ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ, ਸਕੂਲ ਨੂੰ ਭੇਜਿਆ ਕਰੀਬ 6 ਅਰਬ ਰੁਪਏ ਦਾ ਬਿੱਲ

By  Jashan A September 5th 2019 08:46 PM

ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ, ਸਕੂਲ ਨੂੰ ਭੇਜਿਆ ਕਰੀਬ 6 ਅਰਬ ਰੁਪਏ ਦਾ ਬਿੱਲ,ਨਵੀਂ ਦਿੱਲੀ: ਵਾਰਾਣਸੀ 'ਚ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਉਹਨਾਂ ਇਕ ਸਕੂਲ ਨੂੰ 6 ਅਰਬ ਰੁਪਏ ਤੋਂ ਵਧ ਦਾ ਬਿਜਲੀ ਬਿੱਲ ਭੇਜ ਦਿੱਤਾ। ਬਿਜਲੀ ਬਿੱਲ ਦੀ ਇੰਨੀ ਮੋਟੀ ਰਕਮ ਦੇਖ ਕੇ ਸਕੂਲ ਪ੍ਰਬੰਧਕ ਹੈਰਾਨ ਹਨ।

Bill ਸਕੂਲ ਪ੍ਰਬੰਧਕ ਯੋਗੇਂਦਰ ਮਿਸ਼ਰਾ ਅਨੁਸਾਰ ਤਾਂ ਉਨ੍ਹਾਂ ਨੇ ਪਿਛਲਾ ਸਾਰਾ ਬਿਜਲੀ ਦਾ ਬਿੱਲ ਜਮ੍ਹਾ ਕਰ ਦਿੱਤਾ ਸੀ, ਇਸ ਤੋਂ ਬਾਅਦ ਇੰਨਾ ਬਿੱਲ ਆਉਣਾ ਹੈਰਾਨੀ ਦੀ ਗੱਲ ਹੈ। ਸਕੂਲ ਪ੍ਰਬੰਧਕ ਮੁਤਾਬਕ ਉਨ੍ਹਾਂ ਨੂੰ ਸਾਫਟਵੇਅਰ ਦੀ ਗੜਬੜੀ ਦੱਸ ਕੇ ਵਾਪਸ ਭੇਜ ਦਿੱਤਾ ਗਿਆ।

ਹੋਰ ਪੜ੍ਹੋ:ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ 'ਚ ਲੁਧਿਆਣਾ ਦੇ ਢੋਲਾਂ 'ਤੇ ਬਾਲੀਵੁੱਡ ਸਿਤਾਰਿਆਂ ਨੇ ਪਾਇਆ ਭੰਗੜਾ, ਦੇਖੋ ਤਸਵੀਰਾਂ

Billਯੋਗੇਂਦਰ ਮਿਸ਼ਰਾ ਨੇ ਦੱਸਿਆ ਕਿ ਬਿਜਲੀ ਦੇ ਬਿੱਲ ਨੂੰ ਠੀਕ ਕਰਵਾਉਣ ਲਈ ਉਹ ਪਿਛਲੇ ਕਈ ਦਿਨਾਂ ਤੋਂ ਬਿਜਲੀ ਵਿਭਾਗ ਦਾ ਚੱਕਰ ਲੱਗਾ ਰਹੇ ਹਨ ਪਰ ਉਨ੍ਹਾਂ ਨੂੰ ਭਰੋਸੇ ਤੋਂ ਇਲਾਵਾ ਕੁਝ ਵੀ ਨਹੀਂ ਮਿਲਿਆ।

Billਉੱਥੇ ਹੀ ਬਿਜਲੀ ਵਿਭਾਗ ਦੇ ਅਧਿਕਾਰੀ ਇਸ ਨੂੰ ਤਕਨੀਕੀ ਕਾਰਨਾਂ ਦਾ ਨਤੀਜਾ ਦੱਸ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦੇ ਇੱਥੇ ਜ਼ਿਆਦਾ ਬਿੱਲ ਆਇਆ ਹੈ। ਉਨ੍ਹਾਂ ਉਪਭੋਗਤਾਵਾਂ ਦੇ ਇੱਥੇ ਸੋਲਰ ਪੈਨਲ ਵੀ ਲੱਗਾ ਹੋਇਆ ਹੈ, ਉੱਥੇ ਨੈੱਟ ਮੀਟਰ ਨਾਂ ਦਾ ਮੀਟਰ ਲੱਗਾ ਹੁੰਦਾ ਹੈ।

-PTC News

Related Post