ਜਨਮ ਤੋਂ ਬਾਅਦ ਬੇਟੇ ਦਾ ਭਾਰ ਦੇਖ ਹੈਰਾਨ ਰਹਿ ਗਈ ਮਾਂ, ਤਕੜੀ ਪਈ ਛੋਟੀ

By  Baljit Singh May 27th 2021 05:17 PM

ਲੰਡਨ: ਬ੍ਰਿਟੇਨ ਵਿਚ ਇਕ ਮਹਿਲਾ ਨੇ ਅਜਿਹੇ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਨੂੰ ਬਾਅਦ ਵਿਚ ਦੇਖ ਕੇ ਉਹ ਖੁਦ ਹੈਰਾਨ ਰਹਿ ਗਈ। ਦਰਅਸਲ ਉਹ ਬੱਚਾ ਇੰਨਾ ਵੱਡਾ ਤੇ ਜ਼ਿਆਦਾ ਵਜ਼ਨ ਵਾਲਾ ਸੀ ਕਿ ਨਵਜਾਤ ਬੱਚਿਆਂ ਦਾ ਭਾਰ ਤੋਲਣ ਵਾਲਾ ਕੰਡਾ ਵੀ ਛੋਟਾ ਪੈ ਗਿਆ। ਇੰਨਾ ਹੀ ਨਹੀਂ ਉਸ ਬੱਚੇ ਨੂੰ ਗਰਭ ਵਿਚੋਂ ਬਾਹਰ ਕੱਢਣ ਲਈ ਵੀ ਡਾਕਟਰਾਂ ਨੂੰ ਬਹੁਤ ਮਿਹਨਤ ਕਰਨੀ ਪਈ।

ਪੜ੍ਹੋ ਹੋਰ ਖ਼ਬਰਾਂ : ਜੈਮਾਲਾ ਤੋਂ ਬਾਅਦ ਲਾੜੀ ਦੀ ਹੋਈ ਮੌਤ, ਫਿਰ ਲਾੜੇ ਨੇ ਸਾਲੀ ਨਾਲ ਕਰ ਲਿਆ ਵਿਆਹ

27 ਸਾਲਾ ਐਮੀ ਸਮਿਥ ਤੇ ਉਨ੍ਹਾਂ ਦੇ ਪਤੀ ਜੈਕ ਬਕਿੰਘਮਸ਼ਾਇਰ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਬੇਟੇ ਨੂੰ ਦੇਖਿਆ। ਬੱਚੇ ਦਾ ਜਨਮ 25 ਮਾਰਚ ਨੂੰ ਹੋਇਆ ਸੀ। ਉਸ ਬੱਚੇ ਦਾ ਭਾਰ ਆਮ ਤੋਂ ਕਿਤੇ ਜ਼ਿਆਦਾ ਸਾਢੇ 5 ਕਿੱਲੋ ਤੋਂ ਵੀ ਜ਼ਿਆਦਾ ਸੀ। ਜਦਕਿ ਆਮ ਕਰਕੇ ਨਵਜਾਤ ਬੱਚਿਆਂ ਦਾ ਭਾਰ ਦੋ ਤੋਂ ਤਿੰਨ ਕਿੱਲੋ ਦੇ ਵਿਚਾਲੇ ਹੁੰਦਾ ਹੈ।

ਪੜ੍ਹੋ ਹੋਰ ਖ਼ਬਰਾਂ : ਕੇਂਦਰ ਦੇ ਨਵੇਂ IT ਨਿਯਮਾਂ ਉੱਤੇ ਟਵਿੱਟਰ ਨੇ ਜਾਰੀ ਕੀਤਾ ਬਿਆਨ, ਕਿਹਾ-ਜਾਰੀ ਰੱਖਾਂਗੇ ਗੱਲਬਾਤ

ਇਸ ਵਜ਼ਨੀ ਬੱਚੇ ਦੀ ਮਾਂ ਐਮੀ ਨੇ ਕਿਹਾ ਕਿ ਸਿਜ਼ੇਰੀਅਨ ਤਰੀਕੇ ਨਾਲ ਬੱਚੇ ਦੇ ਜਨਮ ਦੌਰਾਨ ਜੀਕ (ਬੱਚੇ ਦਾ ਨਾਂ) ਨੂੰ ਉਸ ਦੇ ਗਰਭ ਵਿਚੋਂ ਬਾਹਰ ਕੱਢਣ ਵਿਚ ਦੋ ਲੋਕਾਂ ਨੂੰ ਕਾਫੀ ਸਮਾਂ ਲੱਗ ਗਿਆ ਕਿਉਂਕਿ ਉਸ ਦਾ ਭਾਰ ਤੇ ਔਸਤ ਆਕਾਰ ਨਵਜਾਤ ਤੋਂ ਤਕਰੀਬਨ ਦੁੱਗਣਾ ਵੱਡਾ ਸੀ। ਜੋੜੇ ਨੂੰ ਆਪਣੀਆਂ ਅੱਖਾਂ ਉੱਤੇ ਵਿਸ਼ਵਾਸ ਨਹੀਂ ਹੋਇਆ ਜਦੋਂ ਦਾਈ ਨੇ ਬੱਚੇ ਨੂੰ ਪਹਿਲੀ ਵਾਰ ਦਿਖਾਉਣ ਦੇ ਲਈ ਉੱਪਰ ਚੁੱਕਿਆ।

ਪੜ੍ਹੋ ਹੋਰ ਖ਼ਬਰਾਂ : ਫਰਾਂਸ ਨੇ ਬ੍ਰਿਟੇਨ ਤੋਂ ਆ ਰਹੇ ਲੋਕਾਂ 'ਤੇ ਕੀਤੀ ਸਖਤੀ

ਐਮੀ ਨੇ ਦੱਸਿਆ ਕਿ ਅਸੀਂ ਜਾਣਦੇ ਸੀ ਕਿ ਸਾਡਾ ਬੱਚਾ ਕਾਫੀ ਲੰਬਾ ਹੋਵੇਗਾ ਕਿਉਂਕਿ ਸਾਰੀਆਂ ਸਕੈਨਾਂ ਦੇ ਰਾਹੀਂ ਪਤਾ ਲੱਗਿਆ ਸੀ ਕਿ ਉਹ ਕਾਫੀ ਲੰਬਾ ਹੈ। ਜੈਕ ਤੇ ਮੈਂ ਕਿਹਾ ਕਿ ਉਹ 6 ਫੁੱਟ ਦੇ ਨੇੜੇ ਹੈ। ਪਰ ਸਾਨੂੰ ਨਹੀਂ ਪਤਾ ਸੀ ਕਿ ਉਹ ਇੰਨਾ ਵੱਡਾ ਹੋਵੇਗਾ। ਐਮੀ ਨੇ ਦੱਸਿਆ ਕਿ ਜਦੋਂ ਉਸ ਨੂੰ ਤੋਲਣ ਲਈ ਕੰਡੇ ਉੱਤੇ ਰੱਖਿਆ ਤਾਂ ਉਹ ਉਸ ਉੱਤੇ ਪੂਰਾ ਨਹੀਂ ਆਇਆ ਤੇ ਉਨ੍ਹਾਂ ਨੂੰ ਭਾਰ ਤੋਲਣ ਲਈ ਅਸਥਾਈ ਤਖਤੀ ਬਣਾਉਣੀ ਪਈ। ਅਸੀਂ ਜੋ ਕੱਪੜੇ ਖਰੀਦੇ ਸਨ ਉਹ ਵੀ ਉਸ ਉੱਤੇ ਪੂਰੇ ਨਹੀਂ ਆਏ।

-PTC News

Related Post