Punjab News : ਦਿੱਲੀ ਦੇ ਸ਼ਾਲੀਨ ਮਿੱਤਰਾ ਨੂੰ ਲਗਾਇਆ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ OSD , ਵਿਰੋਧੀਆਂ ਨੇ ਭਗਵੰਤ ਮਾਨ ਸਰਕਾਰ 'ਤੇ ਚੁੱਕੇ ਸਵਾਲ
Punjab News : ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਸ਼ਾਲੀਨ ਮਿੱਤਰਾ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ OSD ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਲੀਨ ਮਿੱਤਰਾ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਜ਼ਿੰਮੇਵਾਰੀ ਨਿਭਾਉਣਗੇ। ਸ਼ਾਲੀਨ ਮਿੱਤਰਾ ਨੂੰ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਗ਼ੈਰ ਪੰਜਾਬੀਆਂ ਨੂੰ ਵੱਡੇ ਅਹੁਦਿਆਂ ਉੱਤੇ ਬੈਠਾਉਣ ਦੇ ਇਲਜ਼ਾਮ ਲੱਗ ਰਹੇ ਹਨ।
ਬਿਕਰਮ ਸਿੰਘ ਮਜੀਠੀਆ ਨੇ ਚੁੱਕੇ ਸਵਾਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X 'ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਨੇਤਾ ਸਤਿੰਦਰ ਜੈਨ ਦਾ PA ਸ਼ਾਲੀਨ ਮਿੱਤਰਾ ਜੋ ਕਿ UP (Muzaffarnagar) ਨਾਲ ਸੰਬੰਧਿਤ ਹਨ ਨੂੰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ OSD ਨਿਯੁਕਤ ਕੀਤਾ ਹੈ। ਕੀ ਪੰਜਾਬ 'ਚ ਕੋਈ ਕਾਬਿਲ ਨੌਜਵਾਨ ਨਹੀਂ ਸੀ ,ਜੋ ਯੂਪੀ ਦੇ ਨੌਜਵਾਨ ਨੂੰ OSD ਲਾਇਆ ਗਿਆ। ਉਨ੍ਹਾਂ ਕਿਹਾ ਕਿ ਹੁਣ ਇੰਤਜ਼ਾਰ ਹੈ ਕਦੋਂ ਪੰਜਾਬ ਦਾ ਮੁੱਖ ਮੰਤਰੀ ਵੀ ਕਿਸੇ ਬਾਹਰੀ ਸੂਬੇ ਤੋਂ ਨਿਯੁਕਤ ਕੀਤਾ ਜਾਵੇਗਾ।
ਮਜੀਠੀਆ ਨੇ ਕਿਹਾ ਕਿ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਦਿੱਲੀ ਦੀ ਰੀਨਾ ਗੁਪਤਾ ਨੂੰ ਲਾਇਆ ਗਿਆ ਸੀ। ਯੂਪੀ ਵਾਸੀ ਦੀਪਕ ਚੌਹਾਨ ਨੂੰ ਪੰਜਾਬ ਲਾਰਡ ਸਕੇਲ ਇੰਡਸਟਰੀਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਰੰਗਲੇ ਪੰਜਾਬ ਦੇ ਦਾਅਵੇ ਕਰਨ ਵਾਲੇ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰ ਬਾਹਰੀ ਸੂਬਿਆਂ ਤੋਂ ਚੇਅਰਮੈਨ ਲਾ ਰਹੇ ਹਨ। ਭਗਵੰਤ ਮਾਨ ਜੀ ਪੰਜਾਬ ਨਾਲ ਕੀਤੇ ਧੋਖੇ ਅਤੇ ਧੱਕੇ ਲਈ ਪੰਜਾਬੀ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ।
????ਆਮ ਆਦਮੀ ਪਾਰਟੀ ਦੇ ਦਿੱਲੀ ਦੇ ਨੇਤਾ ਸਤਿੰਦਰ ਜੈਨ ਦਾ PA ਸ਼ਾਲੀਨ ਮਿੱਤਰਾ ਜੋ ਕਿ UP (Muzaffarnagar) ਨਾਲ ਸੰਬੰਧਿਤ ਹਨ ਨੂੰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ OSD ਨਿਯੁਕਤ ਕੀਤਾ ਹੈ।
???? ਕੀ ਪੰਜਾਬ 'ਚ ਕੋਈ ਕਾਬਿਲ ਨੌਜਵਾਨ ਨਹੀਂ ਸੀ ਜੋ ਯੂਪੀ ਦੇ ਨੌਜਵਾਨ ਨੂੰ OSD ਲਾਇਆ ਗਿਆ।
????PUNJAB POLLUTION CONTROL BOARD… pic.twitter.com/FTMTkcx3XT — Bikram Singh Majithia (@bsmajithia) June 3, 2025
- PTC NEWS