ਅਧਿਆਪਕਾਂ ਵੱਲੋਂ 25 ਅਕਤੂਬਰ ਨੂੰ ਮੋਤੀ-ਮਹਿਲ ਸਾਹਮਣੇ ਕੈਪਟਨ ਅਤੇ ਮੋਦੀ ਦੇ ਪੁਤਲੇ ਫੂਕਣ ਦਾ ਐਲਾਨ

By  Shanker Badra October 22nd 2020 03:28 PM

ਅਧਿਆਪਕਾਂ ਵੱਲੋਂ 25 ਅਕਤੂਬਰ ਨੂੰ ਮੋਤੀ-ਮਹਿਲ ਸਾਹਮਣੇ ਕੈਪਟਨ ਅਤੇ ਮੋਦੀ ਦੇ ਪੁਤਲੇ ਫੂਕਣ ਦਾ ਐਲਾਨ: ਪਟਿਆਲਾ : ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਅਤੇ ਆਲ ਪੰਜਾਬ ਬੇਰੁਜ਼ਗਾਰ ਡੀ.ਪੀ.ਈ. (873) ਅਧਿਆਪਕ ਯੂਨੀਅਨ ਦੀ ਸਾਂਝੀ ਮੀਟਿੰਗ ਬਾਰਾਂਦਰੀ ਗਾਰਡਨ, ਪਟਿਆਲਾ ਵਿਖੇ ਹੋਈ ਹੈ। ਇਸ ਮੀਟਿੰਗ ਦੌਰਾਨ 25 ਅਕਤੂਬਰ ਨੂੰ ਮੋਤੀ-ਮਹਿਲ ਸਾਹਮਣੇ ਸਾਂਝਾ-ਮੁਜ਼ਾਹਰਾ ਕਰਦਿਆਂ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦਾ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ : ਦਸਵੀਂ 'ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

Unemployed B.Ed and D.P.E. Teachers protest in front of Moti Mahal on October 25 ਅਧਿਆਪਕਾਂ ਵੱਲੋਂ 25 ਅਕਤੂਬਰ ਨੂੰ ਮੋਤੀ-ਮਹਿਲ ਸਾਹਮਣੇਕੈਪਟਨ ਅਤੇ ਮੋਦੀ ਦੇ ਪੁਤਲੇ ਫੂਕਣ ਦਾਐਲਾਨ

ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੇ 873 ਅਸਾਮੀਆਂ 'ਚ ਉਮਰ ਹੱਦ ਵਿੱਚ ਛੋਟ ਦੇ ਕੇ 1000 ਪੋਸਟਾਂ ਦਾ ਵਾਧਾ ਕਰਨ ਦੀ ਗੱਲ ਕੀਤੀ। ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਮਾਸਟਰ ਕਾਡਰ ਦੀਆਂ 3282 ਅਸਾਮੀਆਂ ਤਹਿਤ ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਹੀ ਕੱਢੀਆਂ ਗਈਆਂ ਹਨ, ਜਦੋਂਕਿ ਇਹਨਾਂ ਵਿਸ਼ਿਆਂ ਦੇ ਕਰੀਬ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਹਨ।

ਇਹ ਵੀ ਪੜ੍ਹੋ : ਚਿੱਟਾ ਹੋ ਗਿਆ ਲਹੂ, ਕਲਯੁਗੀ ਮਾਮੇ ਨੇ ਕੀਤਾ ਆਪਣੀ ਹੀ ਨਾਬਾਲਿਗ ਭਾਣਜੀ ਨਾਲ ਗਲਤ ਕੰਮ

Unemployed B.Ed and D.P.E. Teachers protest in front of Moti Mahal on October 25 ਅਧਿਆਪਕਾਂ ਵੱਲੋਂ 25 ਅਕਤੂਬਰ ਨੂੰ ਮੋਤੀ-ਮਹਿਲ ਸਾਹਮਣੇਕੈਪਟਨ ਅਤੇ ਮੋਦੀ ਦੇ ਪੁਤਲੇ ਫੂਕਣ ਦਾਐਲਾਨ

ਇਹਨਾਂ ਵਿਸ਼ਿਆਂ ਦੀਆਂ ਅਸਾਮੀਆ 'ਚ ਵਾਧਾ ਕਰਨ ਕਰਨ ਅਤੇ ਉਮਰ-ਹੱਦ 37 ਤੋਂ 42 ਸਾਲ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਮੀਟਿੰਗ ਦੌਰਾਨ ਅਮਨ ਸੇਖਾ, ਸੰਦੀਪ ਗਿੱਲ, ਰਣਬੀਰ ਨਦਾਮਪੁਰ, ਕੁਲਵਿੰਦਰ ਨਦਾਮਪੁਰ, ਰਾਜਵਿੰਦਰ ਕੌਰ ਸਮਾਣਾ, ਜਗਸੀਰ ਸਿੰਘ ਪਾਤੜਾਂ ਪ੍ਰਧਾਨ, ਹਰਦੀਪ ਸਿੰਘ ਪਾਤੜਾਂ ਕਾਰਜਕਾਰੀ ਪ੍ਰਧਾਨ, ਅਬਦੁਲ ਲੁਧਿਆਣਾ, ਸੰਦੀਪ ਨਾਭਾ, ਜਸਕਰਨ, ਸੰਦੀਪ ਪਟਿਆਲਾ, ਰੋਹਿਤ ਮੌਦਗਿਲ ਲੁਧਿਆਣਾ, ਗੁਰਪ੍ਰੀਤ ਡੋਡੀਆਂ ਨੇ ਸੰਬੋਧਨ ਕੀਤਾ।

-PTCNews

Related Post