ਬ੍ਰਿਟੇਨ: ਡਾਕਟਰ ਕਿਉਂ ਛੱਡ ਕੇ ਜਾਣਾ ਚਾਹੁੰਦੇ ਹਨ ਦੇਸ਼, ਜਾਣੋ! 

By  Joshi January 22nd 2018 05:46 PM -- Updated: January 22nd 2018 05:50 PM

Why foreign doctors consider leaving U.K.: ਨੈਸ਼ਨਲ ਹੈਲਥ ਸਰਵਿਸ ਨੂੰ ਕੌਮੀ ਤੌਰ 'ਤੇ ਬ੍ਰਿਟੇਨ ਦਾ ਸਭ ਤੋਂ ਅਹਿਮ ਖੇਤਰ ਮੰਨਿਆ ਗਿਆ ਹੈ। ਸਿਰਫ ਇੰਨ੍ਹਾ ਹੀ ਨਹੀਂ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣਾਇਆ ਦਾ ਨੈਸ਼ਨਲ ਹੈਲਥ ਸਰਵਿਸ ਸਾਰੇ ਯੂ.ਕੇ ਦੇ ਵਸਨੀਕਾਂ ਨੂੰ ਮੁਫਤ ਸਿਹਤ ਦੇਖ ਰੇਖ ਮੁਹੱਈਆ ਕਰਦਾ ਹੈ।

ਬ੍ਰਿਟੇਨ ਦਾ ਯੂਰੋਪਿਅਨ ਯੂਨੀਅਨ ਛੱਡਣ ਦੇ ਫੈਸਲੇ ਤੋਂ ਪਹਿਲਾਂ ਹੀ ਬੁਰੇ ਵਿੱਤੀ ਦੌਰ ਤੋਂ ਗੁਜ਼ਰ ਰਿਹਾ ਐਨ.ਐਚ ਐਸ ਕਰਮਚਾਰੀਆਂ ਦੀ ਘਾਟ ਤੋਂ ਤਾਂ ਘਿਰਿਆ ਹੋਇਆ ਸੀ, ਪਰ ਪ੍ਰਸ਼ਾਸਨ ਵੱਲੋਂ ਇਸ ਘਾਟੇ ਨੂੰ ਪੂਰਾ ਕਰਨ ਦੀ ਬਜਾਏ ਵਿਦੇਸ਼ੀ ਕਾਮਿਆਂ ਦੇ ਆਉਣ 'ਤੇ ਸਖਤਾਈ ਕਰ ਦਿੱਤੀ ਗਈ ਸੀ। ਵਿਦੇਸ਼ੀ ਕਾਮੇ ਸਟਾਫ ਦੀ ਕਮੀ ਨੂੰ ਪੂਰਾ ਕਰ ਸਕਦੇ ਸਨ।

Why foreign doctors consider leaving U.K.:ਬ੍ਰਿਟੇਨ ਦੇ ਡਾਕਟਰ ਕਿਉਂ ਛੱਡ ਕੇ ਜਾਣਾ ਚਾਹੁੰਦੇ ਹਨ ਦੇਸ਼Why foreign doctors consider leaving U.K.: ਖਾਸ ਤੌਰ 'ਤੇ ਜਨਰਲ ਪ੍ਰੈਕਟੀਸ਼ਨਰਾਂ ਲਈ ਬ੍ਰਿਟੇਨ ਦਾ ਇਹ ਫੈਸਲਾ ਮਾਮਲੇ ਨੂੰ ਹੋਰ ਵਿਗਾੜ ਰਿਹਾ ਹੈ।ਪਾਉਂਡ ਦੀ ਕੀਮਤ ਵਿੱਚ ਗਿਰਾਵਟ ਅਤੇ ਬ੍ਰਿਟੇਨ ਵਲੋਂ ਵਿਦੇਸ਼ ਤੋਂ ਭਰਤੀ ਕੀਤੇ ਗਏ ਡਾਕਟਰਾਂ ਦਾ ਖਾਸ ਖਿਆਲ ਨਾ ਰੱਖ ਪਾਉਣਾ, ਇਸ ਮਾਮਲੇ ਨੂੰ ਜ਼ਿਆਦਾ ਵਿਗਾੜ ਰਿਹਾ ਹੈ।

