Thu, Dec 25, 2025
Whatsapp

ਮਲੇਸ਼ੀਆ ਤੋਂ ਆਈ ਐਨਆਰਆਈ ਔਰਤ ਨਾਲ ਅਖੌਤੀ ਬਾਬੇ ਨੇ ਮਾਰੀ ਠੱਗੀ

Reported by:  PTC News Desk  Edited by:  Ravinder Singh -- July 19th 2022 04:53 PM
ਮਲੇਸ਼ੀਆ ਤੋਂ ਆਈ ਐਨਆਰਆਈ ਔਰਤ ਨਾਲ ਅਖੌਤੀ ਬਾਬੇ ਨੇ ਮਾਰੀ ਠੱਗੀ

ਮਲੇਸ਼ੀਆ ਤੋਂ ਆਈ ਐਨਆਰਆਈ ਔਰਤ ਨਾਲ ਅਖੌਤੀ ਬਾਬੇ ਨੇ ਮਾਰੀ ਠੱਗੀ

ਅੰਮ੍ਰਿਤਸਰ : ਐਨਆਰਆਈ ਔਰਤ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਮਲੇਸ਼ੀਆ ਤੋਂ ਐਨਆਰਆਈ ਔਰਤ ਨਾਲ ਅਖੌਤੀ ਬਾਬੇ ਨੇ ਠੱਗੀ ਮਾਰ ਲਈ। ਜਾਣਕਾਰੀ ਅਨੁਸਾਰ ਮਲੇਸ਼ੀਆ ਦੀ ਰਹਿਣ ਵਾਲੀ ਐਨਆਰਆਈ ਕਰਮਜੀਤ ਕੌਰ ਦਾ ਬੱਚਾ ਠੀਕ ਨਹੀਂ ਸੀ। ਉਨ੍ਹਾਂ ਨੂੰ ਤਰਨਤਾਰਨ ਸਥਿਤ ਥਾਣੇ ਸਰਹਾਲੀ ਅਧੀਨ ਪੈਂਦੇ ਪਿੰਡ ਵਿੱਚ ਇਕ ਬਾਬਾ ਰਹਿੰਦਾ ਸੀ, ਬਾਰੇ ਪਤਾ ਲੱਗਾ।ਮਲੇਸ਼ੀਆ ਤੋਂ ਆਈ ਐਨਆਰਆਈ ਔਰਤ ਨਾਲ ਅਖੌਤੀ ਬਾਬੇ ਨੇ ਮਾਰੀ ਠੱਗੀ ਕਰਮਜੀਤ ਕੌਰ ਆਪਣੇ ਬੇਟੇ ਨੂੰ ਠੀਕ ਕਰਵਾਉਣ ਲਈ ਬਾਬੇ ਕੋਲ ਆਈ। ਇਸ ਤੋਂ ਬਾਅਦ ਬਾਬੇ ਨੇ ਉਸ ਤੋਂ 3 ਲੱਖ ਰੁਪਏ ਲੈ ਲਏ ਅਤੇ ਉਸ ਦਾ ਪੁੱਤਰ ਵੀ ਠੀਕ ਨਹੀਂ ਹੋਇਆ। ਜਦੋਂ ਔਰਤ ਨੇ ਪੈਸੇ ਵਾਪਸ ਮੰਗੇ ਤਾਂ ਬਾਬੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਤਿਕਾਰ ਕਮੇਟੀ ਦੇ ਸੇਵਾਦਾਰ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਐਨਆਰਆਈ ਔਰਤ ਆਈ। ਮਲੇਸ਼ੀਆ ਤੋਂ ਆਈ ਐਨਆਰਆਈ ਔਰਤ ਨਾਲ ਅਖੌਤੀ ਬਾਬੇ ਨੇ ਮਾਰੀ ਠੱਗੀਉਸ ਨੇ ਦੱਸਿਆ ਕਿ ਉਕਤ ਬਾਬੇ ਨੇ ਉਨ੍ਹਾਂ ਨੇ ਠੱਗੀ ਮਾਰ ਲਈ ਅਤੇ ਜਦੋਂ ਉਹ ਪੈਸੇ ਵਾਪਸ ਮੰਗਣ ਲੱਗੀ ਤਾਂ ਅਖੌਤੀ ਬਾਬੇ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਬੀਬੀ ਕਰਮਜੀਤ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਤਿਕਾਰ ਕਮੇਟੀ ਕੋਲੋਂ ਮਦਦ ਮੰਗੀ। ਇਸ ਮੌਕੇ ਸੇਵਾਦਾਰ ਤਰਲੋਚਨ ਸਿੰਘ ਨੇ ਕਿਹਾ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹੋ ਤਾਂ ਉਸ ਉਤੇ ਭਰੋਸਾ ਰੱਖੋ। ਮਲੇਸ਼ੀਆ ਤੋਂ ਆਈ ਐਨਆਰਆਈ ਔਰਤ ਨਾਲ ਅਖੌਤੀ ਬਾਬੇ ਨੇ ਮਾਰੀ ਠੱਗੀਅਖੌਤੀ ਬਾਬਿਆਂ ਕੋਲੋਂ ਜਾ ਕੇ ਆਪਣਾ ਸਮਾਂ ਅਤੇ ਪੈਸਾ ਬਿਲਕੁਲ ਵੀ ਖ਼ਰਾਬ ਨਾ ਕਰੋ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਐਨਆਰਆਈ ਥਾਣੇ ਵਿੱਚ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਅਨੁਸਾਰ ਕਰਮਜੀਤ ਕੌਰ ਨਾਮ ਦੀ ਔਰਤ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਦਿੱਤੀ ਵੱਡੀ ਰਾਹਤ, 10 ਅਗਸਤ ਤਕ ਗ੍ਰਿਫਤਾਰੀ 'ਤੇ ਰੋਕ


Top News view more...

Latest News view more...

PTC NETWORK
PTC NETWORK