ਅਮਰੀਕਾ ਗ੍ਰੀਨ ਕਾਰਡ ਲਈ ਕਰਨਾ ਹੋਵੇਗਾ ਇਨ੍ਹਾ ਲੰਮਾ ਇੰਤਜ਼ਾਰ, ਸਰਕਾਰ ਨੇ ਬਦਲਿਆ ਨਿਯਮ !

By  Joshi June 18th 2018 08:00 AM -- Updated: June 18th 2018 09:14 AM

ਅਮਰੀਕਾ ਦੀ ਸਰਕਾਰ ਵੱਲੋਂ ਲਗਾਤਾਰ ਨਿਯਮਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਅਮਰੀਕਾ ਵਿੱਚ ਗ੍ਰੀਨ ਕਾਰਡ ਲਈ 151 ਸਾਲ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਹ ਖਬਰ ਉਨ੍ਹਾਂ ਭਾਰਤੀ ਲੋਕਾਂ ਲਈ ਨਿਰਾਸ਼ਾਜਨਕ ਸਾਬਤ ਹੋ ਸਕਦੀ ਹੈ ਜਿਨ੍ਹਾਂ ਕੋਲ ਅਡਵਾਂਸ ਡਿਗਰੀ ਹੈ।usa green card rules change ਕੈਟੋ ਇੰਸਟੀਚਿਊਟ ਵੱਲੋਂ ਗ੍ਰੀਨ ਕਾਰਡ ਦੇ ਇੰਤਜ਼ਾਰ ਅੰਤਰਾਲ ਸਬੰਧੀ ਨਵੀ ਕਾਊਟਿੰਗ ਜ਼ਰੀਏ ਹਿਸਾਬ ਕਿਤਾਬ ਲਗਾਇਆ ਜਾ ਰਿਹਾ ਹੈ , 2017 ਵਿੱਚ ਜਾਰੀ ਕੀਤੇ ਗਏ ਗ੍ਰੀਨ ਕਾਰਡਾਂ ਦੀ ਗਿਣਤੀ ਕਿੰਨੀ ਸੀ ਇਸ ਨੂੰ ਮੁੱਖ ਰੱਖਿਆ ਜਾ ਰਿਹਾ ਹੈ। ਇਸ ਸਾਲ ਤਕਰੀਬਨ ਛੇ ਲੱਖ ਤੋਂ ਵੀ ਕਿਤੇ ਉੱਪਰ ਪਰਵਾਸੀ ਭਾਰਤੀ ਅਤੇ ਉਨ੍ਹਾਂ ਦੇ ਬੀਵੀ ਬੱਚੇ ਗ੍ਰੀਨ ਕਾਰਡ ਨੂੰ ਲੈ ਕੇ ਇੰਤਜ਼ਾਰ ਕਰ ਰਹੇ ਸਨ।

usa green card rules change

ਕੈਟੋ ਅਨੁਸਾਰ ਕਿਸੇ ਸੂਰਤ ਵਿੱਚ ਜੇ ਇਸ ਕਾਨੂੰਨ ਵਿੱਚ ਬਦਲਾਵ ਨਹੀਂ ਆਉਂਦਾ ੧੫੧ ਸਾਲ ਦੇ ਵਕਫ਼ੇ ਦੌਰਾਨ ਤਾਂ ਗ੍ਰੀਨ ਕਾਰਡ ਹਾਸਲ ਕਰਨ ਵਾਲੇ ਲੋਕ ਉਸ ਵਕਤ ਤੱਕ ਜਾਂ ਤਾਂ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਹੋਣਗੇ ਨਹੀਂ ਤਾਂ ਆਪਣੀ ਦੇਸ਼ ਵਾਪਸੀ ਕਰ ਚੁੱਕੇ ਹੋਣਗੇ।

—PTC News

Related Post