ਹੁਣੇ -ਹੁਣੇ ਆਈ ਵੱਡੀ ਖ਼ਬਰ , ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਵਾਪਰਿਆ ਭਿਆਨਕ ਹਾਦਸਾ ,ਲੱਗੀਆਂ ਸੱਟਾਂ  

By  Shanker Badra January 18th 2020 06:36 PM -- Updated: January 18th 2020 06:39 PM

ਹੁਣੇ -ਹੁਣੇ ਆਈ ਵੱਡੀ ਖ਼ਬਰ , ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਵਾਪਰਿਆ ਭਿਆਨਕ ਹਾਦਸਾ ,ਲੱਗੀਆਂ ਸੱਟਾਂ:ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਅੱਜ ਵੱਡਾ ਹਾਦਸਾ ਵਾਪਰਿਆ ਹੈ।ਅਦਾਕਾਰਾ ਸ਼ਬਾਨਾ ਆਜ਼ਮੀ ਦੀ ਕਾਰ ਸ਼ਨੀਵਾਰ ਨੂੰ ਮੁੰਬਈ-ਪੁਣੇ ਐਕਸਪ੍ਰੈਸਵੇ 'ਤੇ ਹਾਦਸੇ ਦੀ ਸ਼ਿਕਾਰ ਹੋ ਗਈ ਹੈ। ਇਸ ਹਾਦਸੇ 'ਚ ਸ਼ਬਾਨਾ ਆਜ਼ਮੀ ਅਤੇ ਉਨ੍ਹਾਂ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰਮੁੰਬਈ ਦੇ ਦੇ ਐਮ.ਜੀ.ਐਮ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Veteran Actress Shabana Azmi injured in a road accident on Mumbai-Pune Expressway ਹੁਣੇ -ਹੁਣੇ ਆਈ ਵੱਡੀ ਖ਼ਬਰ , ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਵਾਪਰਿਆ ਭਿਆਨਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਖਲਾਪੁਰ ਟੋਲ ਪਲਾਜ਼ਾ ਦੇ ਕੋਲ ਵਾਪਰਿਆ ਹੈ। ਜਦੋਂ ਸ਼ਬਾਨਾ ਆਜ਼ਮੀ ਕਾਰ ਵਿਚ ਪੁਣੇ ਤੋਂ ਮੁੰਬਈ ਜਾ ਰਹੀ ਸੀ ਤਾਂ ਰਾਸਤੇ ਵਿਚ ਕਾਹਲਪੁਰ ਨੇੜੇ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵੇਲੇ ਕਾਰ ਵਿਚ ਜਾਵੇਦ ਅਖਤਰ ਵੀ ਸਵਾਰ ਸਨ, ਜੋ ਕਿ ਵਾਲ ਵਾਲ ਬਚ ਗਏ।

Veteran Actress Shabana Azmi injured in a road accident on Mumbai-Pune Expressway ਹੁਣੇ -ਹੁਣੇ ਆਈ ਵੱਡੀ ਖ਼ਬਰ , ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਵਾਪਰਿਆ ਭਿਆਨਕ ਹਾਦਸਾ

ਦੱਸ ਦਈਏ ਕਿ ਇਕ ਦਿਨ ਪਹਿਲਾਂ 17 ਜਨਵਰੀ ਨੂੰ ਉਨ੍ਹਾਂ ਦੇ ਪਤੀ ਜਾਵੇਦ ਅਖਤਰ ਦਾ 75ਵਾਂ ਜਨਮ ਦਿਨ ਸੀ। ਇਸ ਮੌਕੇ ਸ਼ਬਾਨਾ ਆਜ਼ਮੀ ਨੇ ਆਪਣੇ ਘਰ ਵਿਚ ਇਕ ਗ੍ਰੈਂਡ ਪਾਰਟੀ ਦਿੱਤੀ ਸੀ, ਜਿਸ 'ਚ ਬਾਲੀਵੁੱਡ ਨਾਲ ਜੁੜੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

-PTCNews

Related Post