ਰਾਜੇਸ਼ ਬੱਗਾ ਤੋਂ ਬਾਅਦ ਤਜਿੰਦਰ ਕੌਰ ਨੇ ਸੰਭਾਲਿਆ ਐਸ.ਸੀ. ਕਮਿਸ਼ਨ ਅਹੁਦਾ

By  Joshi October 18th 2018 10:23 PM

ਰਾਜੇਸ਼ ਬੱਗਾ ਤੋਂ ਬਾਅਦ ਚੇਅਰਪਰਸਨ ਤਜਿੰਦਰ ਕੌਰ ਨੇ ਸੰਭਾਲਿਆ ਐਸ.ਸੀ. ਕਮਿਸ਼ਨ ਅਹੁਦਾ, ਚੰਡੀਗੜ੍ਹ: ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਨਵਨਿਯੁਕਤ ਚੇਅਰਪਰਸਨ ਤਜਿੰਦਰ ਕੌਰ ਨੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਆਪਣੇ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।

ਹੋਰ ਪੜ੍ਹੋ: ਸੁਨੰਦਾ ਸ਼ਰਮਾ ਦੇ ਗੀਤ ‘ਤੇ ਨੱਚਣ ਵਾਲੇ ਕਸੂਤੇ ਫਸੇ ਸਿੱਖਿਆ ਅਧਿਕਾਰੀ ,ਇਸ ਨੋਟਿਸ ਨੇ ਪਵਾਏ ਪਟਾਕੇ,ਦੇਖੋ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਸ੍ਰੀਮਤੀ ਤਜਿੰਦਰ ਕੌਰ 1973 ਬੈਚ ਦੇ ਆਈ.ਏ.ਐਸ. ਅਧਿਕਾਰੀ ਰਹੇ ਹਨ ਅਤੇ ਸਤੰਬਰ 2009 'ਚ ਬਤੌਰ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸੇਵਾ ਮੁਕਤ ਹੋਏ ਹਨ। ਜਿਸ ਤੋਂ ਬਾਅਦ ਉਹਨਾਂ ਨੇ ਰਾਜੇਸ਼ ਬੱਗਾ ਤੋਂ ਬਾਅਦ ਐਸ.ਸੀ. ਕਮਿਸ਼ਨ ਦਾ ਅਹੁਦਾ ਸੰਭਾਲ ਲਿਆ ਹੈ।

—PTC News

Related Post