ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ Teacher Transfer Policy-2019 ਜਾਰੀ, 7 ਤੋਂ 14 ਜੁਲਾਈ ਤੱਕ ਕਰੋ ਅਪਲਾਈ

By  Jashan A July 7th 2019 12:04 PM -- Updated: July 7th 2019 12:07 PM

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ Teacher Transfer Policy-2019 ਜਾਰੀ, 7 ਤੋਂ 14 ਜੁਲਾਈ ਤੱਕ ਕਰੋ ਅਪਲਾਈ,ਚੰਡੀਗੜ੍ਹ: ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ Teacher Transfer Policy-2019 ਜਾਰੀ ਕਰ ਦਿੱਤੀ ਗਈ ਹੈ। ਜਿਸ ਦੌਰਾਨ ਜੋ ਅਧਿਆਪਕ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ,ਉਹਨਾਂ ਦੀਆਂ ਸਿੱਖਿਆ ਵਿਭਾਗ ਵੱਲੋਂ 07 ਜੁਲਾਈ ਤੋਂ 14 ਜੁਲਾਈ ਤੱਕ ਬਦਲੀਆਂ ਲਈ ਆਨਲਾਈਨ ਬੇਨਤੀਆਂ ਮੰਗੀਆਂ ਗਈਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਅਧਿਆਪਕ ਆਪਣੀ ਬਦਲੀ ਲਈ epunjabschool ਪੋਰਟਲ ਤੇ ਆਪਣੇ employee login id ਤੇ login ਕਰਕੇ ਦੇ ਸਕਦੇ ਹਨ।

ਹੋਰ ਪੜ੍ਹੋ:ਇਸ ਸਕੀਮ ਦੇ ਤਹਿਤ ਹੁਣ 43 ਲੱਖ ਪਰਿਵਾਰਾਂ ਨੂੰ ਮਿਲੇਗਾ ਮੁਫ਼ਤ ਇਲਾਜ਼ ,ਪੰਜਾਬ ਸਰਕਾਰ ਨੇ ਲਿਆ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਬਦਲੀ ਲਈ ਬੇਨਤੀ ਕੇਵਲ ਆਨਲਾਈਨ ਹੀ ਲਈ ਜਾਵੇਗੀ ਅਤੇ ਸਿਰਫ ਵਿਭਾਗ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ vacancy list ਅਨੁਸਾਰ ਹੀ ਅਪਲਾਈ ਕੀਤੀ ਜਾ ਸਕਦੀ ਹੈ।

-PTC News

Related Post