ਕੋਰੋਨਾ ਮਰੀਜ਼ ਦੇ ਬੈਗ 'ਚ ਦਿਖੇ 500 ਰੁਪਏ, ਚੋਰੀ ਕਰਨ ਲਈ ਉਤਾਰ ਦਿੱਤਾ ਮੌਤ ਦੇ ਘਾਟ

By  Baljit Singh June 16th 2021 06:42 PM

ਚੇੱਨਈ: ਚੇੱਨਈ ਦੇ ਰਾਜੀਵ ਗਾਂਧੀ ਜਨਰਲ ਹਸਪਤਾਲ ਵਿਚ ਗੁਜ਼ਰੇ ਹਫਤੇ ਇੱਕ ਕੋਰੋਨਾ ਪੀੜਤ ਮਹਿਲਾ ਦੀ ਲਾਸ਼ ਮਿਲੀ ਸੀ। ਡਾਕਟਰਾਂ ਮੁਤਾਬਕ ਇਹ ਲਾਸ਼ ਕਰੀਬ 15 ਦਿਨਾਂ ਤੋਂ ਹਸਪਤਾਲ ਦੀ ਅੱਠਵੀਂ ਮੰਜ਼ਿਲ ਉੱਤੇ ਪਈ ਸੀ। ਪੁਲਿਸ ਨੇ ਹੁਣ ਇਸ ਮਾਮਲੇ ਵਿਚ ਹਸਪਤਾਲ ਵਿਚ ਹੀ ਕੰਮ ਕਰਣ ਵਾਲੇ ਕਾਂਟਰੈਕਟ ਵਰਕਰ ਨੂੰ ਗ੍ਰਿਫਤਾਰ ਕੀਤਾ ਹੈ। ਕੋਰੋਨਾ ਮਰੀਜ਼ ਦੀ ਲਾਸ਼ ਬੀਤੀ 8 ਜੂਨ ਨੂੰ ਮਿਲੀ ਸੀ। ਪੁਲਿਸ ਨੇ ਦੱਸਿਆ ਹੈ ਕਿ ਕਾਂਟਰੈਕਟ ਵਰਕਰ ਪਿਛਲੇ 3 ਸਾਲ ਤੋਂ ਹਸਪਤਾਲ ਵਿਚ ਕੰਮ ਕਰ ਰਹੀ ਸੀ ਅਤੇ ਉਸ ਨੇ ਪੈਸਿਆਂ ਲਈ ਕੋਰੋਨਾ ਮਰੀਜ਼ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

ਪੜੋ ਹੋਰ ਖਬਰਾਂ: ਦਿੱਲੀ ‘ਚ ਕੋਰੋਨਾ ਵਾਇਰਸ ਦੀ ਰਫਤਾਰ ਪਈ ਮੱਠੀ, 212 ਨਵੇਂ ਮਾਮਲੇ ਆਏ ਸਾਹਮਣੇ

ਸਾਹ ਵਿਚ ਤਕਲੀਫ ਦੇ ਕਾਰਨ 41 ਸਾਲ ਦਾ ਸੁਨੀਤਾ ਨੂੰ ਰਾਜੀਵ ਗਾਂਧੀ ਸਰਕਾਰੀ ਹਸਪਤਾਲ ਵਿਚ 22 ਮਈ ਨੂੰ ਦਾਖਲ ਕਰਾਇਆ ਗਿਆ ਸੀ । ਜਾਣਕਾਰੀ ਮੁਤਾਬਕ, ਮਰੀਜ਼ ਦੀ ਪੋਸਟਮਾਰਟਮ ਰਿਪੋਰਟ ਵਿਚ ਵੀ ਹੱਤਿਆ ਦੀ ਪੁਸ਼ਟੀ ਹੋ ਗਈ ਹੈ ਤੇ ਦੋਸ਼ੀ ਮਹਿਲਾ ਕਰਮਚਾਰੀ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਦੋਸ਼ੀ ਨੇ ਦੱਸਿਆ ਕਿ ਉਸਨੇ ਪੈਸਿਆਂ ਅਤੇ ਮੋਬਾਇਲ ਫੋਨ ਲਈ ਕੋਰੋਨਾ ਮਰੀਜ਼ਾ ਦੀ ਹੱਤਿਆ ਕਰ ਦਿੱਤੀ।

ਪੜੋ ਹੋਰ ਖਬਰਾਂ: ਨੈਸ਼ਨਲ SC ਕਮਿਸ਼ਨ ਨੂੰ ਮਿਲਿਆ ਪੰਜਾਬ ਭਾਜਪਾ ਦਾ ਵਫ਼ਦ , ਰਵਨੀਤ ਬਿੱਟੂ ਖਿਲਾਫ਼ ਤੁਰੰਤ ਕਾਰਵਾਈ ਦੀ ਕੀਤੀ ਮੰਗ

ਪੁਲਿਸ ਹਸਪਤਾਲ ਵਿਚ ਹੋਰ ਲੋਕਾਂ ਤੋਂ ਪੁੱਛਗਿਛ ਕਰ ਦੋਸ਼ੀ ਰਤੀ ਦੇਵੀ ਤੱਕ ਪਹੁੰਚੀ। ਰਤੀ ਦੇਵੀ ਦੇ ਕੋਲੋਂ ਮ੍ਰਿਤਕਾ ਦਾ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੂੰ ਹਸਪਤਾਲ ਦੇ ਹੋਰ ਸਟਾਫ ਮੈਬਰਾਂ ਨੇ ਦੱਸਿਆ ਕਿ ਆਖਰੀ ਵਾਰ ਰਤੀ ਦੇਵੀ ਹੀ ਵ੍ਹੀਲਚੇਅਰ ਉੱਤੇ ਸੁਨੀਤਾ ਨੂੰ ਲੈ ਜਾਂਦੀ ਦਿਖੀ ਸੀ। ਸੁਨੀਤਾ 23 ਮਈ ਤੋਂ ਹੀ ਲਾਪਤਾ ਸੀ। ਰਤੀ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸੁਨੀਤਾ ਦੇ ਬੈਗ ਵਿਚ 500 ਰੁਪਏ ਦਾ ਨੋਟ ਵੇਖਿਆ ਅਤੇ ਉਸਨੂੰ ਚੁਰਾਉਣ ਦਾ ਫੈਸਲਾ ਕੀਤਾ। ਇਸ ਲਈ ਉਹ ਸੁਨੀਤਾ ਨੂੰ ਵ੍ਹੀਲਚੇਅਰ ਉੱਤੇ ਸਕੈਨ ਦੇ ਬਹਾਨੇ ਲੈ ਗਈ। ਉਹ ਐਮਰਜੰਸੀ ਲਿਫਟ ਵਿਚ ਸੁਨੀਤਾ ਨੂੰ ਅੱਠਵੀਂ ਮੰਜ਼ਿਲ ਉੱਤੇ ਲੈ ਗਈ ਅਤੇ ਫਿਰ ਉੱਥੇ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ।

ਪੜੋ ਹੋਰ ਖਬਰਾਂ: ਮਹਾਰਾਸ਼ਟਰ ‘ਚ ਟਰੱਕ ਪਲਟਿਆ ਤੇ ਪਿੰਡ ਵਾਲਿਆਂ ਨੇ ਲੁੱਟ ਲਏ 70 ਲੱਖ ਦੇ ਟੀਵੀ, ਕੰਪਿਊਟਰ ਤੇ ਮੋਬਾਇਲ

-PTC News

Related Post