ਬਹੁਤ ਸਾਰੇ ਈ.ਯੂ ਯੂਕੇ ਵਿੱਚ ਰਹਿ ਰਹੇ ਨਾਗਰਿਕ ਨਾ ਸਿਰਫ ਨਕਾਰੇ ਹੋਏ ਮਹਿਸੂਸ ਕਰਦੇ ਹਨ ਸਗੋਂ ਪਰਵਾਸੀਆਂ ਦੇ ਰੂਪ ਵਿੱਚ ਉਹ ਆਪਣੇ ਭਵਿੱਖ ਬਾਰੇ ਵੀ ਚਿੰਤਿਤ ਹੋਣ ਲੱਗੇ ਹਨ।

Why foreign doctors consider leaving U.K.:ਬ੍ਰਿਟੇਨ ਦੇ ਡਾਕਟਰ ਕਿਉਂ ਛੱਡ ਕੇ ਜਾਣਾ ਚਾਹੁੰਦੇ ਹਨ ਦੇਸ਼ਬ੍ਰਿਟੇਨ ਦਾ ਈ.ਯੂ ਨਾਲ ਇੱਕ ਸਮਝੋਤਾ ਹੋਇਆ ਸੀ, ਜਿਸ ਅਨੁਸਾਰ ਦਸੰਬਰ ਵਿੱਚ 3 ਮਿਲੀਅਨ ਯੂ.ਕੇ ਵਿੱਚ ਰਹਿ ਰਹੇ ਈ.ਯੂ ਦੇ ਨਾਗਰਿਕਾਂ ਦੇ ਅਧਿਕਾਰਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇਗੀ ਅਤੇ ਉਸ ਕਾਨੂੰਨ ਨੂੰ ਬ੍ਰਿਟਿਸ਼ ਅਦਾਲਤਾਂ ਦੁਆਰਾ ਲਾਗੂ ਕੀਤਾ ਜਾਵੇਗਾ।

Why foreign doctors consider leaving U.K.:  ਇਸ ਮਾਮਲੇ 'ਤੇ ਬੋਲਦਿਆਂ ਇੱਕ ਨਿਰਪੱਖ ਸਿਹਤ ਖੋਜ ਅਤੇ ਨੀਤੀ ਸੰਸਥਾ ਨੋਫਿਅਲ ਟਰੱਸਟ ਦੇ ਇੱਕ ਬ੍ਰੈਕਸਿਤ ਮਾਹਿਰ ਮਾਰਕ ਦਯਾਨ ਨੇ ਕਿਹਾ, "ਹਾਲੇ ਤੱਕ ਕਿਸੇ ਨੂੰ ਇਹ ਨਹੀਂ ਪਤਾ ਕਿ ਸਾਡੀ ਮੰਜ਼ਿਲ ਕਿੱਥੇ ਹੋਵੇਗੀ"। "ਇਹ ਹਾਲੇ ਤੱਕ ਸਪੱਸ਼ਟ ਨਹੀਂ ਹੈ ਕਿ ਅਸੀਂ ਕਿਸ ਸਿਸਟਮ ਵੱਲ ਨੂੰ ਵੱਧ ਰਹੇ ਹਾਂ, ਅਤੇ ਉਥੇ ਤੱਕ ਪਹੁੰਚਣ ਲਈ ਸਾਨੂੰ ਕੀ ਕਰਨਾ ਪਵੇਗਾ"।

Why foreign doctors consider leaving U.K.:ਬ੍ਰਿਟੇਨ ਦੇ ਡਾਕਟਰ ਕਿਉਂ ਛੱਡ ਕੇ ਜਾਣਾ ਚਾਹੁੰਦੇ ਹਨ ਦੇਸ਼"ਮੈਂ ੨੩ ਵਰ੍ਹੇ ਤੋਂ ਇੱਥੇ ਕੰਮ ਕਰ ਰਹੀ ਹਾਂ ਅਤੇ ਇੱਥੇ ਹੀ ਰਹਿ ਰਹੀ ਹਾਂ, ਟੈਕਸ ਅਦਾ ਕਰ ਰਹੀ ਹਾਂ ਅਤੇ ਅਚਾਨਕ ਮੈਨੂੰ ਕਿਹਾ ਜਾਵੇ ਕਿ ਮੈਨੂੰ ਕੰਮ ਦੇ ਵੀਜ਼ੇ ਲਈ ਅਰਜ਼ੀ ਦੇਣੀ ਪਵੇਗੀ, ਤਾਂ ਇਹ ਬਹੁਤ ਨਿਰਾਸ਼ਾਵਾਦੀ ਹੈ"  ਜੀਪੀ ਐਂਡੈਰੇਸ, 53 ਨੇ ਕਿਹਾ।

—PTC News

Related Post