ਅੰਮ੍ਰਿਤਸਰ: ਐਂਡ੍ਰਿਊ ਸ਼ੀਰ ਨੇ ਲਈ ਗਰੀਬ ਬੱਚਿਆਂ ਦੀ ਸਾਰ, ਪਹੁੰਚੇ ਪਿੰਗਲਵਾੜਾ ਸੋਸਾਇਟੀ
ਅੰਮ੍ਰਿਤਸਰ: ਐਂਡ੍ਰਿਊ ਸ਼ੀਰ ਨੇ ਲਈ ਗਰੀਬ ਬੱਚਿਆਂ ਦੀ ਸਾਰ, ਪਹੁੰਚੇ ਪਿੰਗਲਵਾੜਾ ਸੋਸਾਇਟੀ ਅੰਮ੍ਰਿਤਸਰ: ਬੀਤੇ ਦਿਨ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸ਼ੀਰ ਅੰਮ੍ਰਿਤਸਰ ਪਹੁੰਚੇ। ਜਿਸ ਦੌਰਾਨ ਉਹਨਾਂ ਨੇ ਵੱਖ ਵੱਖ ਸਥਾਨਾਂ ਦਾ ਦੌਰਾ ਕੀਤਾ। ਪਹਿਲਾ ਉਹ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ, ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਂਦੇ ਹੋਏ ਉਹਨਾਂ ਨੇ ਲੰਗਰ ਹਾਲ ਵਿੱਚ ਵੀ ਸੇਵਾ ਕੀਤੀ। ਇਸ ਮੌਕੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਟ ਕੀਤਾ ਗਿਆ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਦੀ ਪਿੰਗਲਵਾੜਾ ਸੋਸਾਇਟੀ 'ਚ ਗਏ, ਜਿਥੇ ਉਨ੍ਹਾਂ ਨੇ ਗਰੀਬ ਤੇ ਬੇਸਹਾਰਾ ਲੋਕਾਂ ਨਾਲ ਗੱਲਬਾਤ ਕੀਤੀ। ਹੋਰ ਪੜ੍ਹੋ: ਸਿੱਖ ਇਤਿਹਾਸ:”ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ” ਉਨ੍ਹਾਂ ਨੂੰ ਪੰਜਾਬ 'ਚ ਗਰੀਬ ਤੇ ਅਪਾਹਜਪੁਣੇ ਨਾਲ ਪ੍ਰਭਾਵਿਤ ਬੱਚਿਆਂ ਤੇ ਪਰਿਵਾਰਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਸ਼ਾਨਦਾਰ ਕੰਮ ਦਾ ਪਤਾ ਲੱਗਿਆ। ਜਿ ਜਿਸ ਦੌਰਾਨ ਉਹਨਾਂ ਨੇ ਕੰਮ ਨੂੰ ਦੇਖਦਿਆਂ ਹੋਇਆ ਸੋਸਾਇਟੀ ਦੇ ਨੁਮਾਇੰਦਿਆਂ ਦੀ ਸ਼ਲਾਘਾ ਵੀ ਕੀਤੀ। —PTC News