ਕਲਯੁਗੀ ਪੁੱਤਰ ਨੇ ਪਿਤਾ ਨੂੰ ਅਪਾਹਜ ਕਰ ਕੇ ਕੱਢਿਆ ਘਰੋਂ ਬਾਹਰ ,ਸੜਕ 'ਤੇ ਰੁਲ ਰਹੇ ਜੋੜੇ ਦੀ ਮਦਦ ਲਈ ਅੱਗੇ ਆਈ ਅਦਾਕਾਰਾ

By  Jagroop Kaur October 22nd 2020 09:30 PM

ਕਹਿੰਦੇ ਨੇ ਮਾਤਾ ਪਿਤਾ ਰੱਬ ਦਾ ਦੂਜਾ ਰੂਪ ਹੁੰਦੇ ਨੇ ,ਔਲਾਦ ਨੂੰ ਜ਼ਿੰਦਗੀ ਜਿਉਂਣ ਦੇ ਲਈ ਹਰ ਹੀਲਾ ਕਰਦੇ ਹਨ। ਸਾਰੀ ਜ਼ਿੰਦਗੀ ਖੂਨ ਪਸੀਨੇ ਦੀ ਕਮਾਈ ਕਰਦੇ ਹਨ ਤਾਂ ਜੋ ਊਨਾ ਦੀ ਔਲਾਦ ਜ਼ਿੰਦਗੀ ਸੁਖਾਲੀ ਹੋ ਸਕੇ ਅਤੇ ਵੱਡੇ ਹੋ ਕੇ ਉਹ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨ। ਪਰ ਉਹੀ ਔਲਾਦ ਗੰਦੀ ਨਿਕਲੇ ਤੇ ਮਾਤਾ ਪਿਤਾ ਨੂੰ ਬੁਢਾਪੇ 'ਚ ਸੜਕਾਂ 'ਤੇ ਰੁਲਣ ਲਈ ਸੁੱਟ ਦੇਣ ਤਾਂ ਕੀ ਕਹੋਗੇ !! ਜੀ ਹਾਂ ਦਿੱਲੀ ਦੇ ਦੁਆਰਕਾ ਤੋਂ 70 ਸਾਲਾ ਇੱਕ ਬਜ਼ੁਰਗ ਜੋੜੇ ਦੀ ਕਹਾਣੀ ਕੁਝ ਅਜਿਹੀ ਹੀ ਹੈ ਇਹ ਕਹਾਣੀ ਇੰਨੀ ਦਰਦਨਾਕ ਹੈ ਕਿ ਸੁਣ ਕੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਆ ਜਾਣਗੇ। ਇਸ ਜੋੜੇ ਦੀ ਵੀਡੀਓ ਕਿਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਸੀ। ਜੋ ਕਿ ਹੁਣ ਵਾਇਰਲ ਹੋ ਰਹੀ ਹੈ। ਅਸੀਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਹਾਂ।

https://www.instagram.com/tv/CGhAA63FcyR/?utm_source=ig_embed&utm_campaign=loading

