ਟੀਟੀਈ ਦਾ ਸ਼ਰਮਨਾਕ ਕਾਰਨਾਮਾ, ਬਜ਼ੁਰਗ ਦਾ ਪਹਿਰਾਵਾ ਦੇਖ ਕੇ ਟਰੇਨ 'ਚ ਚੜ੍ਹਨ ਤੋਂ ਰੋਕਿਆ !

By  Jashan A July 7th 2019 03:43 PM

ਟੀਟੀਈ ਦਾ ਸ਼ਰਮਨਾਕ ਕਾਰਨਾਮਾ, ਬਜ਼ੁਰਗ ਦਾ ਪਹਿਰਾਵਾ ਦੇਖ ਕੇ ਟਰੇਨ 'ਚ ਚੜ੍ਹਨ ਤੋਂ ਰੋਕਿਆ !,ਇਟਾਵਾ: ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇਥੇ ਇੱਕ ਟੀਟੀਈ ਨੇ ਬਜ਼ੁਰਗ ਯਾਰਤੀ ਨੂੰ ਗੱਡੀ ਵਿਚ ਚੜ੍ਹਨ ਨਹੀਂ ਦਿੱਤਾ।ਤੁਹਾਨੂੰ ਦੱਸ ਦੇਈਏ ਕਿ ਬਜ਼ੁਰਗ ਯਾਤਰੀ ਕੋਲ ਸ਼ਤਾਬਦੀ ਗੱਡੀ ਵਿਚ ਰਿਜਰਵ ਸੀਟ ਸੀ।

ਪਰ ਉਸ ਨੇ ਫਿਰ ਵੀ ਯਾਤਰੀ ਨੂੰ ਗੱਡੀ 'ਚ ਚੜਨ ਤੋਂ ਰੋਕ ਦਿੱਤਾ। ਟੀਟੀ ਨੇ ਉਨ੍ਹਾਂ ਦੇ ਪਹਿਰਾਵੇਂ ਕਾਰਨ ਗੱਡੀ ਵਿਚ ਚੜ੍ਹਨ ਨਹੀਂ ਦਿੱਤਾ। ਬਜ਼ੁਰਗ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਇਟਾਵਾ ਸਟੇਸ਼ਨ ਮਾਸਟਰ ਨੂੰ ਇਸਦੀ ਲਿਖਤੀ ਸ਼ਿਕਾਇਤ ਵੀ ਕੀਤੀ ਹੈ।

ਹੋਰ ਪੜ੍ਹੋ:ਪੀ.ਟੀ.ਸੀ ਨਿਊਜ਼ ਦੀ ਖਬਰ ਦਾ ਅਸਰ: ਦਲਿਤ ਲੜਕੀ ਦੇ ਬਲਾਤਕਾਰ ਦੀ ਖਬਰ ਤੋਂ ਬਾਅਦ ਐਸ.ਸੀ ਕਮਿਸ਼ਨ ਆਇਆ ਹਰਕਤ 'ਚ

ਵਾਇਰਲ ਹੋਏ ਇਸ ਘਟਨਾ ਨੂੰ ਜੇਕਰ ਸੱਚ ਮੰਨਿਆ ਜਾਵੇ ਤਾਂ ਇਹ ਬਜ਼ੁਰਗ ਸਿਰਫ ਧੋਤੀ ਅਤੇ ਗਮਛੇ ਵਿਚ ਸੀ, ਇਸ ਲਈ ਟੀਟੀਏ ਨੇ ਟਿਕਟ ਤੱਕ ਦੇਖਣਾ ਮੁਨਾਸਿਬ ਨਾ ਸਮਝਿਆ।

ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਰਾਮਅਧਵ ਦਾਸ ਕੋਲ ਇਟਾਵਾ ਤੋਂ ਗਾਜੀਆਬਾਦ ਤੱਕ ਕੋਚ ਸੀ–ਟੂ ਵਿਚ ਬਰਥ ਨੰਬਰ 71 ਦਾ ਕਨਫਰਮ ਟਿਕਟ ਸੀ। ਜਦੋਂ ਉਹ ਕੋਚ ਵਿਚ ਚੜ੍ਹਨ ਲੱਗਿਆ ਤਾਂ ਟੀਟੀਈ ਨੇ ਉਨ੍ਹਾਂ ਨੂੰ ਚੜ੍ਹਨ ਨਾ ਦਿੱਤਾ। ਉਨ੍ਹਾਂ ਟੀਟੀਈ ਨੂੰ ਟਿਕਟ ਵੀ ਦਿਖਾਉਣੀ ਚਾਹੀ, ਪ੍ਰੰਤੂ ਉਸਨੇ ਇਕ ਨਾ ਸੁਣੀ।

-PTC News

Related Post