ਕਰੀਬ 35 ਮਿੰਟ 'ਚ ਮਹਿਲਾ ਨੇ ਦਿੱਤਾ 6 ਬੱਚਿਆਂ ਨੂੰ ਜਨਮ, ਡਾਕਟਰ ਵੀ ਹੋਏ ਹੈਰਾਨ

By  Jashan A March 1st 2020 05:10 PM

ਸ਼ਿਓਪੁਰ: ਮੱਧ ਪ੍ਰਦੇਸ਼ ਦੇ ਸ਼ਿਓਪੁਰ ਦੇ ਹਸਪਤਾਲ 'ਚ ਪਿਛਲੇ ਦਿਨੀਂ ਇੱਕ 23 ਸਾਲਾ ਮਹਿਲਾ ਵੱਲੋਂ ਕਰੀਬ 35 ਮਿੰਟ ਵਿਚ ਛੇ ਬੱਚਿਆਂ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਜਨਮ ਤੋਂ ਕੁਝ ਦੇਰ ਬਾਅਦ ਹੀ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਬਾਕੀ ਬੱਚਿਆਂ ਦੀ ਹਾਲਤ ਵੀ ਚਿੰਤਾਜਨਕ ਹੈ।

Women Givs Birth To Six Children Madhya Pradesh ਮਿਲੀ ਜਾਣਕਾਰੀ ਮੁਤਾਬਕ ਇਹਨਾਂ ਬੱਚਿਆਂ 'ਚ 4 ਲੜਕੇ ਅਤੇ ਦੋ ਲੜਕੀਆਂ ਹਨ। ਇਹ ਦੇਖ ਕੇ ਪੂਰਾ ਹਸਪਤਾਲ ਹੈਰਾਨ ਰਹਿ ਗਿਆ। ਮਿਲੀ ਜਾਣਕਾਰੀ ਮੁਤਾਬਕ ਦਰਦ ਹੋਣ 'ਤੇ ਪਰਿਵਾਰ ਸਮੇਤ ਸੁਮਨ ਨਾਂਅ ਦੀ ਇਕ ਔਰਤ ਹਸਪਤਾਲ ਪਹੁੰਚੀ।

ਹੋਰ ਪੜ੍ਹੋ: ਅੰਮ੍ਰਿਤਸਰ 'ਚ ਸਕੂਲ ਵੈਨ ਤੇ ਆਟੋ ਦੀ ਹੋਈ ਜ਼ਬਰਦਸਤ ਟੱਕਰ, 1 ਵਿਅਕਤੀ ਦੀ ਹੋਈ ਮੌਤ

Women Givs Birth To Six Children Madhya Pradesh ਡਾਕਟਰਾਂ ਨੇ ਜਿਵੇਂ ਹੀ ਸੋਨੋਗ੍ਰਾਫ਼ੀ ਕੀਤੀ ਤਾਂ ਉਹਨਾਂ ਨੇ ਦੇਖਿਆ ਕਿ ਮਹਿਲਾ ਦੇ ਪੇਟ ਵਿਚ ਇਕ-ਦੋ ਨਹੀਂ ਬਲਕਿ 6 ਬੱਚੇ ਹਨ। ਡਾਕਟਰਾਂ ਮੁਤਾਬਕ 2 ਬੱਚਿਆਂ ਦੀ ਮੌਤ ਹੋ ਗਈ ਤੇ ਬਾਕੀ ਚਾਰ ਬੱਚਿਆਂ ਦਾ ਵਜ਼ਨ ਵੀ ਘੱਟ ਸੀ। ਇਸ ਲਈ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।

-PTC News

Related Post