ਦੁਨੀਆਭਰ ’ਚ ਵੰਡੇ 2 ਅਰਬ ਕੋਰੋਨਾ ਟੀਕਿਆਂ 'ਚੋਂ 60 ਫ਼ੀਸਦੀ ਚੀਨ, ਅਮਰੀਕਾ ਅਤੇ ਭਾਰਤ ਨੂੰ ਮਿਲੇ: WHO

By  Baljit Singh June 5th 2021 04:20 PM

ਜਿਨੇਵਾ: ਵਿਸ਼ਵ ਸਿਹਤ ਸੰਗਠਨ ਦੇ ਇਕ ਸੀਨੀਅਰ ਸਲਾਹਕਾਰ ਨੇ ਕਿਹਾ ਕਿ ਹੁਣ ਤੱਕ ਵਿਸ਼ਵ ਭਰ ਵਿਚ ਵੰਡੇ ਗਏ ਕੋਵਿਡ-19 ਰੋਕੂ 2 ਅਰਬ ਟੀਕਿਆਂ ਵਿਚੋਂ ਕਰੀਬ 60 ਫ਼ੀਸਦੀ ਟੀਕੇ ਸਿਰਫ਼ 3 ਦੇਸ਼ਾਂ ਚੀਨ, ਅਮਰੀਕਾ ਅਤੇ ਭਾਰਤ ਨੂੰ ਮਿਲੇ ਹਨ। ਡਬਲਯੂ.ਐਚ.ਓ. ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਗੇਬ੍ਰੇਯਸਸਦੇ ਸੀਨੀਅਰ ਸਲਾਹਕਾਰ ਬਰੁਸ ਏਲੀਵਰਡ ਨੇ ਸ਼ੁੱਕਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੱਤੀ।

ਪੜੋ ਹੋਰ ਖਬਰਾਂ: ਅੱਜ ਮਨਾਇਆ ਜਾ ਰਿਹੈ ਵਿਸ਼ਵ ਵਾਤਾਵਰਨ ਦਿਵਸ, ਜਾਣੋ ਕੀ ਹੈ ਇਸ ਦਾ ਇਤਹਾਸ

ਉਨ੍ਹਾਂ ਕਿਹਾ, ‘ਇਸ ਹਫ਼ਤੇ ਸਾਨੂੰ 2 ਅਰਬ ਤੋਂ ਜ਼ਿਆਦਾ ਟੀਕੇ ਮਿਲਣਗੇ...ਅਸੀਂ ਟੀਕਿਆਂ ਦੀ ਸੰਖਿਆ ਅਤੇ ਨਵੇਂ ਕੋਵਿਡ-19 ਰੋਕੂ ਟੀਕਿਆਂ ਦੇ ਲਿਹਾਜ ਨਾਲ 2 ਅਰਬ ਟੀਕਿਆਂ ਦਾ ਅੰਕੜਾ ਪਾਰ ਕਰ ਲਵਾਂਗੇ। ਇਨ੍ਹਾਂ ਨੂੰ 212 ਤੋਂ ਜ਼ਿਆਦਾ ਦੇਸ਼ਾਂ ਵਿਚ ਵੰਡਿਆ ਗਿਆ ਹੈ।’ ਉਨ੍ਹਾਂ ਕਿਹਾ, ‘ਜੇਕਰ ਅਸੀਂ 2 ਅਰਬ ਟੀਕਿਆਂ ਵੱਲ ਦੇਖੀਏ ਤਾਂ 75 ਫ਼ੀਸਦੀ ਤੋਂ ਜ਼ਿਆਦਾ ਖ਼ੁਰਾਕ ਸਿਰਫ਼ 10 ਦੇਸ਼ਾਂ ਨੂੰ ਮਿਲੀ ਹੈ। ਇੱਥੋਂ ਤੱਕ ਕਿ 60 ਫ਼ੀਸਦੀ ਟੀਕੇ 3 ਦੇਸ਼ਾਂ ਚੀਨ, ਅਮਰੀਕਾ ਅਤੇ ਭਾਰਤ ਨੂੰ ਮਿਲੇ ਹਨ।’

ਪੜੋ ਹੋਰ ਖਬਰਾਂ: ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਉੱਡੀ ਅਫ਼ਵਾਹ , ਪਹਿਲਾਂ ਨਾਲੋਂ ਹਾਲਤ ‘ਚ ਸੁਧਾਰ

