ਅੰਮ੍ਰਿਤਸਰ ਰੇਲ ਹਾਦਸੇ 'ਚ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਹੋਈ ਪੁਸ਼ਟੀ ,ਜਾਣੋਂ ਕਿੰਨੀਆਂ ਹੋਈਆਂ ਮੌਤਾਂ
ਅੰਮ੍ਰਿਤਸਰ ਰੇਲ ਹਾਦਸੇ 'ਚ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਹੋਈ ਪੁਸ਼ਟੀ ,ਜਾਣੋਂ ਕਿੰਨੀਆਂ ਹੋਈਆਂ ਮੌਤਾਂ:ਅੰਮ੍ਰਿਤਸਰ 'ਚ ਦੁਸਹਿਰੇ ਦੀ ਖ਼ੁਸ਼ੀ ਉਸ ਸਮੇਂ ਵੱਡੇ ਮਾਤਮ 'ਚ ਬਦਲ ਗਈ ,ਜਦੋਂ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ 'ਤੇ ਵੱਡਾ ਰੇਲ ਹਾਦਸਾ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਪਰ ਇਹ ਗਿਣਤੀ ਵੱਧਣ ਦਾ ਖ਼ਦਸ਼ਾ ਹੈ, ਕਿਉਂਕਿ ਇਸ ਹਾਦਸੇ 'ਚ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਹੋਏ ਹਨ। ਇਸ ਹਾਦਸੇ 'ਚ ਹੁਣ ਤੱਕ 70 ਤੋਂ ਵੱਧ ਮ੍ਰਿਤਕਾਂ ਅਤੇ 100 ਦੇ ਕਰੀਬ ਜ਼ਖਮੀਆਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਅਨੁਸਾਰ ਜ਼ਖਮੀਆਂ ਨੂੰ ਵੱਖ -ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਜਦੋਂ ਦੁਸਹਿਰਾ ਸਮਾਗਮ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਜਾ ਰਹੀ ਸੀ ਤਾਂ ਲੋਕ ਰੇਲਵੇ ਟ੍ਰੈਕ 'ਤੇ ਖੜ੍ਹ ਕੇ ਦੁਸ਼ਹਿਰਾ ਦੇਖ ਰਹੇ ਸੀ।ਇਸ ਦੌਰਾਨ ਅੱਗ ਲਗਾਉਣ ਤੋਂ ਬਾਅਦ ਮਚੀ ਭਗਦੜ ਵਿੱਚ 30 ਤੋਂ ਵੱਧ ਦੇ ਕਰੀਬ ਲੋਕ ਟਰੇਨ ਦੇ ਹੇਠਾਂ ਆ ਗਏ ਹਨ। ਜਾਣਕਾਰੀ ਅਨੁਸਾਰ ਇਹ ਟਰੇਨ ਜਲੰਧਰ ਵਾਲੇ ਪਾਸਿਓ ਅੰਮ੍ਰਿਤਸਰ ਨੂੰ ਜਾ ਰਹੀ ਸੀ।ਦੁਸ਼ਹਿਰੇ ਦਾ ਆਨੰਦ ਮਾਣ ਰਹੇ ਲੋਕਾਂ ਨੂੰ ਰੇਲ ਗੱਡੀ ਨੇ ਕੁਚਲ ਦਿੱਤਾ ਹੈ।ਦੱਸਿਆ ਜਾਂਦਾ ਹੈ ਕਿ ਰੇਲਵੀ ਟਰੈਕ 'ਤੇ ਬੈਠੇ ਲੋਕਾਂ ਨੂੰ ਪਟਾਖਿਆਂ ਦੀ ਆਵਾਜ 'ਚ ਰੇਲ ਗੱਡੀ ਦਾ ਪਤਾ ਨਹੀਂ ਚੱਲਿਆ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। https://www.facebook.com/ptcnewsonline/videos/265592887427148/ -PTCNews