Fri, Apr 26, 2024
Whatsapp

ਸ਼੍ਰੋਮਣੀ ਅਕਾਲੀ ਦਲ ਨੇ ਬ੍ਰਹਮਪੁਰਾ-ਅਜਨਾਲਾ ਸਮੇਤ ਹੋਰਾਂ ਸਾਥੀਆਂ ਨੂੰ 6 ਸਾਲਾਂ ਲਈ ਦਿਖਾਇਆ ਬਾਹਰ ਦਾ ਰਸਤਾ

Written by  Joshi -- November 11th 2018 06:25 PM
ਸ਼੍ਰੋਮਣੀ ਅਕਾਲੀ ਦਲ ਨੇ ਬ੍ਰਹਮਪੁਰਾ-ਅਜਨਾਲਾ ਸਮੇਤ ਹੋਰਾਂ ਸਾਥੀਆਂ ਨੂੰ 6 ਸਾਲਾਂ ਲਈ ਦਿਖਾਇਆ ਬਾਹਰ ਦਾ ਰਸਤਾ

ਸ਼੍ਰੋਮਣੀ ਅਕਾਲੀ ਦਲ ਨੇ ਬ੍ਰਹਮਪੁਰਾ-ਅਜਨਾਲਾ ਸਮੇਤ ਹੋਰਾਂ ਸਾਥੀਆਂ ਨੂੰ 6 ਸਾਲਾਂ ਲਈ ਦਿਖਾਇਆ ਬਾਹਰ ਦਾ ਰਸਤਾ

