ਕੋਰੋਨਾ ਦਾ ਅਸਰ, ਦੁੱਧ ਨਾਲੋਂ 10 ਗੁਣਾ ਮਹਿੰਗਾ ਵਿਕ ਰਿਹੈ ਗਊ-ਮੂਤਰ ਤੇ ਗੋਬਰ !

By  Jashan A March 18th 2020 02:10 PM -- Updated: March 18th 2020 02:45 PM

ਨਵੀਂ ਦਿੱਲੀ: ਦੁਨੀਆ ਭਰ 'ਚ ਕੋਰੋਨਾਵਾਇਰਸ ਦਾ ਪ੍ਰਕੋਪ ਆਏ ਦਿਨ ਵਧਦਾ ਦਾ ਰਿਹਾ ਹੈ। ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਰ ਦੇ ਮਾਹੌਲ 'ਚ ਅਫਵਾਹਾਂ ਨੇ ਵੀ ਆਪਣੀ ਥਾਂ ਬਣਾ ਲਈ ਹੈ।

ਦਰਅਸਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਊ-ਮੂਤਰ ਪੀਣ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਜਿਸ ਦੇ ਨਤੀਜੇ ਵਜੋਂ ਦੇਸ਼ 'ਚ ਗਊ-ਮੂਤਰ ਅਤੇ ਗਾਂ ਦਾ ਗੋਹਾ ਗਾਂ ਦੇ ਦੁੱਧ ਤੋਂ ਜ਼ਿਆਦਾ ਮਹਿੰਗਾ ਵਿਕ ਰਿਹਾ ਹੈ।

ਹੋਰ ਪੜ੍ਹੋ: ਜੰਮੂ-ਕਸ਼ਮੀਰ : ਪੁੰਛ ਤੋਂ ਜੰਮੂ ਜਾ ਰਹੀ ਬੱਸ ਖੱਡ 'ਚ ਡਿੱਗੀ, 10 ਲੋਕਾਂ ਦੀ ਮੌਤ , 15 ਜਖ਼ਮੀ

ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ 'ਚ ਗਊ-ਮੂਤਰ ਅਤੇ ਗਾਂ ਦੇ ਗੋਹੇ ਦੀ ਕੀਮਤ ਵਧ ਗਈ ਹੈ। ਗਊ-ਮੂਤਰ 500 ਰੁਪਏ ਲੀਟਰ ਅਤੇ ਗਾਂ ਦਾ ਗੋਹਾ 500 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੱਛਮੀ ਬੰਗਾਲ ਦੇ ਇਕ ਦੁੱਧ ਵਿਕਰੇਤਾ ਦਾ ਕਹਿਣਾ ਹੈ ਕਿ ਦੁੱਧ ਦੇ ਮੁਕਾਬਲੇ ਜ਼ਿਆਦਾ ਕਮਾਈ ਗਊ-ਮੂਤਰ ਅਤੇ ਗੋਹੇ 'ਤੋਂ ਹੋ ਰਹੀ ਹੈ।

urinary tumors 10 times more expensive milkਜ਼ਿਕਰਯੋਗ ਹੈ ਕਿ ਹੁਣ ਤੱਕ ਦੁਨੀਆ ਭਰ ਦੇ ਕਰੀਬ 190837 ਤੋਂ ਜ਼ਿਆਦਾ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ ਤੇ ਹੁਣ ਤੱਕ ਕਰੀਬ 7,527 ਲੋਕਾਂ ਦੀ ਮੌਤ ਹੋ ਚੁੱਕੀ ਹੈ।

urinary tumors 10 times more expensive milkਭਾਰਤ ਵੀ ਇਸ ਤੋਂ ਜ਼ਿਆਦਾ ਦੇਰ ਬਚਿਆ ਨਹੀਂ ਰਹਿ ਸਕਿਆ। ਹੁਣ ਤੱਕ ਭਾਰਤ ਵਿਚ 147 ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।

-PTC News

Related Post