ਪਾਕਿਸਤਾਨੀ ਗੁਬਾਰਾ ਮਿਲਣ ਨਾਲ ਦਹਿਸ਼ਤ ਦਾ ਮਾਹੌਲ
ਜਲੰਧਰ : ਪਿੰਡ ਖੁਰਦਪੁਰ ਦੇ ਖੇਤ ’ਚੋਂ ਪਾਕਿਸਤਾਨ ਦੇ ਗੁਬਾਰੇ ਮਿਲੇ ਹਨ। ਇਨ੍ਹਾਂ ਗੁਬਾਰਿਆਂ ਦੇ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਹੈ। ਇਸ ਸਬੰਧੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਗੁਬਾਰਿਆਂ ਦੇ ਮਿਲਣ ਨਾਲ ਇਲਾਕੇ 'ਚ ਸਹਿਮ ਹੈ। ਜਾਣਾਕਰੀ ਮੁਤਾਬਕ ਆਦਮਪੁਰ ਨੇੜੇ ਪਿੰਡ ਖੁਰਦਪੁਰ ਦੇ ਖੇਤਾਂ ਵਿੱਚ ਇੱਕ ਪਾਕਿਸਤਾਨੀ ਗੁਬਾਰਾ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪੁਲਿਸ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਮੀਡੀਆ ਮੁਲਾਜ਼ਮ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਖੁਰਦਪੁਰ ਦੇ ਖੇਤਾਂ ਵਿੱਚ ਇਕ ਗੁਬਾਰਾ ਪਿਆ ਹੈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਵੇਖਿਆ ਤਾਂ ਇਕ ਪਲਾਸਟਿਕ ਦੇ ਲਿਫਾਫ਼ੇ ਨੂੰ ਦੋਵੇਂ ਸਾਈਡ ਤੋਂ ਬੰਨ੍ਹ ਕੇ ਉਸ ਵਿੱਚ ਗੈਸ ਭਰੀ ਹੋਈ ਸੀ ਅਤੇ ਦੋਵੇਂ ਸਾਈਡ 'ਆਈ ਲਵ ਯੂ ਪਾਕਿਸਾਨ' ਅੰਗਰੇਜ਼ ਤੇ ਉਰਦੂ ਵਿੱਚ ਲਿਖਿਆ ਹੋਇਆ ਸੀ। ਗੁਬਾਰਾ ਨਾਮਕ ਚੀਜ਼ 2 ਫੁੱਟ ਦੇ ਕਰੀਬ ਲੰਬੀ ਹੈ। ਪੁਲਿਸ ਨੇ ਇਸ ਗੁਬਾਰੇ ਨੂੰ ਕਬਜ਼ੇ ਵਿੱਚ ਲੈ ਕੇ ਇਸ ਸਬੰਧੀ ਜਾਂਚ ਆਰੰਭ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਪਾਕਿਸਤਾਨੀ ਗੁਬਾਰੇ ਤਾਂ ਕਈ ਵਾਰ ਮਿਲਦੇ ਰਹੇ ਹਨ ਪਰ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਕੋਲ ਪਾਕਿਸਤਾਨ ਗੁਬਾਰਾ ਮਿਲਣ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਇਥੇ ਹਵਾਈ ਅੱਡਾ ਵੀ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਫਾਤਿਮਾ ਪਹਿਲੀ ਵਾਰ ਆਪਣੇ ਨਾਨਾ-ਨਾਨੀ ਨੂੰ ਮਿਲੇਗੀ, 3 ਪਾਕਿ ਕੈਦੀ ਕੀਤੇ ਰਿਹਾਅ