ਏਲੀਵਰਡ ਨੇ ਕਿਹਾ ਕਿ ਕੋਵੈਕਸ ਨੇ ਕੋਵਿਡ-19 ਰੋਕੂ ਟੀਕੇ 127 ਦੇਸ਼ਾਂ ਵਿਚ ਵੰਡਣ ਅਤੇ ਕਈ ਦੇਸ਼ਾਂ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ 2 ਅਰਬ ਟੀਕਿਆਂ ਵਿਚੋਂ ਚੀਨ, ਅਮਰੀਕਾ ਅਤੇ ਭਾਰਤ ਨੂੰ ਮਿਲੀਆਂ 60 ਫ਼ੀਸਦੀ ਖ਼ੁਰਾਕਾਂ ਨੂੰ ‘ਘਰੇਲੂ ਰੂਪ ਨਾਲ ਖ਼ਰੀਦਿਆਂ ਅਤੇ ਇਸਤੇਮਾਲ ਕੀਤਾ ਗਿਆ।’ ਏਲੀਵਰਡ ਨੇ ਕਿਹਾ ਕਿ ਸਿਰਫ਼ 0.5 ਫ਼ੀਸਦੀ ਟੀਕੇ ਘੱਟ ਆਮਦਨ ਵਾਲੇ ਦੇਸ਼ਾਂ ਨੂੰ ਗਏ, ਜੋ ਦੁਨੀਆ ਦੀ ਆਬਾਦੀ ਦਾ 10 ਫ਼ੀਸਦੀ ਹੈ। ਉਨ੍ਹਾਂ ਕਿਹਾ, ‘ਹੁਣ ਸਮੱਸਿਆ ਇਹ ਹੈ ਕਿ ਟੀਕਿਆਂ ਦੀ ਸਪਲਾਈ ਵਿਚ ਰੁਕਾਵਟ ਆ ਰਹੀ ਹੈ। ਭਾਰਤ ਅਤੇ ਹੋਰ ਦੇਸ਼ਾਂ ਵਿਚ ਸਮੱਸਿਆਵਾਂ ਕਾਰਨ ਰੁਕਾਵਟਾਂ ਹੋ ਰਹੀਆਂ ਹਨ ਅਤੇ ਇਸ ਪਾੜੇ ਨੂੰ ਭਰਨ ਵਿਚ ਮੁਸ਼ਕਲ ਹੋ ਰਹੀ ਹੈ।’

ਪੜੋ ਹੋਰ ਖਬਰਾਂ: ਮੋਦੀ ਸਰਕਾਰ ਨੇ ਟਵਿੱਟਰ ਨੂੰ ਦਿੱਤੀ ਆਖ਼ਰੀ ਚੇਤਾਵਨੀ, ਨਵੇਂ ਨਿਯਮ ਦੀ ਪਾਲਣਾ ਕਰੋ ਨਹੀਂ ਤਾਂ…

ਉਨ੍ਹਾਂ ਕਿਹਾ, ‘ਸਾਨੂੰ ਉਮੀਦ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਘੱਟ ਤੋਂ ਘੱਟ ਚੌਥੀ ਤਿਮਾਹੀ ਵਿਚ ਫਿਰ ਤੋਂ ਟੀਕਿਆਂ ਦੀ ਸਪਲਾਈ ਸ਼ੁਰੂ ਕਰੇ।’ ਦੁਨੀਆ ਦਾ ਸਭ ਤੋਂ ਵੱਡਾ ਟੀਕਾ ਨਿਰਮਾਤਾ ਐਸ.ਆਈ.ਆਈ. ਕੋਵੈਕਸ ਨੂੰ ਐਸਟ੍ਰਾਜ਼ੇਨੇਕਾ ਟੀਕਿਆਂ ਦੀ ਸਪਲਾਈ ਕਰਨ ਵਾਲਾ ਅਹਿਮ ਸੰਸਥਾਨ ਹੈ। ਭਾਰਤ ਵਿਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਕੋਵੈਕਸ ਨੂੰ ਟੀਕਿਆਂ ਦੀ ਸਪਲਾਈ ਕਰਨ ਵਿਚ ਰੁਕਾਵਟ ਪੈਦਾ ਹੋ ਰਹੀ ਹੈ।

-PTC News

Related Post