ਅੰਮ੍ਰਿਤਸਰ: ਕੋਰ ਕਮੇਟੀ ਦੀ ਬੈਠਕ 'ਚ ਵੱਡਾ ਫੈਸਲਾ, ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲੇ ਲੜੇਗਾ ਅਕਾਲੀ ਦਲ
ਅੰਮ੍ਰਿਤਸਰ: ਕੋਰ ਕਮੇਟੀ ਦੀ ਬੈਠਕ 'ਚ ਵੱਡਾ ਫੈਸਲਾ, ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲੇ ਲੜੇਗਾ ਅਕਾਲੀ ਦਲ,ਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੋਰ ਕਮੇਟੀ ਦੀ ਮੀਟਿੰਗ ਜਾਰੀ ਹੈ। ਜਿਸ ਦੌਰਾਨ ਉਹਨਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਬੀ ਜੇ ਪੀ ਤੋਂ ਅਲੱਗ ਹੋ ਕੇ ਲੜਨ ਦਾ ਫੈਸਲਾ ਲਿਆ ਹੈ।ਇਸ ਮੀਟਿੰਗ 'ਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਨਿਰਮਲ ਸਿੰਘ ਕਾਹਲੋਂ, ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਡਾਕਟਰ ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਬੀਬੀ ਉਪਿੰਦਰਜੀਤ ਕੌਰ, ਗੁਲਜ਼ਾਰ ਸਿੰਘ ਰਣੀਕੇ ਸਮੇਤ ਸਮੁੱਚੀ ਲੀਡਰਸ਼ਿਪ ਮੌਜੂਦ ਹੈ। ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੇ ਬ੍ਰਹਮਪੁਰਾ-ਅਜਨਾਲਾ ਸਮੇਤ ਹੋਰਾਂ ਸਾਥੀਆਂ ਨੂੰ 6 ਸਾਲਾਂ ਲਈ ਦਿਖਾਇਆ ਬਾਹਰ ਦਾ ਰਸਤਾ ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੀਆਂ 90 ਸੀਟਾਂ 'ਤੇ 21 ਅਕਤੁਰਬ ਨੂੰ ਵੋਟਿੰਗ ਹੋਵੇਗੀ। ਜਿਨ੍ਹਾਂ ਦੇ ਨਤੀਜੇ 'ਚ 24 ਅਕਤੂਬਰ ਨੂੰ ਐਲਾਨੇ ਜਾਣਗੇ। -PTC News