Mon, Apr 29, 2024
Whatsapp

ਪਰਮਜੀਤ ਕੌਰ ਦੀ ਸ਼ਾਨਦਾਰ ਕਲਾ , ਕੱਪੜੇ 'ਤੇ ਕਢਾਈ ਨਾਲ ਬਣਾਈ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ

Written by  Shanker Badra -- June 18th 2018 02:51 PM -- Updated: June 18th 2018 02:58 PM
ਪਰਮਜੀਤ ਕੌਰ ਦੀ ਸ਼ਾਨਦਾਰ ਕਲਾ , ਕੱਪੜੇ 'ਤੇ ਕਢਾਈ ਨਾਲ ਬਣਾਈ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ

ਪਰਮਜੀਤ ਕੌਰ ਦੀ ਸ਼ਾਨਦਾਰ ਕਲਾ , ਕੱਪੜੇ 'ਤੇ ਕਢਾਈ ਨਾਲ ਬਣਾਈ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ

ਪਰਮਜੀਤ ਕੌਰ ਦੀ ਸ਼ਾਨਦਾਰ ਕਲਾ , ਕੱਪੜੇ 'ਤੇ ਕਢਾਈ ਨਾਲ ਬਣਾਈ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ:ਅੰਮ੍ਰਿਤਸਰ ਦੀ ਪਰਮਜੀਤ ਕੌਰ ਨੇ ਆਪਣੀ ਸ਼ਾਨਦਾਰ ਕਲਾਕਾਰੀ ਪੇਸ਼ ਕੀਤੀ ਹੈ।ਪਰਮਜੀਤ ਕੌਰ ਨੇ ਧਾਗੇ ਦੀ ਕਢਾਈ ਨਾਲ ਕੱਪੜੇ 'ਤੇ ਇੱਕ ਤਸਵੀਰ ਬਣਾਈ ਜਾ ਰਹੀ ਹੈ ਤੇ ਇਹ ਤਸਵੀਰ ਵੀ ਉਸ ਸਥਾਨ ਦੀ ਹੈ,ਜਿੱਥੇ ਦੁਨੀਆ ਦੇ ਲਗਭਗ ਹਰ ਬੰਦੇ ਦਾ ਸੀਸ ਝੁਕਦਾ ਹੈ।amritsar parmjeet kaur clothe on Embroidered Created Picture Sri Darbar Sahib Pictureਪਰਮਜੀਤ ਕੌਰ ਨੇ ਆਪਣੇ ਹੱਥੀ ਧਾਗੇ ਦੀ ਕਢਾਈ ਨਾਲ ਸ੍ਰੀ ਹਰਿਮੰਦਰ ਸਾਹਿਬ ਤੇ ਦਸਾਂ ਗੁਰੂ ਸਾਹਿਬਾਨਾਂ ਦੀ ਬਾਕਮਾਲ ਤਸਵੀਰ ਬਣਾਈ ਗਈ ਹੈ।amritsar parmjeet kaur clothe on Embroidered Created Picture Sri Darbar Sahib Pictureਪਰਮਜੀਤ ਕੌਰ ਵੱਲੋਂ ਤੋਪਾ-ਤੋਪਾ ਪਰੋਂ ਕੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨੂੰ ਕੱਪੜੇ ਉੱਤੇ ਉਤਾਰਨਾ ਕਿਸੇ ਕਰਾਮਾਤ ਤੋਂ ਘੱਟ ਨਹੀਂ।ਇਹ ਕਰਾਮਾਤ ਅੰਮ੍ਰਿਤਸਰ ਦੀ ਪਰਮਜੀਤ ਕੌਰ ਕਪੂਰ ਨੇ ਕੀਤਾ ਹੈ।ਪਰਮਜੀਤ ਕੌਰ ਨੂੰ ਇਹ ਤਸਵੀਰ ਬਣਾਉਣ ਦੇ ਲਈ ਲੱਗਭਗ 3 ਸਾਲ ਦਾ ਸਮਾਂ ਲੱਗਾ ਹੈ।ਇਸ ਕਲਾਕਾਰੀ ਲਈ ਮੁਲਕ ਦਾ ਸਭ ਤੋਂ ਵੱਡਾ ਨੈਸ਼ਨਲ ਐਵਾਰਡ ਵੀ ਮਿਲਿਆ ਹੈ।ਪਰਮਜੀਤ ਕੌਰ ਪੇਸ਼ੇ ਤੋਂ ਫੈਸ਼ਨ ਡਿਜ਼ਾਇਨਰ ਵੀ ਹੈ ਅਤੇ 15 ਸਾਲਾ ਤੋਂ ਕਢਾਈ ਦੀ ਕਲਾ ਨਾਲ ਜੁੜੀ ਹੋਈ ਹੈ।amritsar parmjeet kaur clothe on Embroidered Created Picture Sri Darbar Sahib Pictureਪਰਮਜੀਤ ਕੌਰ ਵੱਲੋਂ ਤਿਆਰ ਕੀਤੀ ਗਈ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨੂੰ ਕੌਮੀ ਅਜਾਇਬ ਘਰ ਵਿੱਚ ਲਗਾਇਆ ਗਿਆ ਹੈ ਤਾਂ ਜੋ ਇਸ ਖ਼ੂਬਸੂਰਤ ਸਿਰਜਣਾ ਰਾਹੀਂ ਸ੍ਰੀ ਦਰਬਾਰ ਸਾਹਿਬ ਦੀ ਰੂਹਾਨੀਅਤ ਦੁਨੀਆਂ ਦੇ ਲੋਕ ਦੇਖ ਸਕਣ।amritsar parmjeet kaur clothe on Embroidered Created Picture Sri Darbar Sahib Pictureਪਰਮਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਇਸ ਸ਼ੌਕ ਨੂੰ ਕਿੱਤੇ ਵਜੋਂ ਅਪਣਾ ਕੇ ਕੰਮ ਕਰ ਰਹੀ ਹੈ,ਜਿਸਦੇ ਲਈ ਪਰਿਵਾਰ ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ।ਸ੍ਰੀ ਦਰਬਾਰ ਸਾਹਿਬ ਦੀ ਇਸ ਤਸਵੀਰ ਦੇ ਲਈ ਉਸਦੇ ਪਤੀ ਨੇ ਉਸਨੂੰ ਸੁਝਾਅ ਦਿੱਤਾ ਸੀ। https://www.facebook.com/ptcnewsamritsar/videos/775132096210098/ -PTCNews


Top News view more...

Latest News view more...