ਸ਼੍ਰੋਮਣੀ ਅਕਾਲੀ ਦਲ ਨੇ ਬ੍ਰਹਮਪੁਰਾ-ਅਜਨਾਲਾ ਸਮੇਤ ਹੋਰਾਂ ਸਾਥੀਆਂ ਨੂੰ 6 ਸਾਲਾਂ ਲਈ ਦਿਖਾਇਆ ਬਾਹਰ ਦਾ ਰਸਤਾ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਬੜੇ ਭਾਰੀ ਮਨ ਨਾਲ ਫੈਸਲਾ ਲੈਂਦਿਆਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ, ਉਹਨਾਂ ਦੇ ਸਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੇ ਸਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ-ਵਿਰੋਧੀ ਕਾਰਵਾਈਆਂ ਕਰਨ ਲਈ 6 ਸਾਲਾਂ ਲਈ ਸਾਰਿਆਂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਖਾਰਿਜ ਕਰ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਸ੍ਰੀ ਹਰਚਰਨ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਨੇ ਅਫਸੋਸ ਜਤਾਇਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੋਵਾਂ ਦੇ ਸਪੁੱਤਰਾਂ ਨੇ ਪਾਰਟੀ ਆਗੂਆਂ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਦਿੱਤੇ ਮਾਣ ਸਤਿਕਾਰ ਅਤੇ ਉਹਨਾਂ ਪ੍ਰਤੀ ਦਿਖਾਈ ਦਰਿਆਦਿਲੀ ਦਾ ਨਜਾਇਜ਼ ਲਾਭ ਚੁੱਕਿਆ ਗਿਆ ਹੈ ਅਤੇ ਉਹਨਾਂ ਨੇ ਪਾਰਟੀ ਅਤੇ ਸੀਨੀਅਰ ਲੀਡਰਸ਼ਿਪ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਹੈ। ਬੈਂਸ ਨੇ ਦੱਸਿਆ ਕਿ ਕੋਰ ਕਮੇਟੀ ਨੇ ਮਹਿਸੂਸ ਕੀਤਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਆਗੂਆਂ ਵੱਲੋਂ ਉਹਨਾਂ ਅਤੇ ਪਾਰਟੀ ਉੱਤੇ ਕੀਤੇ ਕੋਝੇ ਹਮਲਿਆਂ ਪ੍ਰਤੀ ਬਹੁਤ ਹੀ ਸਹਿਣਸ਼ੀਲਤਾ, ਹਲੀਮੀ ਅਤੇ ਸਬਰ ਵਾਲਾ ਰੁਖ ਬਣਾਈ ਰੱਖਿਆ, ਜਿਸ ਕਰਕੇ ਬ੍ਰਹਮਪੁਰਾ ਅਤੇ ਅਜਨਾਲਾ ਇਹਨਾਂ ਦੋਵੇਂ ਆਗੂਆਂ ਦੀ ਫਰਾਖਦਿਲੀ ਦਾ ਲਾਭ ਉਠਾਉਂਦੇ ਗਏ। ਬ੍ਰਹਮਪੁਰਾ ਨੂੰ ਹਮੇਸ਼ਾਂ ਹੀ ਉਹਨਾਂ ਦੇ ਆਪਣੇ ਖੇਤਰ ਵਿਚ ਸੂਬੇ ਦਾ ਸਾਰੇ ਆਗੂਆਂ ਨਾਲੋਂ ਵਧੇਰੇ ਮਾਣ ਸਤਿਕਾਰ ਦਿੱਤਾ ਗਿਆ। ਉਹ ਅਕਾਲੀ ਸਰਕਾਰਾਂ ਦੌਰਾਨ ਦੋ ਵਾਰ ਮੰਤਰੀ ਰਹੇ, ਚਾਰ ਵਾਰ ਵਿਧਾਇਕ ਰਹੇ, ਇਸ ਤੋਂ ਇਲਾਵਾ ਪਾਰਟੀ ਵਿਚ ਉਹਨਾਂ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਤੋਂ ਬਾਅਦ ਸਭ ਤੋਂ ਸੀਨੀਅਰ ਅਹੁਦਿਆਂ ਉੱਤੇ ਰਹੇ।ਪਾਰਟੀ ਦੇ ਸੀਨੀਅਰ ਆਗੂਆਂ ਵਜੋਂ ਬ੍ਰਹਮਪੁਰਾ ਅਤੇ ਅਜਨਾਲਾ ਪਾਰਟੀ ਵੱਲੋਂ ਅਤੀਤ ਵਿਚ ਲਏ ਗਏ ਸਾਰੇ ਫੈਸਲਿਆਂ ਵਿਚ ਸ਼ਾਮਿਲ ਰਹੇ ਹਨ। ਇਹਨਾਂ ਵਿਚ ਪਾਰਟੀ ਦੀ ਸਰਕਾਰ ਸਮੇਂ ਲਏ ਗਏ ਫੈਸਲੇ ਵੀ ਸ਼ਾਮਿਲ ਹਨ। ਕੋਰ ਕਮੇਟੀ ਨੇ ਕਿਹਾ ਕਿ ਬ੍ਰਹਮਪੁਰਾ ਬੇਅਦਬੀ ਦੇ ਮੁੱਦੇ ਉੱਤੇ ਪਾਰਟੀ ਦੇ ਖ਼ਿਲਾਫ ਬਿਆਨ ਦਾਗਦੇ ਆ ਰਹੇ ਹਨ, ਉਹ ਭੁੱਲ ਰਹੇ ਹਨ ਕਿ ਜਦੋਂ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਨੇ ਬੇਅਦਬੀ ਦੇ ਮੁੱਦੇ ਉੱਤੇ ਰੋਸ ਵਜੋਂ ਅਸਤੀਫਾ ਦੇ ਕੇ ਸੀਟ ਖਾਲੀ ਕੀਤੀ ਸੀ ਤਾਂ ਉਸ ਸੀਟ ਤੋਂ ਆਪਣੇ ਸਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਚੋਣ ਲੜਾਉਣ ਵਾਸਤੇ ਸਰਦਾਰ ਬ੍ਰਹਮਪੁਰਾ ਨੇ ਪਾਰਟੀ ਲੀਡਰਸ਼ਿਪ ਉੱਤੇ ਜ਼ੋਰ ਪਾਇਆ ਸੀ। ਇੱਥੋਂ ਤੱਕ ਕਿ ਅੱਜ ਵੀ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਦੇ ਮੈਂਬਰ ਹਨ। ਉਹਨਾਂ ਨੇ ਉਸੇ ਸਰਕਾਰ ਰਾਹੀਂ ਆਪਣੇ ਭਤੀਜੇ ਅਲਵਿੰਦਰ ਪਾਲ ਸਿੰਘ ਪੱਖੋਕੇ ਨੂੰ ਪੰਜਾਬ ਸੂਚਨਾ ਕਮਿਸ਼ਨ ਵਿਚ ਕਮਿਸ਼ਨਰ ਲਗਵਾਇਆ ਸੀ, ਜਿਸ ਦੀ ਉਹ ਆਲੋਚਨਾ ਕਰ ਰਹੇ ਹਨ।ਕੋਰ ਕਮੇਟੀ ਨੇ ਕਿਹਾ ਕਿ ਇਸੇ ਤਰ੍ਹਾਂ ਰਤਨ ਸਿੰਘ ਅਜਨਾਲਾ ਹਮੇਸ਼ਾ ਹੀ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਖਾਸ ਰਹੇ, ਜਿਹਨਾਂ ਨੂੰ ਨਾ ਸਿਰਫ ਵਾਰ ਵਾਰ ਵਿਧਾਨ ਸਭਾ ਲਈ ਪਾਰਟੀ ਟਿਕਟ ਦਿੱਤੀ ਗਈ, ਸਗੋ ਉਹਨਾਂ ਸੰਸਦ ਮੈਂਬਰ ਵਰਗੇ ਵੱਕਾਰੀ ਅਹੁਦਿਆਂ ਉੱਤੇ ਵੀ ਬਿਠਾਇਆ। ਕੋਰ ਕਮੇਟੀ ਨੇ ਅਫਸੋਸ ਪ੍ਰਗਟ ਕੀਤਾ ਕਿ ਇਹਨਾਂ ਦੋਵੇਂ ਆਗੂਆਂ ਨੇ ਪਾਰਟੀ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿਖਾਈ ਹਲੀਮੀ, ਸਬਰ ਅਤੇ ਦਰਿਆਦਿਲੀ ਦਾ ਨਿਰਾਦਰ ਕੀਤਾ ਹੈ।ਕੋਰ ਕਮੇਟੀ ਨੇ ਕਿਹਾ ਕਿ ਪਾਰਟੀ ਵਿਰੁੱਧ ਅਨੁਸਾਸ਼ਣਹੀਣਤਾ ਨੂੰ ਕਿਸੇ ਵੀ ਕੀਮਤ ਉੱੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਇਹਨਾਂ ਆਗੂਆਂ ਪ੍ਰਤੀ ਬਹੁਤ ਜ਼ਿਆਦਾ ਸਬਰ ਅਤੇ ਸਹਿਣਸ਼ੀਲਤਾ ਦਾ ਮੁਜ਼ਾਹਰਾ ਕਰ ਚੁੱਕੇ ਹਨ। —PTC News


Top News view more...

Latest News view more...