Women T20 World Cup: ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਸੈਮੀਫਾਈਨਲ 'ਚ ਕੀਤੀ ਜਗ੍ਹਾ ਪੱਕੀ

By  Jashan A November 18th 2018 01:36 PM -- Updated: November 18th 2018 01:38 PM

Women T20 World Cup: ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਸੈਮੀਫਾਈਨਲ ਕੀਤੀ ਜਗ੍ਹਾ ਪੱਕੀ,ਨਵੀਂ ਦਿੱਲੀ : ਮਹਿਲਾ ਟੀ20 ਵਿਸ਼ਵ ਕੱਪ ਦੇ ਗਰੁਪ - ਬੀ ਦੇ ਆਪਣੇ ਅੰਤਮ ਮੁਕਾਬਲੇ ਵਿੱਚ ਭਾਰਤ ਨੇ ਆਸਟਰੇਲੀਆ ਦੇ ਖਿਲਾਫ 48 ਦੌੜਾ ਨਾਲ ਜਿੱਤ ਦਰਜ ਕੀਤੀ। ਭਾਰਤ ਦੀ ਇਸ ਜਿੱਤ ਵਿੱਚ ਓਪਨਰ ਸਿਮਰਤੀ ਮੰਧਾਨਾ ਅਤੇ ਗੇਂਦਬਾਜਾਂ ਦਾ ਖਾਸ ਯੋਗਦਾਨ ਰਿਹਾ। ਟਾਸ ਜਿੱਤ ਕੇ ਬੱਲੇਬਾਜੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰ ਵਿੱਚ 8 ਵਿਕੇਟ ਉੱਤੇ 167 ਰਣ ਬਣਾਏ, ਜਿਸ ਦੇ ਜਵਾਬ ਵਿੱਚ ਆਸਟਰੇਲੀਆਈ ਟੀਮ 19.4 ਓਵਰ ਵਿੱਚ 9 ਵਿਕੇਟ ਦੇ ਨੁਕਸਾਨ 'ਤੇ 119 ਰਣ ਹੀ ਬਣਾ ਸਕੀ।

ਉਥੇ ਹੀ ਮੋਹੰਮਦ ਕੈਫ ਨੇ ਇਸ ਮੈਚ 'ਚ ਆਸਟਰੇਲੀਆਈ ਖਿਡਾਰੀ ਟਾਇਲਾ ਅਤੇ ਭਾਰਤੀ ਖਿਡਾਰੀ ਰਾਧਾ ਯਾਦਵ ਦੁਆਰਾ ਲਏ ਗਏ ਕੈਚਾਂ ਦੀ ਸ਼ਲਾਘਾ ਕੀਤੀ। ਇਸ ਦੇ ਇਲਾਵਾ ਕੈਫ ਨੇ ਕਿਹਾ ਕਿ ਸਿਮਰਤੀ ਮੰਧਾਨਾ ਨੇ ਕਾਫ਼ੀ ਚੰਗੀ ਪਾਰੀ ਖੇਡੀ। ਉਨ੍ਹਾਂ ਨੇ ਭਾਰਤੀ ਟੀਮ ਨੂੰ ਟੂਰਨਮੈਂਟ ਦੇ ਸੈਮੀਫਾਇਨਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।

—PTC News

Related Post