ਪੰਜਾਬ ਦੇ ਇਸ ਪਿੰਡ ਦੇ ਲੋਕ ਆਜ਼ਾਦੀ ਤੋਂ ਬਾਅਦ ਕਦੇ ਵੀ ਨਹੀਂ ਗਏ ਪੁਲਿਸ ਥਾਣਿਆਂ 'ਚ

By  Shanker Badra January 22nd 2018 02:36 PM -- Updated: January 22nd 2018 02:37 PM

ਪੰਜਾਬ ਦੇ ਇਸ ਪਿੰਡ ਦੇ ਲੋਕ ਆਜ਼ਾਦੀ ਤੋਂ ਬਾਅਦ ਕਦੇ ਵੀ ਨਹੀਂ ਗਏ ਪੁਲਿਸ ਥਾਣਿਆਂ 'ਚ:ਜ਼ਿਲ੍ਹਾ ਮਾਨਸਾ ਦੇ ਬੁਡਲਾਢਾ 'ਚ ਬੋਹਾ ਬਲਾਕ ਦਾ ਪਿੰਡ ਤਾਲਬਵਾਲਾ ਪੈਂਦਾ ਹੈ ਜਿੱਥੇ ਦੇ ਲੋਕ ਕਦੇ ਵੀ ਲੜਾਈ-ਝਗੜੇ ਦੇ ਮਾਮਲੇ 'ਚ ਅਦਾਲਤ ਨਹੀਂ ਗਏ। ਪੰਜਾਬ ਦੇ ਇਸ ਪਿੰਡ ਦੇ ਲੋਕ ਆਜ਼ਾਦੀ ਤੋਂ ਬਾਅਦ ਕਦੇ ਵੀ ਨਹੀਂ ਗਏ ਪੁਲਿਸ ਥਾਣਿਆਂ 'ਚਇਸ ਪਿੰਡ ਦਾ ਰਿਕਾਰਡ ਰਿਹਾ ਹੈ ਕਿ ਆਜ਼ਾਦੀ ਤੋਂ ਬਾਅਦ ਕਿਸੇ ਵੀ ਵਿਅਕਤੀ 'ਤੇ ਕੋਈ ਅਪਰਾਧਕ ਕੇਸ ਨਹੀਂ ਹੋਇਆ ਕਿਉਂਕਿ ਪਿੰਡ ਦੇ ਲੋਕ ਮਿਲ ਕੇ ਹੀ ਮਾਮਲੇ ਦਾ ਨਿਪਟਾਰਾ ਕਰ ਲੈਂਦੇ ਹਨ।ਇਸ ਪਿੰਡ ਦਾ ਇਤਿਹਾਸ 200 ਸਾਲ ਪੁਰਾਣਾ ਹੈ ਅਤੇ 1250 ਦੀ ਆਬਾਦੀ ਵਾਲੇ ਇਸ ਪਿੰਡ 'ਚ 850 ਵੋਟਰ ਹਨ।ਪੰਜਾਬ ਦੇ ਇਸ ਪਿੰਡ ਦੇ ਲੋਕ ਆਜ਼ਾਦੀ ਤੋਂ ਬਾਅਦ ਕਦੇ ਵੀ ਨਹੀਂ ਗਏ ਪੁਲਿਸ ਥਾਣਿਆਂ 'ਚਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਕਰੀਬ 200 ਸਾਲ ਪਹਿਲਾਂ ਇਹ ਇਲਾਕਾ ਮੁਸਲਮਾਨ ਤਾਲਬ ਰੰਗੜ ਦੀ ਸਲਤਨਤ ਸੀ।ਉਸ ਨੇ ਆਪਣੇ ਦੋਸਤ ਜਿਮੀਂਦਾਰ ਕਸਾਬ ਸਿੰਘ ਨੂੰ ਇਹ ਜ਼ਮੀਨ ਸੌਂਪੀ।