ਨੌਜਵਾਨ ਨੇ ਯੂ-ਟਿਊਬ ਦੇਖ ਕੇ ਬਣਾਇਆ ਬੰਬ , ਫ਼ਿਰ ਫਟਣ ਦੇ ਡਰ ਕਾਰਨ ਲੈ ਕੇ ਪਹੁੰਚਿਆ ਥਾਣੇ

By  Shanker Badra June 15th 2021 04:28 PM -- Updated: June 15th 2021 04:29 PM

ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਦੇ ਨੰਦਨਵਨ ਥਾਣੇ ਵਿਚ ਉਸ ਸਮੇਂ ਹਲਚਲ ਮਚ ਗਈ ,ਜਦੋਂ ਰਾਹੁਲ ਪਗੜੇ ਨਾਂ ਦਾ ਇਕ ਨੌਜਵਾਨ ਹੱਥ ਵਿਚ ਬੰਬ ਵਾਲਾ ਬੈਗ ਲੈ ਕੇ ਥਾਣੇ ਵਿਚ ਦਾਖਲ ਹੋਇਆ ਅਤੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਮੇਰੇ ਬੈਗ ’ਚ ਇਕ ਬੰਬ ਹੈ। ਇਹ ਬੈਗ ਮੈਨੂੰ ਇਕ ਕਾਲਜ ਦੇ ਕੋਲ ਲਾਵਾਰਿਸ ਹਾਲਤ ’ਚ ਪਿਆ ਮਿਲਿਆ ਹੈ। ਇਹ ਸੁਣਦਿਆਂ ਹੀ ਪੁਲਿਸ ਵਾਲੇ ਹੈਰਾਨ ਰਹਿ ਗਏ।

Young man made bomb by watching it on YouTube youth was arrested Nagpur Police station ਨੌਜਵਾਨ ਨੇ ਯੂ-ਟਿਊਬ ਦੇਖ ਕੇ ਬਣਾਇਆ ਬੰਬ , ਫ਼ਿਰ ਫਟਣ ਦੇ ਡਰ ਕਾਰਨ ਲੈ ਕੇ ਪਹੁੰਚਿਆ ਥਾਣੇ

ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ 

ਰਾਹੁਲ ਨੇ ਪਹਿਲਾਂ ਨਾਗਪੁਰ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਬੰਬਾਂ ਨਾਲ ਭਰੇ ਇੱਕ ਬੈਗ ਨੂੰ ਲਾਵਾਰਿਸ ਪਏ ਦੇਖਿਆ ਸੀ ਪਰ ਜਦੋਂ ਪੁਲਿਸ ਨੂੰ ਉਸ ਉੱਤੇ ਸ਼ੱਕ ਹੋਇਆ ਤਾਂ ਉਸਨੇ ਕਬੂਲ ਕੀਤਾ ਕਿ ਉਸਨੇ ਬੰਬ ਨੂੰ ਯੂਟਿਊਬ ਵੇਖ ਕੇ ਬਣਾਇਆ ਸੀ। ਕਿਸੇ ਨੂੰ ਨੁਕਸਾਨ ਪਹੁੰਚਾਉਣਾ ,ਉਸਦਾ ਇਰਾਦਾ ਨਹੀਂ ਸੀ।

Young man made bomb by watching it on YouTube youth was arrested Nagpur Police station ਨੌਜਵਾਨ ਨੇ ਯੂ-ਟਿਊਬ ਦੇਖ ਕੇ ਬਣਾਇਆ ਬੰਬ , ਫ਼ਿਰ ਫਟਣ ਦੇ ਡਰ ਕਾਰਨ ਲੈ ਕੇ ਪਹੁੰਚਿਆ ਥਾਣੇ

ਰਾਹੁਲ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਯੂਟਿਊਬ ਦੇਖ ਕੇ ਬੰਬ ਵਰਗੀ ਇਕ ਵਸਤੂ ਬਣਾਈ ਸੀ ਪਰ ਉਸ ਤੋਂ ਬਾਅਦ ਬੰਬ ਨੂੰ ਨਕਾਰਾ ਨਹੀਂ ਕਰ ਸਕਿਆ। ਫਿਰ ਰਾਹੁਲ ਨੇ ਬੰਬ ਨੂੰ ਥੈਲੇ ਵਿੱਚ ਪਾ ਦਿੱਤਾ ਅਤੇ ਸਿੱਧਾ ਥਾਣੇ ਚਲਾ ਗਿਆ। ਜਦੋਂ ਇਹ ਨੌਜਵਾਨ ਥਾਣੇ ਪਹੁੰਚਿਆ ਤਾਂ ਪੂਰੇ ਥਾਣੇ 'ਚ ਹਲਚਲ ਮਚ ਗਈ। ਰਾਹੁਲ ਨੇ ਕਿਹਾ ਕਿ ਉਸ ਨੇ ਪੈਟਰੋਲ ਦੀ ਬੋਤਲ ਅਤੇ ਬੈਟਰੀ ਦੀ ਮਦਦ ਨਾਲ ਬੰਬ ਬਣਾ ਲਿਆ।

