UK ਦੀ ਸਿਆਸਤ 'ਚ ਪੰਜਾਬ ਦੀ ਔਰਤ ਨੇ ਗੱਡ ਦਿੱਤੇ ਝੰਡੇ , ਕੈਬਿਨਟ ਮੈਂਬਰ ਬਣੀ ਪਹਿਲੀ ਸਿੱਖ ਮਹਿਲਾ

By  Shanker Badra May 21st 2019 07:46 PM

UK ਦੀ ਸਿਆਸਤ 'ਚ ਪੰਜਾਬ ਦੀ ਔਰਤ ਨੇ ਗੱਡ ਦਿੱਤੇ ਝੰਡੇ , ਕੈਬਿਨਟ ਮੈਂਬਰ ਬਣੀ ਪਹਿਲੀ ਸਿੱਖ ਮਹਿਲਾ:ਲੰਦਨ : ਔਰਤਾਂ ਹਰ ਖੇਤਰ 'ਚ ਆਪਣਾ ਝੰਡਾ ਲਹਿਰਾ ਰਹੀਆਂ ਹਨ।ਕੋਈ ਵੀ ਖੇਤਰ ਹੋਵੇ, ਔਰਤਾਂ ਅੱਜ ਮਰਦਾਂ ਤੋਂ ਪਿੱਛੇ ਨਹੀਂ ਹਨ।ਅੱਜ ਦੀ ਔਰਤ ਹੌਸਲੇ ਨਾਲ ਵਪਾਰਕ ਤੇ ਰਾਜਨੀਤਕ ਦੁਨੀਆ 'ਚ ਸਫਲ ਹੋ ਰਹੀਆਂ ਹਨ। ਔਰਤਾਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਪ੍ਰਧਾਨ, ਨੇਤਾ ਆਦਿ ਵਰਗੇ ਚੋਟੀ ਦੇ ਅਹੁਦਿਆਂ 'ਤੇ ਬਿਰਾਜਮਾਨ ਹੋਈਆਂ ਹਨ।ਯੂਕੇ ਕੌਂਸਲ ‘ਚ ਜਲੰਧਰ ਦੀ ਜਸਬੀਰ ਜਸਪਾਲ ਨੂੰ ਕੈਬਿਨਟ ਮੈਂਬਰ ਵਜੋਂ ਚੁਣਿਆ ਗਿਆ ਹੈ।

UK council gets first Sikh woman Jasbir Jaspal cabinet member
UK ਦੀ ਸਿਆਸਤ 'ਚ ਪੰਜਾਬ ਦੀ ਔਰਤ ਨੇ ਗੱਡ ਦਿੱਤੇ ਝੰਡੇ , ਕੈਬਿਨਟ ਮੈਂਬਰ ਬਣੀ ਪਹਿਲੀ ਸਿੱਖ ਮਹਿਲਾ

ਜਸਬੀਰ ਦਾ ਪਰਿਵਾਰ ਜਲੰਧਰ ਦਾ ਹੈ।ਉਹ ਵੋਲਵਰਹੈਂਪਟਨ ‘ਚ ਹੀਥ ਟਾਊਨ ਤੋਂ ਚੁਣੀ ਗਈ ਹੈ।ਜਸਬੀਰ ਯੂਕੇ ਕੌਂਸਲ ਵਿਚ ਕੈਬਿਨਟ ਮੈਂਬਰ ਵਜੋਂ ਚੁਣੀ ਜਾਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ।ਕੈਬਿਨਟ ਮੈਂਬਰ ਵਜੋਂ ਚੁਣੇ ਜਾਣ 'ਤੇ ਜਸਬੀਰ ਨੇ ਕਿਹਾ, "ਇਹ ਮੇਰੇ ਲਈ ਵੱਡੀ ਗੱਲ ਹੈ।ਮੈਂ ਅੱਗੇ ਆਉਣ ਵਾਲੀ ਹਰ ਮੁਸ਼ਕਲ ਨਾਲ ਨਜਿੱਠਣ ਲਈ ਤਿਆਰ ਹਾਂ

UK council gets first Sikh woman Jasbir Jaspal cabinet member
UK ਦੀ ਸਿਆਸਤ 'ਚ ਪੰਜਾਬ ਦੀ ਔਰਤ ਨੇ ਗੱਡ ਦਿੱਤੇ ਝੰਡੇ , ਕੈਬਿਨਟ ਮੈਂਬਰ ਬਣੀ ਪਹਿਲੀ ਸਿੱਖ ਮਹਿਲਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਥੇ ਕੌਫ਼ੀ ਦੇ ਇੱਕ ਕੱਪ ਦੀ ਕੀਮਤ ਜਾਣਗੇ ਉੱਡ ਜਾਣਗੇ ਹੋਸ਼ ,ਪੜ੍ਹੋ ਪੂਰੀ ਖ਼ਬਰ

ਜ਼ਿਕਰਯੋਗ ਹੈ ਕਿ ਜਸਬੀਰ ਜਸਪਾਲ ਮੂਲ ਰੂਪ ਵਿਚ ਜਲੰਧਰ ਤੋਂ ਹੈ ਅਤੇ ਜਦੋ ਜਸਬੀਰ 2 ਸਾਲ ਦੀ ਸੀ ਤਾਂ ਉਸ ਦਾ ਸਾਰਾ ਪਰਿਵਾਰ ਯੂਕੇ ਆ ਗਿਆ ਸੀ।

-PTCNews

Related Post