ਦੇਖੋ ਪੁਲਿਸ ਦਾ ਹੈਵਾਨੀਅਤ ਭਰਿਆ ਚਿਹਰਾ ,ਕੈਮਰੇ 'ਤੇ ਬੇਨਕਾਬ ਹੋਇਆ ਪੁਲਿਸ ਦਾ ਚਿਹਰਾ
ਦੇਖੋ ਪੁਲਿਸ ਦਾ ਹੈਵਾਨੀਅਤ ਭਰਿਆ ਚਿਹਰਾ ,ਕੈਮਰੇ 'ਤੇ ਬੇਨਕਾਬ ਹੋਇਆ ਪੁਲਿਸ ਦਾ ਚਿਹਰਾ:ਪੰਜਾਬ ਪੁਲਿਸ ਦਾ ਇੱਕ ਹੋਰ ਅਣਮਨੁੱਖੀ ਚਿਹਰਾ ਸਾਹਮਣੇ ਆਇਆ ਹੈ।ਅੰਮ੍ਰਿਤਸਰ ਪੁਲਿਸ ਨੇ ਇੱਕ ਵਾਰ ਫ਼ਿਰ ਅਜਿਹਾ ਸ਼ਰਮਨਾਕ ਕਾਰਾ ਕਰ ਦਿੱਤਾ ਹੈ ਕਿ ਪੁਲਿਸ ਦਾ ਅਸਲੀ ਚਿਹਰਾ ਕੈਮਰੇ 'ਤੇ ਬੇਨਕਾਬ ਹੋ ਗਿਆ ਹੈ।ਅੰਮ੍ਰਿਤਸਰ ਪੁਲਿਸ ਨੇ ਅੱਜ ਸਵੇਰੇ ਇੱਕ ਔਰਤ ਨੂੰ ਗੱਡੀ ਦੇ ਉੱਪਰ ਬੰਨ ਕੇ ਸ਼ਰੇਆਮ ਪੂਰੇ ਪਿੰਡ 'ਚ ਘੁਮਾਇਆ ਹੈ।ਇਸ ਪੂਰੇ ਮਾਮਲੇ ਦਾ ਲੋਕਾਂ ਨੇ ਵੀਡੀਓ ਬਣਾ ਲਿਆ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।ਅੰਮ੍ਰਿਤਸਰ ਪੁਲਿਸ ਦੀ ਇਹ ਕਰਤੂਤ ਸ਼ਰਮਸਾਰ ਕਰਨ ਵਾਲੀ ਹੈ। ਜਾਣਕਾਰੀ ਅਨੁਸਾਰ ਚਵਿੰਡਾ ਦੇਵੀ ਵਿਖੇ ਅੰਮ੍ਰਿਤਸਰ ਪੁਲਿਸ ਦੇ ਕੁੱਝ ਮੁਲਾਜ਼ਮ ਦੋਸ਼ੀ ਨੂੰ ਫੜਨ ਲਈ ਉਸਦੇ ਘਰ ਗਏ ਸਨ।ਉਸ ਸਮੇਂ ਦੋਸ਼ੀ ਤਾਂ ਘਰ ਵਿੱਚ ਨਹੀਂ ਮਿਲਿਆ ਪਰ ਪੁਲਿਸ ਨੇ ਉਸਦੀ ਪਤਨੀ ਨੂੰ ਹੀ ਪੁਲਿਸ ਦੀ ਗੱਡੀ ਦੀ ਛੱਤ 'ਤੇ ਬੰਨ ਲਿਆ।ਇਨ੍ਹਾਂ ਹੀ ਨਹੀਂ ਉਸ ਔਰਤ ਨੂੰ ਗੱਡੀ ਦੇ ਉੱਪਰ ਬੰਨ ਕੇ ਪੂਰੇ ਪਿੰਡ 'ਚ ਘੁਮਾਇਆ ਗਿਆ ਹੈ। ਜਦੋਂ ਇਸ ਦਾ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਤਾਂ ਪੁਲਿਸ ਮੁਲਾਜ਼ਮ ਉਕਤ ਔਰਤ ਨੂੰ ਸੁੱਟ ਕੇ ਫਰਾਰ ਹੋ ਗਏ।ਜਿਸ ਨਾਲ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। -PTCNews