ਮੁੱਖ ਖਬਰਾਂ

ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ , ਕੋਰੋਨਾ ਪਾਬੰਦੀਆਂ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ

By Shanker Badra -- June 15, 2021 10:06 am -- Updated:Feb 15, 2021

ਚੰਡੀਗੜ੍ਹ : ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਦੁਪਹਿਰ ਤਿੰਨ ਵਜੇ ਹੋਵੇਗੀ। ਇਸ ਮੀਟਿੰਗ ਵਿਚ ਕੋਰੋਨਾ ਪਾਬੰਦੀਆਂ ਬਾਰੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ।

Punjab Lockdown News : Punjab Covid Review Committee meeting today, corona Restrictions decision ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ , ਕੋਰੋਨਾ ਪਾਬੰਦੀਆਂ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ

ਪੰਜਾਬ 'ਚ ਲਗਾਤਾਰ ਘੱਟ ਰਹੇ ਕੋਰੋਨਾ ਦੇ ਮਾਮਲੇ, ਪਾਜ਼ੇਟਿਵ ਰੇਟ ਘੱਟ ਕੇ 1.46 ਫ਼ੀਸਦੀ ਤੱਕ ਪੁਹੰਚਿਆ ਹੈ। ਕੋਰੋਨਾ ਦੇ ਕੇਸਾਂ ਵਿਚ ਕਮੀ ਆ ਰਹੀ ਹੈ ਪਰ ਮੋਤਾਂ ਦਾ ਅੰਕੜਾ ਅਜੇ ਵੀ ਡਰਾਉਣਾ ਹੀ ਹੈ। ਇਸ ਲਈ ਪੰਜਾਬ ਵਿਚ ਕਈ ਤਰ੍ਹਾਂ ਦੀ ਪਾਬੰਦੀਆ ਲਗਾਈਆਂ ਗਈਆਂ ਸਨ।

Punjab Lockdown News : Punjab Covid Review Committee meeting today, corona Restrictions decision ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ , ਕੋਰੋਨਾ ਪਾਬੰਦੀਆਂ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ

ਕੋਰੋਨਾ ਦੇ ਨਵੇਂ ਮਾਮਲਿਆ ਦੀ ਘੱਟਦੀ ਗਿਣਤੀ ਕਾਰਨ ਹੋ ਸਕਦਾ ਹੈ ਕਿ ਅੱਜ ਮੁੱਖ ਮੰਤਰੀ ਕੈਪਟਨ ਵਲੋਂ ਹੋਣ ਵਾਲੀ ਮੀਟਿੰਗ ਵਿਚ ਕੋਈ ਵੱਡੀ ਫੈਸਲਾ ਲੈ ਸਕਦੇ ਹਨ। ਕੋਰੋਨਾ ਦੇ ਅੰਕੜੇ ਵੱਡੇ ਪੱਧਰ ‘ਤੇ ਘੱਟਣ ਕਾਰਨ ਬੰਦਸ਼ਾਂ ਵਿਚ ਹੋਰ ਢਿੱਲ ਦਿੱਤੀ ਜਾ ਸਕਦੀ ਹੈ।

Punjab Lockdown News : Punjab Covid Review Committee meeting today, corona Restrictions decision ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ , ਕੋਰੋਨਾ ਪਾਬੰਦੀਆਂ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ

ਕੋਵਿਡ ਵੈਕਸੀਨੇਸ਼ਨ ਲਈ ਵੀ ਕੋਈ ਐਲਾਨ ਕੀਤਾ ਜਾ ਸਕਦਾ ਹੈ ਕਿਉਂਕਿ ਹੁਣ ਤੱਕ ਪੰਜਾਬ ਵਿਚ ਹਾਲੇ ਕੋਰੋਨਾ ਟੀਕੇ ਦੀ ਗਿਣਤੀ ਬਹੁਤ ਘੱਟ ਰਹੀ ਹੈ। ਸਿਰਫ 14 ਪ੍ਰਤੀਸ਼ਤ ਲੋਕਾਂ ਨੇ ਹੀ ਵੈਕਸੀਨ ਲਈ ਹੈ। ਅੱਜ ਹੋਣ ਵਾਲ਼ੀ ਮੀਟਿੰਗ ਵਿਚ ਕੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਹ ਤਾਂ ਕੁੱਝ ਦੇਰ ਤੱਕ ਪਤਾ ਲੱਗੇਗਾ।
-PTCNews

  • Share