'ਚ ਉਤਸ਼ਾਹ ਨਜ਼ਰ ਆਇਆ।

-PTC News

Related Post