ਕੋਰੋਨਾ ਵੈਕਸੀਨ ਦੀ ਘਾਟ ਦੌਰਾਨ ਲਾਵਾਰਿਸ ਹਾਲਤ 'ਚ ਮਿਲਿਆ ਵੈਕਸੀਨ ਦੇ ਟੀਕਿਆਂ ਨਾਲ ਭਰਿਆ ਟਰੱਕ  

By  Shanker Badra May 1st 2021 06:14 PM

ਨਰਸਿੰਘਪੁਰ : ਕੋਰੋਨਾ ਸੰਕਟ ਦੌਰਾਨ ਦੇਸ਼ ਵਿੱਚ ਕਈ ਲੋਕ ਸਿਹਤ ਸਹੂਲਤਾਂ ਦੀ ਘਾਟ ਕਾਰਨ ਆਪਣੀ ਜਾਨ ਵੀ ਗਵਾ ਰਹੇ ਹਨ। ਉੱਥੇ ਹੀ ਜਿੱਥੇ ਦੇਸ਼ ਵਿੱਚ ਇੱਕ ਪਾਸੇ ਦੇਸ਼ ਵਿਚ ਟੀਕੇ ਦੀ ਘਾਟ ਹੈ ਤਾਂ ਇਸ ਦੌਰਾਨ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਵਿੱਚ ਕੋਰੋਨਾ ਵੈਕਸੀਨ ਨਾਲ ਭਰਿਆ ਇੱਕ ਟਰੱਕ ਲਾਵਾਰਿਸ ਹਾਲਤ ਵਿੱਚ ਮਿਲਿਆ ਹੈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਬੱਤਰਾ ਹਸਪਤਾਲ 'ਚ ਆਕਸੀਜਨ ਦੀ ਘਾਟ ਕਾਰਨ ਇੱਕ ਡਾਕਟਰ ਸਮੇਤ 8 ਮਰੀਜ਼ਾਂ ਦੀ ਮੌਤ

Truck with 2.4 lakh doses of Covid vaccines abandoned for 12 hours in Madhya Pradesh ਕੋਰੋਨਾ ਵੈਕਸੀਨ ਦੀ ਘਾਟ ਦੌਰਾਨ ਲਾਵਾਰਿਸ ਹਾਲਤ 'ਚ ਮਿਲਿਆ ਵੈਕਸੀਨ ਦੇ ਟੀਕਿਆਂ ਨਾਲ ਭਰਿਆ ਟਰੱਕ

ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ਵਿੱਚ ਦੋ ਲੱਖ 40 ਹਜ਼ਾਰ ਟੀਕੇ ਮਿਲੇ ਹਨ। ਸੱਤ ਘੰਟਿਆਂ ਲਈ ਇਹ ਟਰੱਕ ਚਾਲੂ ਸਥਿਤੀ ਵਿੱਚ ਬਿਨਾਂ ਡਰਾਈਵਰ ਦੇ ਸੜਕ ਕਿਨਾਰੇ ਖੜ੍ਹਾ ਰਿਹਾ ਹੈ। ਵੈਕਸੀਨ ਨਾਲ ਭਰਿਆ ਇਹ ਟਰੱਕ ਹੈਦਰਾਬਾਦ ਤੋਂ ਹਰਿਆਣਾ ਦੇ ਕਰਨਾਲ ਵੱਲ ਜਾ ਰਿਹਾ ਸੀ।

Truck with 2.4 lakh doses of Covid vaccines abandoned for 12 hours in Madhya Pradesh ਕੋਰੋਨਾ ਵੈਕਸੀਨ ਦੀ ਘਾਟ ਦੌਰਾਨ ਲਾਵਾਰਿਸ ਹਾਲਤ 'ਚ ਮਿਲਿਆ ਵੈਕਸੀਨ ਦੇ ਟੀਕਿਆਂ ਨਾਲ ਭਰਿਆ ਟਰੱਕ

ਪੁਲਿਸ ਟਰੱਕ ਦੇ ਚਾਲਕ ਦੀ ਭਾਲ ਕਰ ਰਹੀ ਹੈ, ਜੋ ਇੰਜਨ ਔਨ ਕਰ ਵੈਕਸੀਨ ਨਾਲ ਭਰਿਆ ਟਰੱਕ ਸੜਕ ਦੇ ਕਿਨਾਰੇ ਛੱਡ ਚਲਾ ਗਿਆ। ਹਾਲਾਂਕਿ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ ਅਤੇ ਇਸ ਟਰੱਕ ਨੂੰ ਨਰਸਿੰਘਪੁਰ ਤੋਂ ਰਵਾਨਾ ਕਰ ਦਿੱਤਾ ਗਿਆ ਹੈ। ਜੇ ਪੁਲਿਸ ਮੌਕੇ 'ਤੇ ਨਾ ਪਹੁੰਚਦੀ ਤਾਂ ਵੈਕਸੀਨ ਗਲਤ ਹੱਥਾਂ ਵਿੱਚ ਵੀ ਜਾ ਸਕਦੀ ਸੀ ਅਤੇ ਕਾਲਾਬਜ਼ਾਰੀ ਵੀ ਹੋ ਸਕਦੀ ਸੀ।

Truck with 2.4 lakh doses of Covid vaccines abandoned for 12 hours in Madhya Pradesh ਕੋਰੋਨਾ ਵੈਕਸੀਨ ਦੀ ਘਾਟ ਦੌਰਾਨ ਲਾਵਾਰਿਸ ਹਾਲਤ 'ਚ ਮਿਲਿਆ ਵੈਕਸੀਨ ਦੇ ਟੀਕਿਆਂ ਨਾਲ ਭਰਿਆ ਟਰੱਕ

ਪੜ੍ਹੋ ਹੋਰ ਖ਼ਬਰਾਂ : ਅਮਰੀਕਾ ਤੇ ਆਸਟਰੇਲੀਆ ਨੇ ਵੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਾਇਆ ਬੈਨ  

ਪੁਲਿਸ ਨੇ ਕਿਹਾ, "ਅਸੀਂ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਟਰੱਕ 'ਚ ਕੋਈ ਡਰਾਈਵਰ ਜਾਂ ਕੰਡਕਟਰ ਨਹੀਂ ਸੀ। ਦਸਤਾਵੇਜ਼ਾਂ ਤੋਂ ਪਤਾ ਲਗਿਆ ਕਿ ਟਰੱਕ ਵਿੱਚ ਕੋਰੋਨਾ ਵਾਇਰਸ ਟੀਕਾ ਹੈ। ਟਰਾਂਸਪੋਰਟਰ ਨੇ ਕਿਹਾ ਕਿ ਡਰਾਈਵਰ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਕਿਸੇ ਹੋਰ ਡਰਾਈਵਰ ਨੂੰ ਭੇਜ ਰਹੇ ਹਾਂ, ਉਦੋਂ ਤੱਕ ਤੁਸੀਂ ਟਰੱਕ ਨੂੰ ਸੁਰੱਖਿਆ 'ਚ ਰੱਖ ਲਾਓ।"

-PTCNews

Related Post