Mon, Apr 29, 2024
Whatsapp

ਦੁਸਹਿਰਾ ਸਮਾਗਮ 'ਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਰਾਵਣ ਨੂੰ ਕੀ ਪਤਾ ਸੀ ਅੱਜ ਉਸਦੀ ਹੋਵੇਗੀ ਅਸਲੀ ਮੌਤ

Written by  Shanker Badra -- October 20th 2018 12:31 PM -- Updated: October 20th 2018 12:42 PM
ਦੁਸਹਿਰਾ ਸਮਾਗਮ 'ਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਰਾਵਣ ਨੂੰ ਕੀ ਪਤਾ ਸੀ ਅੱਜ ਉਸਦੀ ਹੋਵੇਗੀ ਅਸਲੀ ਮੌਤ

ਦੁਸਹਿਰਾ ਸਮਾਗਮ 'ਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਰਾਵਣ ਨੂੰ ਕੀ ਪਤਾ ਸੀ ਅੱਜ ਉਸਦੀ ਹੋਵੇਗੀ ਅਸਲੀ ਮੌਤ

ਦੁਸਹਿਰਾ ਸਮਾਗਮ 'ਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਰਾਵਣ ਨੂੰ ਕੀ ਪਤਾ ਸੀ ਅੱਜ ਉਸਦੀ ਹੋਵੇਗੀ ਅਸਲੀ ਮੌਤ:ਅੰਮ੍ਰਿਤਸਰ 'ਚ ਦੁਸਹਿਰੇ ਦੀ ਖ਼ੁਸ਼ੀ ਉਸ ਸਮੇਂ ਵੱਡੇ ਮਾਤਮ 'ਚ ਬਦਲ ਗਈ ਜਦੋਂ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ 'ਤੇ ਵੱਡਾ ਰੇਲ ਹਾਦਸਾ ਹੋਣ ਕਾਰਨ ਲਗਭਗ 60 ਲੋਕਾਂ ਦੀ ਮੌਤ ਹੋ ਗਈ ਪਰ ਇਹ ਗਿਣਤੀ ਵੱਧਣ ਦਾ ਖ਼ਦਸ਼ਾ ਹੈ, ਕਿਉਂਕਿ ਇਸ ਹਾਦਸੇ 'ਚ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਹੋਏ ਹਨ।ਇਸ ਦੌਰਾਨ 100 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਹਾਦਸੇ ਵਿੱਚ ਰਾਵਣ ਦਾ ਰੋਲ ਅਦਾ ਕਰ ਰਹੇ ਦਲਬੀਰ ਸਿੰਘ ਦੀ ਵੀ ਮੌਤ ਹੋ ਗਈ ਹੈ। ਦੱਸ ਦਈਏ ਕਿ ਜਿਸ ਵੇਲੇ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਸੀ, ਉਸ ਵੇਲੇ ਦਲਬੀਰ ਸਿੰਘ ਵੀ ਪਟਰੀ 'ਤੇ ਮੌਜੂਦ ਸੀ।ਦਲਬੀਰ ਦੇ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।ਇਸ ਦੇ ਨਾਲ ਹੀ ਦਲਬੀਰ ਦੀ ਮਾਂ ਨੇ ਸਰਕਾਰ ਤੋਂ ਦਲਬੀਰ ਦੀ ਪਤਨੀ ਨੂੰ ਨੌਕਰੀ ਦੇਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਜਦੋਂ ਦੁਸਹਿਰਾ ਸਮਾਗਮ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਜਾ ਰਹੀ ਸੀ ਤਾਂ ਲੋਕ ਰੇਲਵੇ ਟ੍ਰੈਕ 'ਤੇ ਖੜ੍ਹ ਕੇ ਦੁਸ਼ਹਿਰਾ ਦੇਖ ਰਹੇ ਸੀ।ਇਸ ਦੌਰਾਨ ਅੱਗ ਲਗਾਉਣ ਤੋਂ ਬਾਅਦ ਮਚੀ ਭਗਦੜ ਵਿੱਚ 30 ਤੋਂ ਵੱਧ ਦੇ ਕਰੀਬ ਲੋਕ ਟਰੇਨ ਦੇ ਹੇਠਾਂ ਆ ਗਏ ਹਨ। ਜਾਣਕਾਰੀ ਅਨੁਸਾਰ ਇਹ ਟਰੇਨ ਜਲੰਧਰ ਵਾਲੇ ਪਾਸਿਓ ਅੰਮ੍ਰਿਤਸਰ ਨੂੰ ਜਾ ਰਹੀ ਸੀ।ਦੁਸ਼ਹਿਰੇ ਦਾ ਆਨੰਦ ਮਾਣ ਰਹੇ ਲੋਕਾਂ ਨੂੰ ਰੇਲ ਗੱਡੀ ਨੇ ਕੁਚਲ ਦਿੱਤਾ ਹੈ।ਦੱਸਿਆ ਜਾਂਦਾ ਹੈ ਕਿ ਰੇਲਵੀ ਟਰੈਕ 'ਤੇ ਬੈਠੇ ਲੋਕਾਂ ਨੂੰ ਪਟਾਖਿਆਂ ਦੀ ਆਵਾਜ 'ਚ ਰੇਲ ਗੱਡੀ ਦਾ ਪਤਾ ਨਹੀਂ ਚੱਲਿਆ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। -PTCNews


Top News view more...

Latest News view more...