ਇੱਕ ਗਰੀਬ ਪਰਿਵਾਰ ਨੂੰ ਬਿਜਲੀ ਮਹਿਕਮੇ ਨੇ ਭੇਜਿਆ 1 ਅਰਬ ,28 ਕਰੋੜ, 45 ਲੱਖ ਦਾ ਬਿੱਲ , ਪਰਿਵਾਰ ਦੇ ਉੱਡੇ ਹੋਸ਼

By  Shanker Badra July 22nd 2019 02:03 PM

ਇੱਕ ਗਰੀਬ ਪਰਿਵਾਰ ਨੂੰ ਬਿਜਲੀ ਮਹਿਕਮੇ ਨੇ ਭੇਜਿਆ 1 ਅਰਬ ,28 ਕਰੋੜ, 45 ਲੱਖ ਦਾ ਬਿੱਲ , ਪਰਿਵਾਰ ਦੇ ਉੱਡੇ ਹੋਸ਼ :ਲਖਨਊ : ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਚਮਰੀ ਇਲਾਕੇ ਵਿਚ ਬਿਜਲੀ ਮਹਿਕਮੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਦੋਂ ਗਰੀਬ ਗਾਹਕ ਨੂੰ ਇਹ ਪਤਾ ਚੱਲਿਆ ਕਿ ਉਸ ਦਾ ਬਿਜਲੀ ਬਿਲ 1 ਅਰਬ ਰੁਪਏ ਤੋਂ ਜ਼ਿਆਦਾ ਹੈ ਤਾਂ ਉਸ ਦੇ ਹੋਸ਼ ਉੱਡ ਗਏ।

Uttar Pradesh Hapur Poor family Electricity Department 1 billion, 28 crore, 45 lakh bill ਇੱਕ ਗਰੀਬ ਪਰਿਵਾਰ ਨੂੰ ਬਿਜਲੀ ਮਹਿਕਮੇ ਨੇ ਭੇਜਿਆ 1 ਅਰਬ ,28 ਕਰੋੜ, 45 ਲੱਖ ਦਾ ਬਿੱਲ , ਪਰਿਵਾਰ ਦੇ ਉੱਡੇ ਹੋਸ਼

ਹਾਪੁੜ ਬਿਜਲੀ ਵਿਭਾਗ ਨੇ ਘਰੇਲੂ 2 ਕਿਲੋਵਾਟ ਕੁਨੈਕਸ਼ਨ ਦਾ ਬਿੱਲ ਇੱਕ ਅਰਬ 28 ਕਰੋੜ 45 ਲੱਖ 95 ਹਜ਼ਾਰ 444 ਰੁਪਏ ਭੇਜਿਆ ਹੈ। ਬਿਜਲੀ ਵਿਭਾਗ ਦੇ ਇਸ ਕਾਰਨਾਮੇ ਦੇ ਬਾਅਦ, ਖਪਤਕਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟ ਰਿਹਾ ਹੈ। ਹਾਲਾਂਕਿ ਅਧਿਕਾਰੀ ਇਸ ਨੂੰ ਤਕਨੀਕੀ ਕਮੀ ਦੱਸ ਰਹੇ ਹਨ।

Uttar Pradesh Hapur Poor family Electricity Department 1 billion, 28 crore, 45 lakh bill ਇੱਕ ਗਰੀਬ ਪਰਿਵਾਰ ਨੂੰ ਬਿਜਲੀ ਮਹਿਕਮੇ ਨੇ ਭੇਜਿਆ 1 ਅਰਬ ,28 ਕਰੋੜ, 45 ਲੱਖ ਦਾ ਬਿੱਲ , ਪਰਿਵਾਰ ਦੇ ਉੱਡੇ ਹੋਸ਼

ਇਸ ਦੌਰਾਨ ਖਪਤਕਾਰ ਸ਼ਮੀਮ ਦਾ ਕਹਿਣਾ ਹੈ ਕਿ ਉਸ ਦੇ ਘਰ ਦਾ ਬਿੱਲ ਮੁਸ਼ਕਲ ਨਾਲ ਸਿਰਫ 700 ਜਾਂ 800 ਰੁਪਏ ਹੀ ਆਉਂਦਾ ਸੀ ਪਰ ਹੁਣ ਇੰਨਾ ਜ਼ਿਆਦਾ ਬਿੱਲ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਥਿੜਕ ਗਈ। ਉਸ ਨੇ ਕਿਹਾ ਕਿ ਜਦੋਂ ਉਨ੍ਹਾਂ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਇਹ ਕਿਹਾ ਗਿਆ ਕਿ ਜਦੋਂ ਤੱਕ ਉਹ ਇਹ ਬਿੱਲ ਜਮ੍ਹਾ ਨਹੀਂ ਕਰਾਉਂਦੇ, ਉਨ੍ਹਾਂ ਨੂੰ ਬਿਜਲੀ ਦਾ ਕੁਨੈਕਸ਼ਨ ਨਹੀਂ ਦਿੱਤਾ ਜਾਵੇਗਾ।

Uttar Pradesh Hapur Poor family Electricity Department 1 billion, 28 crore, 45 lakh bill ਇੱਕ ਗਰੀਬ ਪਰਿਵਾਰ ਨੂੰ ਬਿਜਲੀ ਮਹਿਕਮੇ ਨੇ ਭੇਜਿਆ 1 ਅਰਬ ,28 ਕਰੋੜ, 45 ਲੱਖ ਦਾ ਬਿੱਲ , ਪਰਿਵਾਰ ਦੇ ਉੱਡੇ ਹੋਸ਼

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਟੇਰਿਆਂ ਦੇ ਹੌਂਸਲੇ ਬੁਲੰਦ , ਸਕਿਓਰਟੀ ਗਾਰਡ ਨੂੰ ਬੰਧਕ ਬਣਾ ਕੇ ਲੁੱਟੇ 12 ਲੱਖ

ਦੱਸ ਦੇਈਏ ਮੁਹੱਲਾ ਚਮਰੀ ਦਾ ਵਸਨੀਕ ਸ਼ਮੀਮ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਤੇ ਉਸ ਦੇ ਘਰ ਸਿਰਫ 2 ਕਿਲੋਵਾਟ ਦਾ ਕੁਨੈਕਸ਼ਨ ਹੈ।ਉਹ ਕਈ ਦਿਨਾਂ ਤੋਂ ਬਿੱਲ ਠੀਕ ਕਰਾਉਣ ਲਈ ਚੱਕਰ ਕੱਟ ਰਿਹਾ ਹੈ ਪਰ ਹਾਲੇ ਤਕ ਉਸ ਦੀ ਕਿਸੇ ਨੇ ਨਹੀਂ ਸੁਣੀ। ਇਸ ਬਾਰੇ ਊਰਜਾ ਵਿਭਾਗ ਦੇ ਸਹਾਇਕ ਸਹਾਇਕ ਇੰਜੀਨੀਅਰ ਮਾਲੀਆ ਨੇ ਕਿਹਾ ਕਿ ਇਹ ਤਕਨੀਕੀ ਫਾਲਟ ਹੈ। ਖਪਤਕਾਰ ਉਨ੍ਹਾਂ ਨੂੰ ਆ ਕੇ ਮਿਲੇ ਤਾਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਏਗਾ।

-PTCNews

Related Post