ਵੱਡੀ ਵਾਰਦਾਤ, ਮਹਿਜ਼ 20 ਰੁਪਇਆ ਬਦਲੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

By  Jashan A February 8th 2020 07:49 PM

ਫਾਜ਼ਿਲਕਾ: ਫਾਜ਼ਿਲਕਾ 'ਚ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ, ਬੀਤੇ ਦਿਨ ਬਰਗਰ ਦੇ ਸਿਰਫ 20 ਰੁਪਇਆ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਇੱਕ ਨੌਜਵਾਨ ਬਰਗਰ ਖਾਣ ਆਇਆ ਅਤੇ ਉਸ ਨੇ ਰੇਹੜੀ ਚਾਲਕ ਸੁਖਵਿੰਦਰ ਮਸੀਹ ਕੋਲੋਂ ਬਰਗਰ ਖਾਧਾ ਜਦੋਂ ਰੇਹੜੀ ਚਾਲਕ ਨੇ ਉਕਤ ਨੌਜਵਾਨ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੌਜਵਾਨ ਨੇ ਸੁਖਵਿੰਦਰ ਨਾਲ ਝਗੜਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਰੇਸ਼ਮ ਨੇ ਸੁਖਵਿੰਦਰ ਦੇ ਪਤਾਲੂ 'ਚ ਜ਼ੋਰਦਾਰ ਗੋਡਾ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ।ਇਸ ਘਟਨਾ ਦੀ ਸੂਚਨਾ ਮਿਲਿਦਿਆ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ: ਰਾਤੋ-ਰਾਤ ਕਰੋੜਪਤੀ ਬਣਿਆ ਪੇਂਟਰ , ਨਿਕਲੀ 2 ਕਰੋੜ ਦੀ ਲਾਟਰੀ

ਪੁਲਿਸ ਅਧਿਕਾਰੀਆਂ ਮੁਤਾਬਕ ਰੇਸ਼ਮ ਸਿੰਘ ਮ੍ਰਿਤਕ ਸੁਖਵਿੰਦਰ ਮਸੀਹ ਦਾ ਗੁਆਂਢੀ ਹੈ ਅਤੇ ਇਨ੍ਹਾਂ ਦਾ ਬਰਗਰ ਦੇ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਥਿਤ ਮੁਲਜ਼ਮ ਨੌਜਵਾਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਰੇਸ਼ਮ ਮੌਕੇ ਤੋਂ ਫਰਾਰ ਹੋ ਗਿਆ, ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

-PTC News

Related Post