U-19 WC : ਭਾਰਤ ਨੂੰ ਮਾਤ ਦੇ ਕੇ ਬੰਗਲਾਦੇਸ਼ ਬਣਿਆ ਵਿਸ਼ਵ ਚੈਂਪੀਅਨ

By  Jashan A February 9th 2020 10:04 PM -- Updated: February 9th 2020 10:11 PM

ਨਵੀਂ ਦਿੱਲੀ: ਅੰਡਰ-19 ਵਰਲਡ ਕੱਪ 2020 ਦਾ ਫਾਈਨਲ ਮੈਚ ਅੱਜ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, ਜਿਸ 'ਚ ਬੰਗਲਾਦੇਸ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਭਾਰਤੀ ਟੀਮ ਨੂੰ ਮਾਤ ਦੇ ਕੇ ਵਿਸ਼ਵ ਚੈਂਪੀਅਨ ਬਣ ਗਿਆ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਸੀ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 50 ਓਵਰ ਵੀ ਪੂਰੀ ਨਾ ਖੇਡ ਸਕੀ ਅਤੇ 47.2 ਓਵਰਾਂ ਵਿਚ 177 ਦੌੜਾਂ 'ਤੇ ਆਲਆਊਟ ਹੋ ਗਈ। ਜਿਸ ਕਾਰਨ ਬੰਗਲਾਦੇਸ਼ ਨੂੰ 178 ਦੌੜਾਂ ਦਾ ਟੀਚਾ ਮਿਲਿਆ ਸੀ।

https://twitter.com/cricketworldcup/status/1226542091074973697?s=20

ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਇਹ ਮੈਚ 3 ਵਿਕਟਾਂ ਨਾਲ ਜਿੱਤ ਲਿਆ। ਤੁਹਾਨੂੰ ਦੱਸ ਦੇਈਏ ਕਿ ਬੰਗਲਾਦੇਸ਼ ਨੇ ਅੰਡਰ-19 ਵਿਸ਼ਵ ਕੱਪ ਪਹਿਲੀ ਬਾਰ ਜਿੱਤਿਆ ਹੈ।

https://twitter.com/cricketworldcup/status/1226539641945325568?s=20

ਟੀਮਾਂ:

ਬੰਗਲਾਦੇਸ਼ ਅੰਡਰ-19 : ਪਰਵੇਜ ਹੁਸੈਨ ਇਮੋਨ, ਤੰਜੀਦ ਹਸਨ, ਮਹਿਮੂਦੁਲ ਹਸਨ ਜਾਏ, ਤੌਹੀਦ ਹਿਰਦਯ, ਸ਼ਹਾਦਤ ਹੁਸੈਨ, ਸ਼ਮੀਮ ਹੁਸੈਨ, ਅਕਬਰ ਅਲੀ (ਕਪਤਾਨ ਤੇ ਵਿਕਟਕੀਪਰ), ਰਕੀਬੁਲ ਹਸਨ, ਸ਼ੋਰਫੁਲ ਇਸਲਾਮ, ਤਨਜੀਮ ਹਸਨ, ਸਕੀਬ, ਹਸਨ ਮੁਰਾਦ।

ਭਾਰਤ ਅੰਡਰ-19 : ਯਸ਼ਸਵੀ ਜੈਸਵਾਲ, ਦਿਵਿਆਂਸ਼ ਸਕਸੈਨਾ, ਤਿਲਕ ਵਰਮਾ, ਪ੍ਰਿਯਮ ਗਰਗ (ਕਪਤਾਨ), ਧਰੁਵ ਜੁਰੇਲ, ਸਿਧੇਸ਼ ਵੀਰ, ਅਥਰਵ ਅੰਕੋਲੇਕਰ, ਰਵੀ ਬਿਸ਼ਨੋਈ, ਸੁਸ਼ਾਂਤ ਮਿਸ਼ਰਾ, ਕਾਰਤਿਕ ਤਿਆਗੀ, ਆਕਾਸ਼ ਸਿੰਘ।

https://twitter.com/cricketworldcup/status/1226542355567824901?s=20

-PTC News

Related Post