ਵੀਡੀਓ 'ਚ ਨਜ਼ਰ ਆ ਇਹ ਇਹ ਜੋੜਾ ਦਿੱਲੀ ਦੇ ਦੁਆਰਕਾ ਇਲਾਕੇ 'ਚ ਚਾਹ ਵੇਚ ਕੇ ਗੁਜ਼ਾਰਾ ਕਰਦੇ ਹਨ । ਇਸ ਦਾ ਕਾਰਨ ਹੈ ਰੋਜ਼ੀ ਰੋਟੀ ਲਈ ਪੈਸੇ ਕਮਾਉਣਾ। ਦੋਨਾਂ ਨੇ ਮਿਲ ਕੇ ਸੜਕ 'ਤੇ ਹੀ ਚਾਹ ਦਾ ਸਟਾਲ ਲਗਾ ਰੱਖਿਆ ਹੈ। ਉਨ੍ਹਾਂ ਦੀ ਕਹਾਣੀ ਇੰਸਟਾਗ੍ਰਾਮ 'ਤੇ ਵਿਸ਼ਾਲ ਸ਼ਰਮਾ ਨਾਮ ਦੇ ਯੂਜ਼ਰ ਨੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਦੇ ਸ਼ਰਾਬੀ ਪੁੱਤਰ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਹੈ। ਇੱਥੇ ਤੱਕ ਕਿ ਬਜ਼ੁਰਗ ਪਿਤਾ ਦਾ ਹੱਥ ਵੀ ਤੋੜ ਦਿੱਤਾ ਹੈ। ਪੁੱਤਰ ਹੀ ਨਹੀਂ ਬਲਕਿ ਉਨ੍ਹਾਂ ਦੇ ਜਵਾਈ ਨੇ ਵੀ ਬਜ਼ੁਰਗ ਜੋੜੇ ਨਾਲ ਬਦਲਸਲੂਕੀ ਕੀਤੀ। ਇਹ ਦੁਕਾਨ ਸੁਭਾਸ਼ ਅਪਾਰਟਮੈਂਟ ਫੇਜ਼-1 ਦੁਆਰਕਾ ਦੇ ਕੋਲ ਹੈ।70-year-old tea-seller with broken arm ਵੀਡੀਓ ਸਾਂਝੀ ਕਰਨ ਵਾਕੇ ਨੌਜਵਾਨ ਵਿਸ਼ਾਲ ਨੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਖਾਸਤੌਰ 'ਤੇ ਡਾਕਟਰਾਂ ਨੂੰ ਇਹ ਅਪੀਲ ਕੀਤੀ ਕਿ ਉਨ੍ਹਾਂ ਨੂੰ ਬਾਬਾ ਦੀ ਇਸ ਇੰਜਰੀ ਨੂੰ ਠੀਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਵਿਸ਼ਾਲ ਨੇ ਖੁਦ ਇਸ ਬਜ਼ੁਰਗ ਜੋੜੇ ਨੂੰ ਆਰਥਿਕ ਸਹਾਇਤਾ ਦਿੱਤੀ। ਲੋਕਾਂ ਨੂੰ ਇਹ ਅਪੀਲ ਕੀਤੀ ਕਿ ਬਜ਼ੁਰਗ ਜੋੜੇ ਦੀ ਮਦਦ ਲਈ ਅੱਗੇ ਆਉਣ।

Viral video

Viral videoਮਸ਼ਹੂਰ ਅਦਾਕਾਰਾ ਮਹਿਮਾ ਚੌਧਰੀ ਨੇ ਵੀ ਵਿਸ਼ਾਲ ਦੀ ਇਸ ਵੀਡੀਓ 'ਤੇ ਕੁਮੈਂਟ ਕੀਤਾ ਅਤੇਬਜ਼ੁਰਗ ਜੋੜੇ ਦੀ ਮਦਦ ਕਰਨ ਲਈ ਪਤਾ ਮੰਗਿਆ। ਪਹਿਲੀ ਗੱਲ ਤਾਂ ਲੋਕ ਵਿਸ਼ਾਲ ਦੀ ਸ਼ਲਾਘਾ ਕਰ ਰਹੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਦੀ ਕਹਾਣੀ ਦੁਨੀਆ ਸਾਹਮਣੇ ਰੱਖੀ। ਦੂਜੀ ਗੱਲ ਯੂਜ਼ਰਸ ਬਜ਼ੁਰਗ ਜੋੜੇ ਦੀ ਮਦਦ ਕਰਨ ਦੀ ਇੱਛਾ ਜਤਾ ਰਹੇ ਹਨ।Viral video

Viral videoਜੇਕਰ ਤੁਹਾਡੇ ਨੇੜੇ ਵੀ ਕੋਈ ਅਜਿਹੀ ਕਹਾਣੀ ਹੈ ਤਾਂ ਸ਼ੇਅਰ ਕਰੋ ਕਿਉਂਕਿ ਇਸ ਦੌਰ 'ਚ ਸਾਡੇ ਬਜ਼ੁਰਗਾਂ ਨੂੰ ਸਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਹੈ ਉਹ ਹੈ ਸੋਸ਼ਲ ਮੀਡੀਆ ਜੋ ਸਾਨੂੰ ਪੂਰੀ ਦੁਨੀਆ ਨਾਲ ਜੋੜੇ ਹੋਏ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਸੋਸ਼ਲ ਮੀਡੀਆ 'ਏ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਇਕ ਯੂਜ਼ਰ ਨੇ ਬਜ਼ੁਰਗ ਜੋੜੇ ਦੀ ਵੀਡੀਓ ਸਾਂਝੀ ਕਰਕੇ ਮਦਦ ਕੀਤੀ ਸੀ , ਜਿਸ ਤੋਂ ਬਾਅਦ ਉਨ੍ਹਾਂ ਦਾ ਕਾਰੋਬਾਰ ਖੂਬ ਚੱਲਿਆ ਸੀ , ਬਾਬਾ ਦਾ ਢਾਬਾ ਅੱਜ ਹਰ ਇਕ ਨੂੰ ਪਤਾ ਹੈ।

Related Post