ਸਾਰਟ ਸਰਕਟ ਕਾਰਨ ਘਰ 'ਚ ਲੱਗੀ ਅੱਗ, ਘਰੇਲੂ ਸਮਾਨ ਸੜ ਕੇ ਸੁਆਹ, ਪੰਜਾਬ ਪੁਲਿਸ ਦੇ ਜਵਾਨ ਗੋਲਡੀ ਨੇ ਕੀਤੀ ਪਰਿਵਾਰ ਦੀ ਮਦਦ

By  Jashan A January 21st 2020 01:42 PM -- Updated: January 21st 2020 01:54 PM

ਸਾਰਟ ਸਰਕਟ ਕਾਰਨ ਘਰ 'ਚ ਲੱਗੀ ਅੱਗ, ਘਰੇਲੂ ਸਮਾਨ ਸੜ ਕੇ ਸੁਆਹ, ਪੰਜਾਬ ਪੁਲਿਸ ਦੇ ਜਵਾਨ ਗੋਲਡੀ ਨੇ ਕੀਤੀ ਪਰਿਵਾਰ ਦੀ ਮਦਦ ,ਜ਼ੀਰਾ: ਜ਼ੀਰਾ ਦੇ ਪਿੰਡ ਮੀਹਾਂ ਸਿੰਘ ਵਾਲਾ ਵਿਖੇ ਬੀਤੀ ਰਾਤ ਇਕ ਗਰੀਬ ਪਰਿਵਾਰ ਦੇ ਘਰ ਵਿੱਚ ਬਿਜਲੀ ਦੇ ਸਾਰਟ ਸਰਕਟ ਕਾਰਣ ਅੱਗ ਲੱਗ ਗਈ ਅਤੇ ਪਰਿਵਾਰ ਦਾ ਸਾਰਾ ਘਰੇਲੂ ਸਮਾਨ ਫਰਿਜ, ਪੱਖਾ, ਬਿਸਤਰੇ ਅਤੇ ਕੱਪੜੇ ਸੜ ਕੇ ਸੁਆਹ ਹੋ ਗਏ।ਪਰ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Fire ਮੌਕੇ ਤੇ ਪਹੁੰਚੇ ਆਢੀਆਂ -ਗੁਆਂਢੀਆਂ ਨੇ ਜਦ ਤੱਕ ਅੱਗ ਤੇ ਕਾਬੂ ਤੱਦ ਤੱਕ ਪਰਿਵਾਰ ਦਾ ਸਾਰਾ ਘਰੇਲੂ ਸਮਾਲ ਸੜ ਕੇ ਸੁਆਹ ਹੋ ਚੁੱਕਿਆ ਸੀ, ਪਰ ਜਿਉ ਹੀ ਦਿਨ ਚੜਿਆਂ ਤਾ ਸੋਸ਼ਲ ਮੀਡੀਆਂ ਰਾਹੀ ਇਸ ਹਾਦਸੇ ਦੀ ਖਬਰ ਮਿਲਦਿਆਂ ਹੀ ਗਰੀਬਾਂ ਦਾ ਮਸੀਹਾ ਪੰਜਾਬ ਪੁਲਿਸ ਹੈਲਪਿੰਗ ਹੈਡਸ ਦਾ ਨੌਜਵਾਨ ਅਜੈਬ ਸਿੰਘ ਗੋਲਡੀ ਪਰਿਵਾਰ ਲਈ ਸਾਰਾ ਘਰ ਦਾ ਸਮਾਨ ਲੈ ਕੇ ਪਰਿਵਾਰ ਕੋਲ ਪਹੁੰਚ ਗਿਆ ਅਤੇ ਪੀੜਿਤ ਪਰਿਵਾਰ ਨੂੰ ਦਿਲਾਸਾ ਦਿੱਤਾ।

ਹੋਰ ਪੜ੍ਹੋ:ਪਰਾਲੀ ਦੇ ਧੂੰਏਂ ਕਾਰਨ ਖੇਤਾਂ 'ਚ ਪਲਟੀ ਕਾਰ ਸੜ ਕੇ ਹੋਈ ਸੁਆਹ ,ਔਰਤਾਂ ਸਮੇਤ 4 ਜ਼ਖਮੀ

Fire ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਪੀੜਿਤ ਔਰਤ ਕਮਲਜੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਜਦੋ ਉਹ ਅਪਣੇ ਦੋਨੋ ਬੱਚਿਆਂ ਨਾਲ ਕਮਰੇ 'ਚ ਸੁੱਤੀ ਪਈ ਸੀ ਤਾਂ ਅਚਾਨਕ ਕਮਰੇ ਵਿੱਚ ਅੱਗ ਲੱਗ ਗਈ, ਜਿਸ ਦਾ ਪਤਾ ਲੱਗਦਿਆਂ ਹੀ ਉਹ ਅਪਣੇ ਬੱਚਿਆਂ ਸਣੇ ਕਮਰੇ ਚੋ ਬਾਹਰ ਆ ਗਈ ਅਤੇ ਅਪਣੀ ਮਦਦ ਲਈ ਰੌਲਾ ਪਾਇਆ ਪਰ ਜਦ ਤੱਕ ਆਂਢ-ਗੁਆਂਢ ਇਸ ਗਰੀਬ ਔਰਤ ਦੀ ਮਦਦ ਲਈ ਆਇਆ ਤੱਦ ਤੱਕ ਘਰ ਦਾ ਸਾਹਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆਂ ਸੀ।

Fire ਪਰਿਵਾਰ ਦੀ ਮਦਦ ਲਈ ਪਹੁੰਚੇ ਪੰਜਾਬ ਪੁਲਿਸ ਹੈਲਪਿੰਗ ਹੈਡਸ ਦੇ ਨੌਜਵਾਨ ਅਜੈਬ ਸਿੰਘ ਗੋਲਡੀ ਨੇ ਦੱਸਿਆ ਕਿ ਸਵੇਰੇ ਜਿਉ ਹੀ ਕਿਸੇ ਨੇ ਉਹਨਾਂ ਨੂੰ ਇਸ ਹਾਦਸੇ ਬਾਰੇ ਫੋਨ 'ਤੇ ਜਾਣਕਾਰੀ ਦਿੱਤੀ ਤਾਂ ਤੁਰੰਤ ਉਹ ਅਪਣੀ ਟੀਮ ਦੇ ਨਾਲ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਏ ਅਤੇ ਪਰਿਵਾਰ ਦੀ ਬਣਦੀ ਮਦਦ ਕੀਤੀ।

-PTC News

Related Post