ਪਟੜੀ ਤੋਂ ਉਤਰੀ ਲਖਨਊ-ਆਨੰਦ ਵਿਹਾਰ ਡਬਲ ਡੈਕਰ ਟਰੇਨ, ਜਾਨੀ ਨੁਕਸਾਨ ਤੋਂ ਬਚਾਅ

By  Jashan A October 6th 2019 12:49 PM

ਪਟੜੀ ਤੋਂ ਉਤਰੀ ਲਖਨਊ-ਆਨੰਦ ਵਿਹਾਰ ਡਬਲ ਡੈਕਰ ਟਰੇਨ, ਜਾਨੀ ਨੁਕਸਾਨ ਤੋਂ ਬਚਾਅ,ਨਵੀਂ ਦਿੱਲੀ: ਲਖਨਊ-ਆਨੰਦ ਵਿਹਾਰ ਡਬਲ ਡੈਕਰ ਟਰੇਨ ਦੇ 2 ਡੱਬੇ ਪਟੜੀ ਤੋਂ ਉਤਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਟਰੇਨ 'ਚ ਸਵਾਰ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਹਾਲਾਂਕਿ ਇਸ ਹਾਦਸੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਮੁਰਾਦਾਬਾਦ 'ਚ ਵਾਪਰਿਆ ਹੈ। ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਰੇਲਵੇ ਦੀ ਟੀਮ ਪਹੁੰਚ ਗਈ ਹੈ।

ਹੋਰ ਪੜ੍ਹੋ: ਤਲਵੰਡੀ ਸਾਬੋ: ਰਾਮਾ ਮੰਡੀ ਕੋਲ ਰਜਵਾਹੇ ‘ਚ ਪਿਆ ਪਾੜ, ਕਿਸਾਨਾਂ ਦੀ ਨਰਮੇ ਤੇ ਝੋਨੇ ਦੀ ਫਸਲ ਪਾਣੀ ‘ਚ ਡੁੱਬੀ

https://twitter.com/ANINewsUP/status/1180711498881986560?s=20

ਇਸ ਬਾਰੇ ਰੇਲਵੇ ਦਾ ਕਹਿਣਾ ਹੈ ਕਿ ਸਾਡੀ ਪਹਿਲੀ ਪਹਿਲ ਯਾਤਰੀਆਂ ਦੀ ਸੁਰੱਖਿਆ ਹੈ। ਯਾਤਰੀਆਂ ਨੂੰ ਅੱਗੇ ਵਾਲੇ ਕੋਚ 'ਚ ਸ਼ਿਫਟ ਕੀਤਾ ਜਾਵੇਗਾ ਅਤੇ ਟਰੇਨ ਨੂੰ ਮੁਰਾਦਾਬਾਦ ਲਿਜਾਇਆ ਜਾਵੇਗਾ।

-PTC NEws

Related Post