ਅਮੀਰ ਵੀ ਕਰਨ ਲੱਗੇ ਚੋਰੀਆਂ , ਗਮਲੇ ਚੋਰੀ ਕਰਨ ਲਈ 15 ਲੱਖ ਦੀ luxury Car 'ਚ ਆਇਆ ਚੋਰ

By  Shanker Badra January 24th 2020 04:55 PM

ਅਮੀਰ ਵੀ ਕਰਨ ਲੱਗੇ ਚੋਰੀਆਂ , ਗਮਲੇ ਚੋਰੀ ਕਰਨ ਲਈ 15 ਲੱਖ ਦੀ luxury Car 'ਚ ਆਇਆ ਚੋਰ:ਨਵੀਂ ਦਿੱਲੀ : ਚੋਰ ਚੋਰੀ ਕਰਨ ਤੋਂ ਕਦੇ ਵੀ ਬਾਜ ਨਹੀਂ ਆਉਂਦੇ। ਚੋਰ ਵੀ ਚੋਰੀ ਕਰਨ ਦੇ ਨਵੇਂ -ਨਵੇਂ ਤਰੀਕੇ ਲੱਭ ਰਹੇ ਹਨ। ਇਸ ਤੋਂ ਪਹਿਲਾਂ ਵੀ ਤੁਸੀਂ ਚੋਰਾਂ ਦੇ ਚੋਰੀ ਕਰਨ ਦੇ ਅਜੀਬੋ ਗਰੀਬ ਕਿਸੇ ਸੁਣੇ ਹੋਣਗੇ ਪਰ ਜੋ ਹੁਣ ਦਿੱਲੀ ਦੇ ਗੌਤਮਬੁੱਧ ਨਗਰ 'ਚ ਪਿਛਲੇ ਕੁੱਝ ਦਿਨਾਂ ਤੋਂ ਅਜੀਬੋ-ਗਰੀਬ ਚੋਰੀਆਂ ਹੋ ਰਹੀਆਂ ਹਨ।

Thief steal came in 15 million luxury Car ਅਮੀਰ ਵੀ ਕਰਨ ਲੱਗੇ ਚੋਰੀਆਂ , ਗਮਲੇ ਚੋਰੀ ਕਰਨ ਲਈ 15 ਲੱਖ ਦੀ luxury Car 'ਚ ਆਇਆ ਚੋਰ

ਇਸ ਚੋਰੀ ਵਾਲੀ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਹਾਈਪ੍ਰੋਫਾਈਲ ਚੋਰ ਗਮਲੇ ਚੋਰੀ ਕਰਦਾ ਦਿਖਾਈ ਦੇ ਰਿਹਾ ਹੈ। ਇਹ ਨਵੀਂ ਵੀਡੀਓ 56 ਸਕਿੰਟ ਦੀ ਹੈ, ਜੋ ਐਤਵਾਰ 19 ਜਨਵਰੀ ਦੀ ਰਾਤ 3.25 ਵਜੇ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਨੂੰ ਸੈਕਟਰ-41 ਦਾ ਦੱਸਿਆ ਜਾ ਰਿਹਾ ਹੈ।

Thief steal came in 15 million luxury Car ਅਮੀਰ ਵੀ ਕਰਨ ਲੱਗੇ ਚੋਰੀਆਂ , ਗਮਲੇ ਚੋਰੀ ਕਰਨ ਲਈ 15 ਲੱਖ ਦੀ luxury Car 'ਚ ਆਇਆ ਚੋਰ

ਇਸ 'ਚ ਕ੍ਰੇਟਾ ਕਾਰ 'ਚ ਆਇਆ ਨੌਜਵਾਨ ਪਹਿਲਾਂ ਉਕਤ ਮਕਾਨ ਦੇ ਸਾਹਮਣਿਓਂ ਕਾਰ ਲੈ ਕੇ ਨਿੱਕਲਦਾ ਹੈ। ਫਿਰ ਉਹ ਕਾਰ ਨੂੰ ਪਿੱਛੇ ਲੈ ਕੇ ਆਉਂਦਾ ਹੈ ਅਤੇ ਘਰ ਦੇ ਬਾਹਰ ਬਣੀ ਰੇਲਿੰਗ ਨੂੰ ਪਾਰ ਕਰ ਕੇ ਚਾਰਦੀਵਾਰੀ 'ਤੇ ਰੱਖੇ ਚਿੱਟੇ ਰੰਗ ਦੇ ਗਮਲਿਆਂ ਨੂੰ ਚੁੱਕ ਕੇ ਆਪਣੀ ਗੱਡੀ 'ਚ ਰੱਖ ਕੇ ਲੈ ਜਾਂਦਾ ਹੈ।ਇਸ ਨੌਜਵਾਨ ਨੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਹੈ।

Thief steal came in 15 million luxury Car ਅਮੀਰ ਵੀ ਕਰਨ ਲੱਗੇ ਚੋਰੀਆਂ , ਗਮਲੇ ਚੋਰੀ ਕਰਨ ਲਈ 15 ਲੱਖ ਦੀ luxury Car 'ਚ ਆਇਆ ਚੋਰ

ਹਾਲਾਂਕਿ ਪੁਲਿਸ ਨੂੰ ਇਸ ਸਬੰਧ ਵਿਚ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਪਰ ਇਸ ਵੀਡੀਓ ਨੂੰ ਪੁਲਿਸ ਅਧਿਕਾਰੀਆਂ ਨੂੰ ਟਵੀਟ ਵੀ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਘਟਨਾਵਾਂ ਵਿੱਚ ਚੋਰੀ ਕਰਨ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀਆਂ ਹਰਕਤਾਂ ਕੈਮਰੇ 'ਚ ਕੈਦ ਹੋ ਰਹੀਆਂ ਹਨ। ਉਹ ਬੇਖੌਫ ਕਾਰਗੁਜਾਰੀਆਂ ਨੂੰ ਅੰਜਾਮ ਦਿੰਦੇ ਹਨ ਪਰ ਸੀ.ਸੀ.ਟੀ.ਵੀ. ਨੇ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ।

Thief steal came in 15 million luxury Car ਅਮੀਰ ਵੀ ਕਰਨ ਲੱਗੇ ਚੋਰੀਆਂ , ਗਮਲੇ ਚੋਰੀ ਕਰਨ ਲਈ 15 ਲੱਖ ਦੀ luxury Car 'ਚ ਆਇਆ ਚੋਰ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੱਕ ਦੁਕਾਨ ਦੇ ਬਾਹਰ ਦੁੱਧ ਦੀ ਇੱਕ ਕ੍ਰੇਟ ਵਿੱਚੋਂ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਦੁੱਧ ਦੇ ਦੋ ਪੈਕਟ ਚੋਰੀ ਕਰਨ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਫੇਜ਼-2 ਥਾਣੇ ਦੀ ਪੀਆਰਵੀ ਵੈਨ 'ਚ ਤਾਇਨਾਤ ਪੁਲਿਸ ਮੁਲਾਜ਼ਮ ਕਲਿਆਣ ਸਿੰਘ ਅਤੇ ਸੁਸ਼ੀਲ ਨੂੰ ਲਾਈਨ ਹਾਜ਼ਿਰ ਕਰ ਦਿੱਤਾ ਸੀ।

-PTCNews

Related Post