Advertisment

ਫਾਤਿਮਾ ਪਹਿਲੀ ਵਾਰ ਆਪਣੇ ਨਾਨਾ-ਨਾਨੀ ਨੂੰ ਮਿਲੇਗੀ, 3 ਪਾਕਿ ਕੈਦੀ ਕੀਤੇ ਰਿਹਾਅ

author-image
Ravinder Singh
Updated On
New Update
ਫਾਤਿਮਾ ਪਹਿਲੀ ਵਾਰ ਆਪਣੇ ਨਾਨਾ-ਨਾਨੀ ਨੂੰ ਮਿਲੇਗੀ, 3 ਪਾਕਿ ਕੈਦੀ ਕੀਤੇ ਰਿਹਾਅ
Advertisment
ਅੰਮ੍ਰਿਤਸਰ : ਭਾਰਤ ਸਰਕਾਰ ਨੇ ਅੱਜ ਪਾਕਿਸਤਾਨ ਦੇ ਤਿੰਨ ਕੈਦੀਆਂ ਨੂੰ ਰਿਹਾਅ ਕਰ ਕੇ ਉਨ੍ਹਾਂ ਵਤਨ ਵਾਪਸ ਭੇਜ ਦਿੱਤਾ। ਤਿੰਨੋਂ ਪਾਕਿਸਤਾਨੀ ਕੈਦੀ ਨਾਜਾਇਜ਼ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਏ ਸਨ, ਜਿਨ੍ਹਾਂ ਨੂੰ ਅਲੱਗ-ਅਲੱਗ ਜੇਲ੍ਹਾਂ ਵਿੱਚ ਰੱਖਿਆ ਗਿਆ ਸੀ।
Advertisment
ਫਾਤਿਮਾ ਪਹਿਲੀ ਵਾਰ ਆਪਣੇ ਨਾਨਾ-ਨਾਨੀ ਨੂੰ ਮਿਲੇਗੀ, 3 ਪਾਕਿ ਕੈਦੀ ਕੀਤੇ ਰਿਹਾਅਰਿਹਾਅ ਕੀਤੇ ਗਏ ਕੈਦੀਆਂ ਵਿੱਚ ਮਹਿਲਾ ਕੈਦੀ ਸਮੀਰਾ ਵੀ ਸ਼ਾਮਲ ਹੈ, ਜਿਸ ਨੇ ਬੈਂਗਲੁਰੂ ਦੀ ਜੇਲ੍ਹ ਵਿੱਚ ਇਕ ਬੱਚੇ ਨੂੰ ਜਨਮ ਦਿੱਤਾ ਸੀ। ਸਮੀਰਾ ਨੂੰ ਜਦ ਫੜਿਆ ਗਿਆ ਸੀ ਉਸ ਸਮੇਂ ਉਹ ਗਰਭਵਤੀ ਸੀ। ਫਾਤਿਮਾ ਪਹਿਲੀ ਵਾਰ ਆਪਣੇ ਨਾਨਾ-ਨਾਨੀ ਨੂੰ ਮਿਲੇਗੀ, 3 ਪਾਕਿ ਕੈਦੀ ਕੀਤੇ ਰਿਹਾਅਉਸ ਤੋਂ ਬਾਅਦ ਉਸ ਨੇ ਜੇਲ੍ਹ ਵਿੱਚ ਇਕ ਬੱਚੀ ਨੂੰ ਜਨਮ ਦਿੱਤਾ ਸੀ। ਉਸ ਨੇ ਇਸ ਬੱਚੀ ਦਾ ਨਾਮ ਫਾਤਿਮਾ ਰੱਖਿਆ ਸੀ। ਸਮੀਰਾ ਨੇ ਅਟਾਰੀ ਸਰਹੱਦ ਉਤੇ ਪੁੱਜਣ ਉਪਰੰਤ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਫਾਤਿਮਾ ਆਪਣੇ ਨਾਲ ਤਿਰੰਗਾ ਝੰਡਾ ਲੈ ਕੇ ਗਈ। ਪ੍ਰੋਟੋਕਾਲ ਅਫਸਰ ਅਰੁਣ ਪਾਲ ਮੁਤਾਬਕ ਅੱਜ ਤਿੰਨ ਕੈਦੀਆਂ ਨੂੰ ਰਿਹਾਅ ਕਰ ਕੇ ਭੇਜਿਆ ਗਿਆ ਹੈ। ਫਾਤਿਮਾ ਪਹਿਲੀ ਵਾਰ ਆਪਣੇ ਨਾਨਾ-ਨਾਨੀ ਨੂੰ ਮਿਲੇਗੀ, 3 ਪਾਕਿ ਕੈਦੀ ਕੀਤੇ ਰਿਹਾਅਇਕ ਕੈਦੀ ਅੰਮ੍ਰਿਤਸਰ ਦੀ ਜੇਲ੍ਹ, ਇਕ ਹਰਿਆਣਾ ਦੀ ਜੇਲ੍ਹ ਅਤੇ ਸਮੀਰਾ ਬੈਂਗਲੁਰੂ ਦੀ ਜੇਲ੍ਹ ਵਿੱਚ ਬੰਦ ਸੀ। ਸਮੀਰਾ ਜਦ ਫੜੀ ਗਈ ਸੀ, ਉਸ ਸਮੇਂ ਉਹ ਗਰਭਵਤੀ ਸੀ ਅਤੇ ਉਸ ਨੇ ਜੇਲ੍ਹ ਵਿੱਚ ਫਾਤਿਮਾ ਨੂੰ ਜਨਮ ਦਿੱਤਾ ਸੀ। ਅਰੁਣ ਪਾਲ ਮੁਤਾਬਕ ਤਿੰਨੋਂ ਕੈਦੀ ਨਾਜਾਇਜ਼ ਤਰੀਕੇ ਨਾਲ ਭਾਰਤ ਵਿੱਚ ਦਾਖ਼ਲ ਹੋਏ ਅਤੇ ਫੜੇ ਗਏ ਅਟਾਰੀ ਵਾਹਘਾ ਰਸਤੇ ਰਾਹੀਂ ਇਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਹੈ। publive-image ਇਹ ਵੀ ਪੜ੍ਹੋ : ਨੌਜਵਾਨ ਨੂੰ ਦਰੱਖਤ ਨਾਲ ਉਲਟਾ ਲਟਕਾ ਕੇ ਬੁਰੀ ਤਰ੍ਹਾਂ ਕੁੱਟਿਆ, ਪੁਲਿਸ ਨੇ ਕੀਤੀ ਵੱਡੀ ਕਾਰਵਾਈ-
punjabinews latestnews 3-pakistani-prisoners-released fatima-meet-grandparents-first-time
Advertisment

Stay updated with the latest news headlines.

Follow us:
Advertisment