ਸੰਗਰੂਰ ਜ਼ਿਲੇ ਦੇ ਸਤੋਜ ਪਿੰਡ ਦੇ ਰਹਿਣ ਵਾਲੇ ਕਸਾਬ ਨੇ ਬਾਅਦ 'ਚ ਇੱਥੇ ਆਪਣਾ ਪਰਿਵਾਰ ਵਸਾ ਲਿਆ।ਤਾਲਬ ਰੰਗੜ ਦੀ ਮੌਤ ਤੋਂ ਬਾਅਦ ਇਸ ਪਿੰਡ ਦਾ ਨਾਂ ਟਾਲਵਲਾ ਰੱਖਿਆ ਗਿਆ ਕਿਉਂਕਿ ਉਹ ਬਹੁਤ ਉੱਚੀ ਥਾਂ 'ਤੇ ਵਸਿਆ ਸੀ।ਬਾਅਦ 'ਚ ਇਸ ਦਾ ਨਾਂ ਤਾਲਬਵਾਲਾ ਰੱਖ ਦਿੱਤਾ ਗਿਆ।ਪੰਜਾਬ ਦੇ ਇਸ ਪਿੰਡ ਦੇ ਲੋਕ ਆਜ਼ਾਦੀ ਤੋਂ ਬਾਅਦ ਕਦੇ ਵੀ ਨਹੀਂ ਗਏ ਪੁਲਿਸ ਥਾਣਿਆਂ 'ਚਕਸਾਬ ਸਿੰਘ ਦੀ ਛੇਵੀਂ ਪੀੜ੍ਹੀ ਦੇ ਬਜ਼ੁਰਗ ਟੇਕ ਸਿੰਘ ਅੱਜ ਵੀ ਇੱਥੇ ਰਹਿੰਦੇ ਹਨ।ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਕਹਿੰਦੇ ਹਨ ਕਿ ਇਸ ਪਿੰਡ ਦੇ ਲੋਕਾਂ 'ਤੇ ਜ਼ਿਲਾ ਪ੍ਰਸ਼ਾਸਨ ਨੂੰ ਮਾਣ ਹੈ।ਪੰਜਾਬ ਦੇ ਇਸ ਪਿੰਡ ਦੇ ਲੋਕ ਆਜ਼ਾਦੀ ਤੋਂ ਬਾਅਦ ਕਦੇ ਵੀ ਨਹੀਂ ਗਏ ਪੁਲਿਸ ਥਾਣਿਆਂ 'ਚਲੋਕਾਂ ਨੂੰ ਤਾਲਬਵਾਲਾ ਦੇ ਲੋਕਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।ਪਿੰਡ ਦੀ ਮਹਿਲਾ ਸਰਪੰਚ ਜਸਵਿੰਦਰ ਕੌਰ ਨੇ ਦੱਸਿਆ ਕਿ ਪਿੰਡ 'ਚ ਲੜਾਈ-ਝਗੜੇ ਨਹੀਂ ਹੁੰਦੇ।ਪੁਲਸ ਥਾਣੇ 'ਚ ਪਿੰਡ ਦੇ ਇਕ ਵੀ ਵਿਅਕਤੀ ਦਾ ਨਾਂ ਅਪਰਾਧਾਂ ਦੀ ਸੂਚੀ 'ਚ ਸ਼ਾਮਲ ਨਹੀਂ ਹੈ।ਉਨ੍ਹਾਂ ਦੱਸਿਆ ਕਿ ਲੋਕ ਪੰਚਾਇਤ 'ਚ ਹੀ ਝਗੜੇ ਨਿਪਟਾ ਲੈਂਦੇ ਹਨ ਅਤੇ ਪੰਚਾਇਤ ਦੇ ਫੈਸਲੇ ਦਾ ਪਿੰਡ 'ਚ ਕੋਈ ਵਿਅਕਤੀ ਵਿਰੋਧ ਨਹੀਂ ਕਰਦਾ।

-PTCNews

Related Post