ਮਹਿਲਾ ਦੌੜਾਕ ਦੁਤੀ ਚੰਦ ਨੇ ਕੀਤਾ ਨਿਰਾਸ਼ , ਨਹੀਂ ਬਣਾ ਸਕੀ ਮਹਿਲਾਵਾਂ ਦੀ 200 ਮੀਟਰ ਸੈਮੀਫਾਈਨਲ 'ਚ ਜਗ੍ਹਾ

By  Shanker Badra August 2nd 2021 10:12 AM

ਟੋਕੀਓ : ਭਾਰਤ ਦੀ ਸਟਾਰ ਮਹਿਲਾ ਦੌੜਾਕ ਦੁਤੀ ਚੰਦ ਟੋਕੀਓ ਓਲੰਪਿਕ ਵਿੱਚ ਮਹਿਲਾਵਾਂ ਦੀ 200 ਮੀਟਰ ਦੌੜ ਦੇ ਸੈਮੀਫਾਈਨਲ ਲਈ ਕੁਆਲੀਫ਼ਾਈ ਕਰਨ 'ਚ ਅਸਫਲ ਰਹੀ ਹੈ। ਸੋਮਵਾਰ ਨੂੰ ਹੀਟ-4 'ਚ ਦੌੜਦੇ ਹੋਏ ਦੁਤੀ ਨੇ 23.85 ਦੇ ਸਰਬੋਤਮ ਸਮੇਂ ਦੇ ਨਾਲ ਦੌੜ ਸਮਾਪਤ ਕੀਤੀ ਪਰ ਉਹ ਸਤਵੇਂ ਸਥਾਨ 'ਤੇ ਰਹੀ। ਇਸ ਦੇ ਸਿੱਟੇ ਵਜੋਂ ਉਹ ਸੈਮੀਫ਼ਾਈਨਲ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੀ। [caption id="attachment_519719" align="aligncenter" width="300"] ਮਹਿਲਾ ਦੌੜਾਕ ਦੁਤੀ ਚੰਦ ਨੇ ਕੀਤਾ ਨਿਰਾਸ਼ , ਨਹੀਂ ਬਣਾ ਸਕੀ ਮਹਿਲਾਵਾਂ ਦੀ 200 ਮੀਟਰ ਸੈਮੀਫਾਈਨਲ 'ਚ ਜਗ੍ਹਾ[/caption] ਦੁਤੀ ਨੇ 200 ਮੀਟਰ ਦੀ ਦੂਰੀ ਤੈਅ ਕਰਨ ਵਿੱਚ 23.85 ਸਕਿੰਟ ਦਾ ਸਮਾਂ ਲਿਆ। ਉਸਦੀ ਪ੍ਰਤੀਕਿਰਿਆ ਦਾ ਸਮਾਂ 0.140 ਸੀ, ਜੋ ਕਿ ਸਭ ਤੋਂ ਵੱਧ ਹੈ। ਦੁਤੀ ਦੇ ਸਮੂਹ ਵਿੱਚ ਨਾਮੀਬੀਆ ਦੀ ਕ੍ਰਿਸਟੀਨ ਮੋਮਾ ਨੇ 0.275 ਸਕਿੰਟ ਅਤੇ 22.11 ਸਕਿੰਟ ਦੇ ਪ੍ਰਤੀਕਰਮ ਸਮੇਂ ਦੇ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। [caption id="attachment_519717" align="aligncenter" width="300"] ਮਹਿਲਾ ਦੌੜਾਕ ਦੁਤੀ ਚੰਦ ਨੇ ਕੀਤਾ ਨਿਰਾਸ਼ , ਨਹੀਂ ਬਣਾ ਸਕੀ ਮਹਿਲਾਵਾਂ ਦੀ 200 ਮੀਟਰ ਸੈਮੀਫਾਈਨਲ 'ਚ ਜਗ੍ਹਾ[/caption] ਕ੍ਰਿਸਟੀਨ ਮਬੋਮਾ 22.11 ਦੇ ਸਮੇਂ ਦੇ ਨਾਲ ਹੀਟ 'ਚ ਚੋਟੀ ਦੇ ਰਹੀ। ਉਸ ਨੇ ਨਾਮੀਬੀਆ ਦਾ ਰਾਸ਼ਟਰੀ ਰਿਕਾਰਡ ਤੋੜਿਆ ਹੈ। ਅਮਰੀਕਾ ਦੀ ਗੈਬਰੀਏਲ ਥਾਮਸ 22.20 ਦੇ ਸਮੇਂ ਦੇ ਨਾਲ ਦੂਜੇ ਸਥਾਨ 'ਤੇ ਰਹੀ। ਹਰੇਕ ਹੀਟ 'ਚ ਪਹਿਲੇ ਤਿੰਨ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਕਰਦੇ ਹਨ ਤੇ ਅਗਲੇ 3 ਸਭ ਤੋਂ ਤੇਜ਼ ਦੌੜਾਕ (ਸਾਰੀਆਂ 7 ਹੀਟਸ ਇਕੱਠੀਆਂ) ਆਖ਼ਰੀ ਚਾਰ 'ਚ ਪਹੁੰਚਦੇ ਹਨ। [caption id="attachment_519718" align="aligncenter" width="300"] ਮਹਿਲਾ ਦੌੜਾਕ ਦੁਤੀ ਚੰਦ ਨੇ ਕੀਤਾ ਨਿਰਾਸ਼ , ਨਹੀਂ ਬਣਾ ਸਕੀ ਮਹਿਲਾਵਾਂ ਦੀ 200 ਮੀਟਰ ਸੈਮੀਫਾਈਨਲ 'ਚ ਜਗ੍ਹਾ[/caption] ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੁਤੀ ਚੰਦ ਓਲੰਪਿਕ ਸਟੇਡੀਅਮ 'ਚ ਮਹਿਲਾਵਾਂ ਦੇ 100 ਮੀਟਰ ਮੁਕਾਲੇ ਦੇ ਸੈਮੀਫ਼ਾਈਨਲ 'ਚ ਪਹੁੰਚਣ 'ਚ ਅਸਫਲ ਰਹੀ ਸੀ। ਹੀਟ-5 'ਚ ਦੌੜਦੇ ਹੋਏ ਦੁਤੀ ਨੇ 11.54 ਦੇ ਸਮੇਂ ਨਾਲ ਇਹ ਦੌੜ ਸਮਾਪਤ ਕੀਤੀ ਤੇ ਸਤਵੇਂ ਸਥਾਨ 'ਤੇ ਰਹੀ ਸੀ ਤੇ ਨਤੀਜੇ ਵੱਜੋਂ ਉਹ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਨਹੀਂ ਕਰ ਸਕੀ ਸੀ। -PTCNews

Related Post