Young man made bomb by watching it on YouTube youth was arrested Nagpur Police station ਨੌਜਵਾਨ ਨੇ ਯੂ-ਟਿਊਬ ਦੇਖ ਕੇ ਬਣਾਇਆ ਬੰਬ , ਫ਼ਿਰ ਫਟਣ ਦੇ ਡਰ ਕਾਰਨ ਲੈ ਕੇ ਪਹੁੰਚਿਆ ਥਾਣੇ

25 ਸਾਲਾ ਰਾਹੁਲ ਨਾਮੀ ਉਕਤ ਵਿਅਕਤੀ ਨੇ ਦੱਸਿਆ ਕਿ ਉਹ ਇਕ ਸੈਲੂਨ ’ਚ ਕੰਮ ਕਰਦਾ ਹੈ। ਸ਼ਹਿਰ ਦੇ ਸਾਈਂ ਬਾਬਾ ਨਗਰ ਇਲਾਕੇ ’ਚ ਕਿਰਾਏ ਦੇ ਇਕ ਮਕਾਨ ’ਚ ਰਹਿੰਦਾ ਹੈ। ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਤਿੰਨਾਂ ਭੈਣਾਂ ਦਾ ਵਿਆਹ ਹੋ ਚੁੱਕਾ ਹੈ। ਯੂ-ਟਿਊਬ ’ਤੇ ਇਕ ਵੀਡੀਓ ਦੇਖ ਕੇ ਉਸ ਨੇ ਬੰਬ ਬਣਾਉਣਾ ਸਿੱਖਿਆ ਅਤੇ ਖੁਦ ਹੀ ਬੰਬ ਬਣਾਉਣ ਦਾ ਫੈਸਲਾ ਵੀ ਕੀਤਾ ਸੀ।

Young man made bomb by watching it on YouTube youth was arrested Nagpur Police station ਨੌਜਵਾਨ ਨੇ ਯੂ-ਟਿਊਬ ਦੇਖ ਕੇ ਬਣਾਇਆ ਬੰਬ , ਫ਼ਿਰ ਫਟਣ ਦੇ ਡਰ ਕਾਰਨ ਲੈ ਕੇ ਪਹੁੰਚਿਆ ਥਾਣੇ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ , ਕੋਰੋਨਾ ਪਾਬੰਦੀਆਂ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ

ਪੁਲਿਸ ਅਧਿਕਾਰੀਆਂ ਮੁਤਾਬਕ ਰਾਹੁਲ ਨੇ ਦੱਸਿਆ ਕਿ ਬੰਬ ਬਣਾਉਣ ਪਿਛੋਂ ਉਹ ਡਰ ਗਿਆ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਦਾ ਹੁਣ ਕੀ ਕੀਤਾ ਜਾਵੇ?  ਉਸ ਨੇ ਇਸ ਬੰਬ ਨੂੰ ਪੁਲਿਸ ਨੂੰ ਸੌਂਪਣ ਦਾ ਫੈਸਲਾ ਕੀਤਾ। ਰਾਹੁਲ ਦਾ ਅੱਤਵਾਦ ਨਾਲ ਕੋਈ ਸੰਬੰਧ ਹੋਣ ਦੇ ਖਦਸ਼ੇ ਤੋਂ ਇਨਕਾਰ ਕਰਦੇ ਹੋਏ ਪੁਲਸ ਨੂੰ ਕਿਹਾ ਕਿ ਉਸ ਦਾ ਬੰਬ ਬਣਾਉਣ ਪਿਛੋਂ ਕਿਸੇ ਦਾ ਨੁਕਸਾਨ ਕਰਨ ਦਾ ਇਰਾਦਾ ਨਹੀਂ ਸੀ। ਫਿਰ ਵੀ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

-PTCNews

Related Post