ਯੁਵਰਾਜ ਸਿੰਘ ਦੇ ਹੁੰਦੇ ਨਹੀਂ ਸੀ ਭਾਰਤੀ ਟੀਮ ਨੂੰ ਮਿਡਲ ਆਰਡਰ ਦੀ ਫਿਕਰ, ਡੁੱਬਦੀ ਨਈਆਂ ਨੂੰ ਕਈ ਵਾਰ ਲਾਇਆ ਪਾਰ !

By  Jashan A July 17th 2019 11:29 AM

ਯੁਵਰਾਜ ਸਿੰਘ ਦੇ ਹੁੰਦੇ ਨਹੀਂ ਸੀ ਭਾਰਤੀ ਟੀਮ ਨੂੰ ਮਿਡਲ ਆਰਡਰ ਦੀ ਫਿਕਰ, ਡੁੱਬਦੀ ਨਈਆਂ ਨੂੰ ਕਈ ਵਾਰ ਲਾਇਆ ਪਾਰ !,ਵਿਸ਼ਵ ਕੱਪ 2019 ਦੇ ਸੈਮੀਫਾਈਨਲ 'ਚ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੇ ਹੱਥੋਂ ਮਿਲੀ ਹਾਰ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਟੀਮ ਦਾ ਮਿਡਲ ਆਰਡਰ 'ਚ ਸਮੱਸਿਆਵਾਂ ਹਨ। ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾਣ ਵਾਲੀ ਭਾਰਤੀ ਟੀਮ ਇੱਕ ਝਟਕੇ 'ਚ ਹੀ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਭਾਰਤੀ ਟੀਮ ਲੜਖੜਾਉਂਦੀ ਨਜ਼ਰ ਆਈ।

Virat Kohli-led Team India needs player like Yuvraj Singh for Number 4!ਪਰ ਇਸ ਦੇ ਬਾਵਜੂਦ ਭਾਰਤੀ ਟੀਮ ਦੇ ਧਾਕੜ ਖਿਡਾਰੀ ਯੁਵਰਾਜ ਸਿੰਘ ਇਸ ਸਮੱਸਿਆ ਨਾਲ ਨਜਿੱਠਣ ਦਾ ਦਮ ਰੱਖਦੇ ਸਨ। ਭਾਵੇ ਉਹ ਅੰਤਰਰਾਸ਼ਟਰੀ ਮੈਚਾਂ ਦੀ ਗੱਲ ਹੋਵੇ ਜਾਂ ਵਿਸ਼ਵ ਕੱਪ 'ਚ ਉਹ ਹਮੇਸ਼ਾ ਭਾਰਤੀ ਟੀਮ ਨੂੰ ਆਪਣੇ ਬਲ ਬੂਤੇ 'ਤੇ ਜਿੱਤ ਦਿਵਾਉਣ ਦਾ ਦਮ ਰੱਖਦੇ ਸਨ।

ਮੀਡੀਆ ਰਿਪੋਟਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਿਸ਼ਵ ਕੱਪ 'ਚ ਯੁਵਰਾਜ ਸਿੰਘ ਹੁੰਦਾ ਤਾਂ ਸ਼ਾਇਦ ਇਸ ਵਾਰ ਵੀ ਭਾਰਤੀ ਟੀਮ ਵਿਸ਼ਵ ਚੈਂਪੀਅਨ ਹੁੰਦੀ। ਜਦੋਂ ਵੀ ਭਾਰਤੀ ਟੀਮ ਦਾ ਮਿਡਲ ਆਰਡਰ ਫੇਲ ਹੋਇਆ ਤਾਂ ਯੁਵਰਾਜ ਸਿੰਘ ਨੇ ਆਪਣੇ ਦਮ 'ਤੇ ਮੈਚ ਜਿਤਾਏ, ਇਹ ਅਸੀਂ ਨਹੀਂ ਕਹਿ ਰਹੇ ਸਗੋਂ ਉਹਨਾਂ ਦੇ ਅੰਕੜੇ ਦਰਸਾ ਰਹੇ ਹਨ।

ਹੋਰ ਪੜ੍ਹੋ:ਭਾਰਤੀ ਟੀਮ ਦੀ ਹਾਰ 'ਤੇ PM ਮੋਦੀ ਨੇ ਕੀਤਾ ਟਵੀਟ, ਤੁਸੀਂ ਵੀ ਪੜ੍ਹੋ

ਗੱਲ ਵਿਸ਼ਵ ਕੱਪ 2011 ਦੀ ਗੱਲ ਜਾਵੇ ਤਾਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਲੜ੍ਹ ਰਹੇ ਯੁਵਰਾਜ ਸਿੰਘ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਬੇਹਤਰੀਨ ਪ੍ਰਦਰਸ਼ਨ ਕਰ ਆਪਣੇ ਦਮ 'ਤੇ ਭਾਰਤੀ ਟੀਮ ਨੂੰ ਵਿਸ਼ਵ ਚੈਂਪੀਅਨ ਬਣਵਾਇਆ ਅਤੇ ਵਿਸ਼ਵ ਕੱਪ ਦੀ ਟ੍ਰਾਫ਼ੀ ਕਰੋੜਾਂ ਦੇਸ਼ ਵਾਸੀਆਂ ਦੀ ਝੋਲੀ ਪਾਈ।

ਤੁਹਾਨੂੰ ਦੱਸ ਦੇਈਏ ਕਿ ਸਾਲ 2000 ਵਿਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਯੁਵਰਾਜ ਨੇ 10 ਜੂਨ ਨੂੰ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹਨਾਂ ਨੇ ਜੂਨ 2017 ਤੋਂ ਬਾਅਦ ਕੋਈ ਵੀ ਕੌਮਾਂਤਰੀ ਮੈਚ ਨਹੀਂ ਖੇਡਿਆ। ਯੁਵਰਾਜ 304 ਵਨ ਡੇ, 40 ਟੈਸਟ ਅਤੇ 58 ਟੀ -20 ਕੌਮਾਂਤਰੀ ਮੈਚ ਖੇਡ ਚੁੱਕੇ ਹਨ।

-PTC News

Related Post