ਖਿੜਕੀ 'ਤੇ ਲਟਕ ਕੇ ਸਫ਼ਾਈ ਕਰ ਰਹੀ ਔਰਤ ਦਾ VIDEO ਵਾਇਰਲ, ਲੋਕਾਂ ਨੇ ਕੀਤੇ ਦਿਲਚਸਪ ਕੁਮੈਂਟ

By  Riya Bawa October 22nd 2022 10:59 AM

Trending Funny Video: ਦੀਵਾਲੀ 'ਤੇ ਘਰਾਂ ਨੂੰ ਸਾਫ਼ ਕਰਨ ਦਾ ਰਿਵਾਜ ਰਿਹਾ ਹੈ ਅਤੇ ਹਰ ਕੋਈ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਵੀ ਸਾਫ਼ ਕਰਨਾ ਚਾਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਲਕਸ਼ਮੀ ਉਦੋਂ ਹੀ ਆਉਂਦੀ ਹੈ ਜਦੋਂ ਘਰ ਸਾਫ਼ ਹੋਵੇ। ਇਸ ਦੌਰਾਨ ਦੀਵਾਲੀ ਤੋਂ ਪਹਿਲਾਂ ਸਫ਼ਾਈ ਦਾ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਔਰਤ ਆਪਣੇ ਬਹੁਮੰਜ਼ਿਲਾ ਫਲੈਟ ਦੀ ਖਿੜਕੀ ਸਾਫ਼ ਕਰਦੀ ਨਜ਼ਰ ਆ ਰਹੀ ਹੈ।

ਇਸ ਵਾਇਰਲ ਵੀਡੀਓ ਨੂੰ ਲੈ ਕੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਔਰਤ ਖੜ੍ਹੀ ਹੋ ਕੇ ਸਫਾਈ ਕਰ ਰਹੀ ਹੈ, ਜੇਕਰ ਉਸ ਦਾ ਪੈਰ ਉਥੋਂ ਥੋੜਾ ਜਿਹਾ ਵੀ ਖਿਸਕ ਗਿਆ ਤਾਂ ਕਈ ਮੰਜ਼ਿਲਾਂ ਹੇਠਾਂ ਡਿੱਗਣ ਦਾ ਖਤਰਾ ਹੈ। ਇਸ ਤੋਂ ਬਾਅਦ ਵੀ ਉਹ ਪੂਰੀ ਲਗਨ ਅਤੇ ਆਰਾਮ ਨਾਲ ਸਫਾਈ ਕਰਦੀ ਹੈ।

ਇਹ ਵੀ ਪੜ੍ਹੋ: 12 ਮੁਸਾਫ਼ਰਾ ਦੀ ਉਡੀਕ 180 ਯਾਤਰੀਆਂ ਲਈ ਬਣੀ ਮੁਸੀਬਤ, ਹਵਾਈ ਅੱਡੇ 'ਤੇ ਦੋ ਘੰਟੇ ਦੇਰੀ ਨਾਲ ਪਹੁੰਚੀ ਫਲਾਈਟ

ਇਹ ਵੀਡੀਓ@sagarcasm ਟਵਿੱਟਰ ਅਕਾਉਟ ਤੋਂ ਲਈ ਗਈ ਹੈ। ਇਸ ਵੀਡੀਓ ਨੂੰ ਕਰੀਬ 10 ਲੱਖ ਵਿਊਜ਼ ਮਿਲ ਚੁੱਕੇ ਹਨ। ਲੋਕ ਇਸ ਗੱਲ 'ਤੇ ਹੈਰਾਨੀ ਪ੍ਰਗਟ ਕਰ ਰਹੇ ਹਨ ਕਿ ਇੰਨੀ ਜ਼ੋਖਮ ਵਾਲੀ ਥਾਂ 'ਤੇ ਖੜ੍ਹੀ ਹੋਣ ਦੇ ਬਾਵਜੂਦ ਔਰਤ ਪੂਰੀ ਲਾਪਰਵਾਹੀ ਨਾਲ ਸਫਾਈ ਕਿਵੇਂ ਕਰ ਰਹੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਲੋਕ ਇਸ ਤਰ੍ਹਾਂ ਸਫਾਈ ਕਰਦੇ ਰਹੇ ਹਨ ਅਤੇ ਇਸ ਦਾ ਮਜ਼ਾਕ ਨਹੀਂ ਬਣਾਇਆ ਜਾਣਾ ਚਾਹੀਦਾ। ਕੁੱਲ ਮਿਲਾ ਕੇ ਦੀਵਾਲੀ ਤੋਂ ਪਹਿਲਾਂ ਇਸ ਵੀਡੀਓ ਦੀ ਕਾਫੀ ਚਰਚਾ ਹੋ ਰਹੀ ਹੈ ਅਤੇ ਲੋਕ ਸਫਾਈ ਦਾ ਕ੍ਰੇਜ਼ ਖੂਬ ਮਜ਼ਾ ਲੈ ਰਹੇ ਹਨ। ਹਾਲਾਂਕਿ ਇਹ ਵੀਡੀਓ ਕੋਈ ਨਵਾਂ ਨਹੀਂ ਹੈ ਪਰ ਇਹ ਇਸ ਸਾਲ ਫਰਵਰੀ ਦਾ ਦੱਸਿਆ ਜਾ ਰਿਹਾ ਹੈ।

-PTC News

Related Post