Tue, Dec 23, 2025
Whatsapp

ਫਾਜ਼ਿਲਕਾ 'ਚ ਗਰਮੀ ਨੇ ਲਈ ਨੌਜਵਾਨ ਦੀ ਜਾਨ

ਪੰਜਾਬ ਵਿੱਚ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਫਾਜ਼ਿਲਕਾ 'ਚ ਸ਼ੁੱਕਰਵਾਰ ਨੂੰ ਗਰਮੀ ਕਾਰਨ ਮੌਤ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ

Reported by:  PTC News Desk  Edited by:  Amritpal Singh -- May 24th 2024 08:54 PM
ਫਾਜ਼ਿਲਕਾ 'ਚ ਗਰਮੀ ਨੇ ਲਈ ਨੌਜਵਾਨ ਦੀ ਜਾਨ

ਫਾਜ਼ਿਲਕਾ 'ਚ ਗਰਮੀ ਨੇ ਲਈ ਨੌਜਵਾਨ ਦੀ ਜਾਨ

Heat Wave: ਪੰਜਾਬ ਵਿੱਚ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਫਾਜ਼ਿਲਕਾ 'ਚ ਸ਼ੁੱਕਰਵਾਰ ਨੂੰ ਗਰਮੀ ਕਾਰਨ ਮੌਤ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ, ਜਾਣਕਾਰੀ ਮੁਤਾਬਕ ਪਿੰਡ ਝੋਟਿਆਂਵਾਲੀ ਦੇ 19 ਸਾਲਾ ਪਵਨ ਕੁਮਾਰ ਦੀ ਗਰਮੀ ਕਾਰਨ ਮੌਤ ਹੋ ਗਈ ਹੈ।

ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲਾ ਪਵਨ ਕੁਮਾਰ ਜਦੋਂ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਗਰਮੀ ਕਾਰਨ ਉਹ ਘਬਰਾ ਗਿਆ। ਇਸ ਦੌਰਾਨ ਉਹ ਪਾਣੀ ਪੀਣ ਲਈ ਖਾਲ 'ਚ ਵੜ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਮਾਮਲਾ ਪੁਲਿਸ ਕੋਲ ਪੁੱਜਾ ਤਾਂ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।


ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਪਹੁੰਚੇ ਥਾਣਾ ਅਰਨੀਵਾਲਾ ਦੇ ਐੱਸਐੱਚਓ ਤਰਸੇਮ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ ਪਵਨ ਕੁਮਾਰ ਹੈ, ਜਿਸ ਦੀ ਉਮਰ ਕਰੀਬ 19 ਸਾਲ ਹੈ ਮ੍ਰਿਤਕ ਪਵਨ ਕੁਮਾਰ ਬੀਤੇ ਦਿਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ।

ਪਾਣੀ ਪੀਣ ਲਈ ਖਾਲ ਵਿੱਚ ਦਾਖਲ ਹੋਇਆ

ਰਸਤੇ 'ਚ ਚੰਡੀਗੜ੍ਹ ਬਸਤੀ ਨੇੜੇ ਉਹ ਗਰਮੀ ਕਾਰਨ ਘਬਰਾ ਗਿਆ, ਇਸ ਤੋਂ ਬਾਅਦ ਜਦੋਂ ਉਸ ਨੇ ਪਾਣੀ ਦੀ ਤਲਾਸ਼ੀ ਲਈ ਤਾਂ ਰਸਤੇ 'ਚ ਨੇੜੇ ਹੀ ਖਾਲ 'ਚ ਪਾਣੀ ਘੱਟ ਹੋਣ ਕਾਰਨ ਉਹ ਖਾਲ 'ਚ ਹੀ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ, ਪੁਲਿਸ ਅਧਿਕਾਰੀ ਮੁਤਾਬਕ ਇਸ ਮਾਮਲੇ 'ਚ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK