ਜਿੱਥੇ PM ਮੋਦੀ ਬਚਪਨ ’ਚ ਵੇਚਦੇ ਸੀ ਚਾਹ , ਉਹ ਦੁਕਾਨ ਹੁਣ ਬਣੇਗੀ ਸੈਲਾਨੀ ਕੇਂਦਰ

By  Shanker Badra September 4th 2019 09:48 AM

ਜਿੱਥੇ PM ਮੋਦੀ ਬਚਪਨ ’ਚ ਵੇਚਦੇ ਸੀ ਚਾਹ , ਉਹ ਦੁਕਾਨ ਹੁਣ ਬਣੇਗੀ ਸੈਲਾਨੀ ਕੇਂਦਰ:ਅਹਿਮਦਾਬਾਦ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਸਟਾਲ ’ਤੇ ਬਚਪਨ ਵਿੱਚ ਚਾਹ ਵੇਚਦੇ ਸੀ। ਉਸ ਨੂੰ ਹੁਣ ਸੈਰ ਸਪਾਟਾ ਭਾਵ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਦੱਸਿਆ ਜਾਦਾ ਹੈ ਕਿ ਕੇਂਦਰੀ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਪਟੇਲ ਨੇ ਉਸ ਰੇਲਵੇ ਸਟੇਸ਼ਨ ਦਾ ਖ਼ਾਸ ਤੌਰ ਉੱਤੇ ਦੌਰਾ ਕੀਤਾ ਹੈ।ਮੰਤਰੀ ਨੇ ਨਿਰਦੇਸ਼ ਦਿੱਤਾ ਹੈ ਕਿ ਚਾਹ ਦੀ ਸਟਾਲ ਦਾ ਅਸਲ ਰੂਪ ਬਰਕਰਾਰ ਰੱਖਿਆ ਜਾਵੇ ਅਤੇ ਇਸ ਨਾਲ ਕਿਸੇ ਵੀ ਤਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ।ਇਸ ਨੂੰ ਸ਼ੀਸ਼ੇ ਨਾਲ ਕਵਰ ਕਰਨ ਦੀ ਹਦਾਇਤ ਦਿੱਤੀ ਗਈ ਹੈ।

 Vadnagar Tea Stall, Where PM Narendra Modi Sold Tea in Childhood, Tourist Spot ਜਿੱਥੇ PM ਮੋਦੀ ਬਚਪਨ ’ਚ ਵੇਚਦੇ ਸੀ ਚਾਹ , ਉਹ ਦੁਕਾਨ ਹੁਣ ਬਣੇਗੀ ਸੈਲਾਨੀ ਕੇਂਦਰ

ਕੇਂਦਰੀ ਸੈਰ-ਸਪਾਟਾ ਮੰਤਰਾਲਾ ਪ੍ਰਧਾਨ ਮੰਤਰੀ ਮੋਦੀ ਦੀ ਜ਼ਿੰਦਗੀ ਦੇ ਉਸ ਹਿੱਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ,ਜਿੱਥੋਂ ਉਸਨੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਇਹ ਕਿਹਾ ਜਾਂਦਾ ਹੈ ਕਿ ਪਟੇਲ ਨੇ ਇਸ ਨੂੰ ਸ਼ੀਸ਼ੇ ਨਾਲ ਕਵਰ ਕਰਨ ਦੀ ਹਦਾਇਤ ਦਿੱਤੀ ਗਈ ਹੈ।

Vadnagar Tea Stall, Where PM Narendra Modi Sold Tea in Childhood, Tourist Spot
ਜਿੱਥੇ PM ਮੋਦੀ ਬਚਪਨ ’ਚ ਵੇਚਦੇ ਸੀ ਚਾਹ , ਉਹ ਦੁਕਾਨ ਹੁਣ ਬਣੇਗੀ ਸੈਲਾਨੀ ਕੇਂਦਰ

ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਕਈ ਵਾਰ 'ਤੇ ਕਿਹਾ ਹੈ ਕਿ ਉਹ ਆਪਣੇ ਪਿਤਾ ਦਾ ਹੱਥ ਵਟਾਉਣ ਲਈ ਵਡਨਗਰ ਰੇਲਵੇ ਸਟੇਸ਼ਨ' ਤੇ ਸਥਿਤ ਚਾਹ ਦੀ ਦੁਕਾਨ 'ਤੇ ਕੰਮ ਕਰਦੇ ਸਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਅਕਸਰ ਆਪਣੇ ਬਚਪਨ ਵਿੱਚ ਵਡਨਗਰ ਸਟੇਸ਼ਨ 'ਤੇ ਆਪਣੇ ਪਿਤਾ ਨਾਲ ਚਾਹ ਵੇਚਣ ਦਾ ਜ਼ਿਕਰ ਕਰਦੇ ਸਨ।

Vadnagar Tea Stall, Where PM Narendra Modi Sold Tea in Childhood, Tourist Spot
ਜਿੱਥੇ PM ਮੋਦੀ ਬਚਪਨ ’ਚ ਵੇਚਦੇ ਸੀ ਚਾਹ , ਉਹ ਦੁਕਾਨ ਹੁਣ ਬਣੇਗੀ ਸੈਲਾਨੀ ਕੇਂਦਰ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਦਾ ਸਭ ਤੋਂ ਪੁਰਾਣਾ ਸਿਨੇਮਾ ਹਾਲ ਹੋਇਆ ਬੰਦ , ਕਦੇ ਪਾਕਿਸਤਾਨੀ ਲੋਕ ਵੀ ਇਥੇ ਦੇਖਦੇ ਸੀ ਫ਼ਿਲਮਾਂ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਵੀ ਵਡਨਗਰ ਵਿੱਚ ਹੋਇਆ ਸੀ। ਕੁਝ ਦਹਾਕਿਆਂ ਬਾਅਦ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਵਡਨਗਰ ਦੇ ਰੇਲਵੇ ਸਟੇਸ਼ਨ 'ਤੇ ਚਾਹ ਵੇਚ ਕੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ।

-PTCNews

Related Post