ਨਕਲੀ ਆਈ.ਡੀ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਠੱਗੀ ਮਾਰਨ ਵਾਲੇ 2 ਜਾਣੇ ਕਾਬੂ

By  Shanker Badra July 13th 2021 04:51 PM

ਮੋਹਾਲੀ : ਸਤਿੰਦਰ ਸਿੰਘ ਆਈ.ਪੀ.ਐਸ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮੋਹਾਲੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ ਅਮਨਦੀਪ ਸਿੰਘ, ਇੰਚਾਰਜ ਸਾਈਬਰ ਸੈਲ,ਐਸ.ਏ.ਐਸ ਨਗਰ ਅਤੇ ਥਾਣਾ ਸੋਹਾਣਾ ਮੋਹਾਲੀ ਦੀ ਟੀਮ ਵੱਲੋਂ "shaadi.com" ਮੈਟਰੀਮੋਨਿਅਲ ਸਾਈਟ ਪਰ ਨਕਲੀ ਆਈ.ਡੀ ਬਣਾ ਕੇ ਆਪਣੇ ਸਾਥੀ ਨਾਲ ਮਿਲ ਕੇ ਭੋਲੇ ਭਾਲੇ ਵਿਅਕਤੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਪੈਸੇ ਦੀ ਠੱਗੀ ਮਾਰਨ ਵਾਲੀ ਇਕ ਔਰਤ ਅਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਨਕਲੀ ਆਈ.ਡੀ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਠੱਗੀ ਮਾਰਨ ਵਾਲੇ 2 ਜਾਣੇ ਕਾਬੂ

ਪੜ੍ਹੋ ਹੋਰ ਖ਼ਬਰਾਂ : ਜੈਪੁਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੰਮ੍ਰਿਤਸਰ ਦੇ ਭੈਣ-ਭਰਾ ਦੀ ਹੋਈ ਮੌਤ

ਮਿਤੀ 08.07.2020 ਨੂੰ ਦਰਖਾਸਤ ਕਰਤਾ ਦੇ ਬਿਆਨ ਦੇ ਅਧਾਰ 'ਤੇ ਇੰਸ: ਭਗਵੰਤ ਸਿੰਘ ਮੁੱਖ ਅਫਸਰ ਥਾਣਾ ਸੋਹਾਣਾ ਵੱਲੋਂ ਇੱਕ ਰਮਨਵੀਰ ਕੌਰ ਵਾਸੀ ਅੰਮ੍ਰਿਤਸਰ ਹਾਲ ਹੀ ਵਾਸੀ ਮੋਹਾਲੀ ਅਤੇ ਉਸਦੇ ਸਾਥੀ ਬਲਜੀਤ ਸਿੰਘ ਵਾਸੀ ਤਰਨਤਾਰਨ ਦੇ ਖਿਲਾਫ ਮੁੱਕਦਮਾ ਨੰਬਰ 256 ਮਿਤੀ: 08.07.2021 ਅ/ਧ 420.406.419 120-ਬੀ ਆਈ ਪੀ ਸੀ, 66(ਸੀ) ਆਈ ਟੀ ਐਕਟ ਦਰਜ ਕੀਤਾ ਗਿਆ ਹੈ।

ਨਕਲੀ ਆਈ.ਡੀ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਠੱਗੀ ਮਾਰਨ ਵਾਲੇ 2 ਜਾਣੇ ਕਾਬੂ

ਦੋਸ਼ੀ ਬਲਜੀਤ ਸਿੰਘ ਆਪਣੇ ਨਾਮ ਪਰ ਸਿਮ ਕਾਰਡ/ਮੋਬਾਇਲ ਨੰਬਰ ਲੈ ਕੇ ਦੋਸ਼ਣ ਰਮਨਵੀਰ ਕੌਰ ਨੂੰ ਦਿੰਦਾ ਸੀ ਅਤੇ ਰਮਨਵੀਰ ਕੌਰ ਉਨ੍ਹਾਂ ਮੋਬਾਇਲ ਨੰਬਰਾਂ 'ਤੇ ਵੱਖ-ਵੱਖ ਨਾਮ 'ਤੇ "shaddi.com" ਮੈਟਰੀਮੋਨਿਆਲ ਸਾਈਟ ਪਰ ਅਕਾਉਂਟ ਬਣਾ ਕੇ ਵਿਆਹ ਲਈ ਲੜਕੀ ਦੀ ਭਾਲ ਕਰਦੇ ਲੋਕਾਂ ਨਾਲ ਗੱਲ ਕਰਦੀ ਸੀ। ਉਨ੍ਹਾ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਉਨ੍ਹਾਂ ਨੂੰ ਮੋਹਾਲੀ ਬੁਲਾਂਦੀ ਸੀ।

ਨਕਲੀ ਆਈ.ਡੀ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਠੱਗੀ ਮਾਰਨ ਵਾਲੇ 2 ਜਾਣੇ ਕਾਬੂ

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ ਬਲਾਤਕਾਰ ਮਾਮਲਾ : ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਲੁਧਿਆਣਾ 'ਚ ਦਰਜ ਹੋਇਆ ਮਾਮਲਾ

ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵੱਖ -ਵੱਖ ਕੰਮ ਦਾ ਕਹਿ ਕੇ ਜਿਵੇ ਕਿ ਸਾਂਝੀ ਐਫ.ਡੀ ਖੁੱਲ੍ਹਵਾਉਣ ਲਈ, ਰਜਿਸਟਰੀ ਕਰਵਾਉਣ ਲਈ ਉਨ੍ਹਾਂ ਕੋਲੋਂ ਪੈਸੇ ਲੈ ਲੈਂਦੀ ਸੀ ਅਤੇ ਚਕਮਾ ਦੇ ਕੇ ਭੱਜ ਜਾਂਦੀ ਸੀ ਤੇ ਆਪਣਾ ਮੋਬਾਇਲ ਨੰਬਰ ਬੰਦ ਕਰ ਲੈਂਦੀ ਸੀ। ਮਿਲਣ ਆਏ ਵਿਅਕਤੀ ਨੂੰ ਕਾਰ ਨੂੰ ਧੱਕਾ ਲਗਾਉਣ ਦੇ ਬਹਾਨੇ ਉਸਦਾ ਕਿਮਤੀ ਸਮਾਨ ਜਿਵੇ ਕਿ ਮੋਬਾਇਲ ਫੋਨ, ਨਕਦੀ ਆਦਿ ਲੈ ਕਰ ਆਪਣੀ ਕਾਰ ਵਿੱਚ ਭੱਜ ਜਾਂਦੀ ਸੀ। ਮਿਤੀ 09.07.2021 ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋ ਨਕਦੀ ਅਤੇ ਵਾਰਦਾਤ ਕਰਨ ਲਈ ਇਸਤੇਮਾਲ ਕੀਤੀ ਕਾਰ ਬ੍ਰਾਮਦ ਕੀਤੀ ਗਈ ਹੈ।

-PTCNews

Related Post